ਗਲਵਾਨ ਘਾਟੀ 'ਚ ਬੈਕਫੁੱਟ 'ਤੇ ਚੀਨ; ਰਾਜਨਾਥ ਸਿੰਘ ਦਾ ਲੱਦਾਖ ਦੌਰਾ ਟਲਿਆ

07/02/2020 2:40:21 PM

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਸ਼ੁੱਕਰਵਾਰ ਨੂੰ ਹੋਣ ਵਾਲਾ ਲੱਦਾਖ ਦਾ ਦੌਰਾ ਟਲ ਗਿਆ ਹੈ। ਕੇਂਦਰੀ ਰੱਖਿਆ ਮੰਤਰੀ ਦਾ ਲੱਦਾਖ ਦੌਰਾ ਟਲਣ ਦਾ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਉੱਥੇ ਹੀ ਸੂਤਰਾਂ ਅਨੁਸਾਰ ਚੀਨੀ ਫੌਜੀ ਗਲਵਾਨ ਘਾਟੀ ਤੋਂ ਪਿੱਛੇ ਹਟਣ ਲਈ ਤਿਆਰ ਹੋ ਗਏ ਹਨ। ਦੱਸਣਯੋਗ ਹੈ ਕਿ ਰਾਜਨਾਥ ਸਿੰਘ ਲੱਦਾਖ 'ਚ ਚੀਨੀ ਫੌਜ ਨਾਲ ਸਰਹੱਦ 'ਤੇ ਗਤੀਰੋਧ ਦੇ ਮੱਦੇਨਜ਼ਰ ਭਾਰਤ ਦੀਆਂ ਫੌਜ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਖੇਤਰ ਦਾ ਦੌਰਾ ਕਰਨ ਦੀ ਸੰਭਾਵਨਾ ਸੀ।

ਦੱਸਿਆ ਜਾ ਰਿਹਾ ਸੀ ਕਿ ਫੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਵੀ ਲੱਦਾਖ ਰਾਜਨਾਥ ਸਿੰਘ ਨਾਲ ਜਾਣ ਵਾਲੇ ਸਨ। ਫਿਲਹਾਲ ਆਰਮੀ ਚੀਫ ਵੀ ਹੁਣ ਲੱਦਾਖ ਜਾਣਗੇ ਜਾਂ ਨਹੀਂ ਇਸ ਬਾਰੇ ਜਾਣਕਾਰੀ ਨਹੀਂ ਹੈ। ਫੌਜ ਮੁਖੀ ਨੇ 23 ਅਤੇ 24 ਜੂਨ ਨੂੰ ਲੱਦਾਖ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਉਨ੍ਹਾਂ ਨੇ ਸੀਨੀਅਰ ਫੌਜ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ ਸਨ ਅਤੇ ਪੂਰਬੀ ਲੱਦਾਖ 'ਚ ਮੋਹਰੀ ਖੇਤਰਾਂ ਦਾ ਦੌਰਾ ਕੀਤਾ ਸੀ। ਜਨਰਲ ਨਰਵਾਣੇ ਨੇ ਇਸ ਤੋਂ ਪਹਿਲਾਂ 22 ਮਈ ਨੂੰ ਲੇਹ ਦਾ ਦੌਰਾ ਕੀਤਾ ਸੀ।
ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਪਿਛਲੇ 7 ਹਫ਼ਤਿਆਂ ਤੋਂ ਪੂਰਬੀ ਲੱਦਾਖ ਖੇਤਰ 'ਚ ਕਈ ਥਾਂਵਾਂ 'ਤੇ ਗਤੀਰੋਧ ਦੀ ਸਥਿਤੀ ਬਣੀ ਹੋਈ ਹੈ। 15 ਜੂਨ ਨੂੰ ਗਲਵਾਨ ਘਾਟੀ 'ਚ ਹਿੰਸਕ ਝੜਪਾਂ 'ਚ 20 ਭਾਰਤੀ ਫੌਜੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਤਣਾਅ ਹੋਰ ਵਧ ਗਿਆ। ਇਸ ਝੜਪ 'ਚ ਚੀਨ ਦੇ ਫੌਜੀ ਵੀ ਹਤਾਹਤ ਹੋਏ ਪਰ ਗੁਆਂਢੀ ਦੇਸ਼ ਨੇ ਵੀ ਹਾਲੇ ਤੱਕ ਉਨ੍ਹਾਂ ਦੀ ਗਿਣਤੀ ਨਹੀਂ ਦੱਸੀ ਹੈ।


DIsha

Content Editor

Related News