ਪਾਕਿਸਤਾਨ ਤੋਂ ਬਾਅਦ ਹੁਣ ਚੀਨ ਵੀ ਸਰਹੱਦ ''ਤੇ ਇਕ ਮਿਸ਼ਨ ਦੇ ਅਧੀਨ ਪੈਦਾ ਕਰ ਰਿਹਾ ਹੈ ਵਿਵਾਦ : ਰਾਜਨਾਥ ਸਿੰਘ

10/12/2020 1:07:14 PM

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਯਾਨੀ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਤੋਂ ਬਾਅਦ ਹੁਣ ਚੀਨ ਵੀ ਸਰਹੱਦ 'ਤੇ ਇਕ ਮਿਸ਼ਨ ਦੇ ਅਧੀਨ ਵਿਵਾਦ ਪੈਦਾ ਕਰ ਰਿਹਾ ਹੈ ਪਰ ਦੇਸ਼ ਇਸ ਆਫ਼ਤ ਦਾ ਦ੍ਰਿੜਤਾ ਨਾਲ ਸਾਹਮਣਾ ਕਰ ਰਿਹਾ ਹੈ। ਰਾਜਨਾਥ ਸਿੰਘ ਨੇ ਸਰਹੱਦੀ ਸੜਕ ਸੰਗਠਨ (ਬੀ.ਆਰ.ਓ.) ਵਲੋਂ 7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਬਣਾਏ ਗਏ 44 ਪੁਲਾਂ ਦਾ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਸੋਮਵਾਰ ਨੂੰ ਉਦਘਾਟਨ ਕੀਤਾ ਅਤੇ ਅਰੁਣਾਚਲ ਪ੍ਰਦੇਸ਼ 'ਚ ਨੇਚਿਫੂ ਸੁਰੰਗ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਦੇਸ਼ ਹਰ ਖੇਤਰ 'ਚ ਕੋਵਿਡ-19 ਕਾਰਨ ਪੈਦਾ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਉਹ ਚਾਹੇ ਖੇਤੀਬਾੜੀ ਹੋਵੇ ਜਾਂ ਅਰਥਵਿਵਸਥਾ, ਉਦਯੋਗ ਹੋਵੇ ਜਾਂ ਸੁਰੱਖਿਆ ਵਿਵਸਥਾ। ਸਾਰੇ ਇਸ ਤੋਂ ਪ੍ਰਭਾਵਿਤ ਹੋਏ ਸਨ। ਇਸ ਔਖੇ ਸਮੇਂ ਪਾਕਿਸਤਾਨ ਤੋਂ ਬਾਅਦ ਚੀਨ ਵਲੋਂ ਸਰਹੱਦ 'ਤੇ ਇਕ ਮਿਸ਼ਨ ਦੇ ਅਧੀਨ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ,''ਸਾਡੀ ਉੱਤਰੀ ਅਤੇ ਪੂਰਬੀ ਸਰਹੱਦ 'ਤੇ ਪੈਦਾ ਕੀਤੀਆਂ ਗਈਆਂ ਸਥਿਤੀਆਂ ਤੋਂ ਤੁਸੀਂ ਚੰਗੀ ਤਰ੍ਹਾਂ ਜਾਣੂੰ ਹੋ। ਪਹਿਲੇ ਪਾਕਿਸਤਾਨ ਅਤੇ ਹੁਣ ਚੀਨ ਵਲੋਂ ਇਕ ਮਿਸ਼ਨ ਦੇ ਅਧੀਨ ਸਰਹੱਦ 'ਤੇ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ। ਇਨ੍ਹਾਂ ਦੇਸ਼ਾਂ ਨਾਲ ਸਾਡੀ ਲਗਭਗ 7 ਹਜ਼ਾਰ ਕਿਲੋਮੀਟਰ ਦੀ ਸਰਹੱਦ ਮਿਲਦੀ ਹੈ, ਜਿੱਥੇ ਆਏ ਦਿਨ ਤਣਾਅ ਰਹਿੰਦਾ ਹੈ।'' ਉਨ੍ਹਾਂ ਨੇ ਕਿਹਾ ਕਿ ਸਮੱਸਿਆਂ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੁਸ਼ਲ ਅਤੇ ਦੂਰਦਰਸ਼ੀ ਅਗਵਾਈ 'ਚ ਇਹ ਦੇਸ਼, ਨਾ ਸਿਰਫ਼ ਇਨਾਂ ਆਫ਼ਤਿਆਂ ਦਾ ਦ੍ਰਿੜਤਾ ਨਾਲ ਸਾਹਮਣਾ ਕਰ ਰਿਹਾ ਹੈ ਸਗੋਂ ਸਾਰੇ ਖੇਤਰਾਂ 'ਚ ਵੱਡੀ ਅਤੇ ਇਤਿਹਾਸਕ ਤਬਦੀਲੀ ਵੀ ਲਿਆ ਰਿਹਾ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ 44 ਪੁਲਾਂ ਦਾ ਇਕੱਠੇ ਉਦਘਾਟਨ ਕੀਤਾ ਜਾਣਾ ਇਕ ਰਿਕਾਰਡ ਹੈ ਅਤੇ ਉਮੀਦ ਹੈ ਕਿ 7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸਥਿਤ ਇਹ ਪੁਲ ਸੰਪਰਕ ਅਤੇ ਵਿਕਾਸ ਦੇ ਇਕ ਨਵੇਂ ਯੁਗ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਨੇ ਕਿਹਾ,''ਹਾਲ ਹੀ 'ਚ ਰਾਸ਼ਟਰ ਨੂੰ ਸਮਰਪਿਤ 'ਅਟਲ ਸੁਰੰਗ, ਰੋਹਤਾਂਗ', ਇਸ ਦਾ ਜਿਊਂਦਾ-ਜਾਗਦਾ ਉਦਾਹਰਣ ਹੈ। ਇਹ ਸੁਰੰਗ ਸਾਡੀ 'ਰਾਸ਼ਟਰੀ ਸੁਰੱਖਿਆ' ਅਤੇ ਹਿਮਾਚਲ, ਜੰਮੂ-ਕਸ਼ਮੀਰ ਅਤੇ ਲੱਦਾਖ ਦੀ ਜਨਜੀਵਨ ਦੀ ਬਿਹਤਰੀ 'ਚ ਇਕ ਨਵਾਂ ਅਧਿਆਏ ਜੋੜੇਗਾ। ਉਨ੍ਹਾਂ ਨੇ ਕਿਹਾ ਕਿ ਸਰਹੱਦੀ ਇਲਾਕਿਆਂ 'ਚ ਸੜਕਾਂ, ਸੁਰੰਗਾਂ ਅਤੇ ਪੁਲਾਂ ਦਾ ਲਗਾਤਾਰ ਨਿਰਮਾਣ, ਬੀ.ਆਰ.ਓ. ਦੀ ਵਚਨਬੱਧਤਾ ਅਤੇ ਸਰਕਾਰ ਦੇ ਦੂਰ ਦੇ ਖੇਤਰ 'ਚ ਪਹੁੰਚ ਦੀ ਕੋਸ਼ਿਸ਼ ਨੂੰ ਦਰਸਾਉਂਦਾ ਹੈ।

ਰਾਜਨਾਥ ਸਿੰਘ ਨੇ ਕਿਹਾ ਕਿ ਇਨ੍ਹਾਂ ਪੁਲਾਂ 'ਚ ਕਈ ਛੋਟੇ ਤਾਂ ਕਈ ਵੱਡੇ ਪੁਲ ਹਨ ਪਰ ਉਨ੍ਹਾਂ ਦੀ ਮਹੱਤਤਾ ਦਾ ਅੰਦਾਜਾ ਉਨ੍ਹਾਂ ਦੇ ਆਕਾਰ ਤੋਂ ਨਹੀਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਪੁਲਾਂ 'ਚੋਂ ਜੰਮੂ-ਕਸ਼ਮੀਰ 'ਚ 10, ਲੱਦਾਖ 'ਚ 8, ਹਿਮਾਚਲ ਪ੍ਰਦੇਸ਼ 'ਚ 2, ਪੰਜਾਬ 'ਚ ਚਾਰ, ਉਤਰਾਖੰਡ 'ਚ 8, ਅਰੁਣਾਚਲ ਪ੍ਰਦੇਸ਼ 'ਚ 8 ਅਤੇ ਸਿੱਕਮ 'ਚ 4 ਹਨ। ਉਨ੍ਹਾਂ ਨੇ ਕਿਹਾ ਕਿ ਇਹ ਸਾਲ ਦਾ ਵਿਸ਼ਾ ਹੈ ਕਿ ਬੀ.ਆਰ.ਓ. ਵਲੋਂ ਨਵੀਆਂ ਤਕਨੀਕਾਂ ਅਤੇ ਆਧੁਨਿਕ ਯੰਤਰਾਂ ਦੀ ਵਰਤੋਂ ਕਰਦੇ ਹੋਏ ਪਿਛਲੇ 2 ਸਾਲਾਂ ਦੌਰਾਨ 2200 ਕਿਲੋਮੀਟਰ ਤੋਂ ਵੱਧ ਸੜਕਾਂ ਦੀ ਕਟਿੰਗ ਕੀਤੀ ਗਈ ਹੈ। 


DIsha

Content Editor

Related News