ਜੰਗ ਹੁਣ ਸਿਰਫ ਸਰਹੱਦ ਪਾਰ ਗੋਲੀਬਾਰੀ ਤੱਕ ਸੀਮਿਤ ਨਹੀਂ : ਰਾਜਨਾਥ

Sunday, Nov 08, 2026 - 10:19 AM (IST)

ਜੰਗ ਹੁਣ ਸਿਰਫ ਸਰਹੱਦ ਪਾਰ ਗੋਲੀਬਾਰੀ ਤੱਕ ਸੀਮਿਤ ਨਹੀਂ : ਰਾਜਨਾਥ

ਵਾਗਡੋਗਰਾ (ਏਜੰਸੀ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਸੁਰੱਖਿਆ ਪੱਖੋਂ ਹਾਲਾਤ ਲਗਾਤਾਰ ਗੁੰਝਲਦਾਰ ਹੁੰਦੇ ਜਾ ਰਹੇ ਹਨ ਅਤੇ ਜੰਗ ਹੁਣ ਸਿਰਫ ਰਵਾਇਤੀ ਸਰਹੱਦ ਪਾਰ ਗੋਲੀਬਾਰੀ ਤੱਕ ਸੀਮਿਤ ਨਹੀਂ ਰਹਿ ਗਈ ਸਗੋਂ ਇਸ ਵਿਚ ਸਾਈਬਰ ਹਮਲੇ, ਡਰੋਨ ਦੇ ਝੁੰਡ ਹਮਲੇ, ਲੁਕਵੀਂ ਜੰਗ ਅਤੇ ਕੂੜ ਪ੍ਰਚਾਰ ਮੁਹਿੰਮ ਵੀ ਸ਼ਾਮਲ ਹੋ ਗਏ ਹਨ। ਦੀਵਾਲੀ ਦੀ ਪੂਰਬਲੀ ਸ਼ਾਮ ਮੌਕੇ ਪੱਛਮੀ ਬੰਗਾਲ ਦੇ ਬਾਗਡੋਗਰਾ ਵਿਚ ਹਵਾਈ ਫੌਜ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਵਿਰੋਧੀ ਸਿੱਧੀ ਜੰਗ ਵਿਚ ਉਲਝਣ ਦੀ ਬਜਾਏ ਕਮਜ਼ੋਰੀਆਂ ਦਾ ਫਾਇਦਾ ਉਠਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।
ਰਾਜਨਾਥ ਨੇ ਸੁਚੇਤ ਕੀਤਾ ਕਿ ਸੋਸ਼ਲ ਮੀਡੀਆ ਰਾਹੀਂ ਫੈਲਾਈ ਜਾ ਰਹੀ ਭੁਲੇਖਾਪਾਊ ਜਾਣਕਾਰੀ ਦੀ ਵਰਤੋਂ ਸਥਾਨਕ ਲੋਕਾਂ ਅਤੇ ਫੌਜੀਆਂ ਦੇ ਮਨ ਵਿਚ ਸ਼ੱਕ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਅੱਜਕੱਲ ਦੁਸ਼ਮਣ ਅਕਸਰ ਸਿੱਧੇ ਸੰਘਰਸ਼ ’ਚ ਉਲਝਣ ਤੋਂ ਬਚਦਾ ਹੈ ਅਤੇ ਇਸ ਦੀ ਬਜਾਏ ਸਾਡੀਆਂ ਕਮਜ਼ੋਰੀਆਂ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਹੈ। ਦੁਸ਼ਮਣ ਸੋਸ਼ਲ ਮੀਡੀਆ ਰਾਹੀਂ ਭੁਲੇਖਾਪਾਊ ਜਾਣਕਾਰੀ ਫੈਲਾਅ ਕੇ ਸਥਾਨਕ ਲੋਕਾਂ ਅਤੇ ਫੌਜੀਆਂ ਦੇ ਮਨ ’ਚ ਸ਼ੱਕ ਦੇ ਬੀਜ ਬੀਜਣ ਦੀ ਵੀ ਕੋਸ਼ਿਸ਼ ਕਰਦਾ ਹੈ।’’ ਰਾਜਨਾਥ ਸਿੰਘ ਨੇ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਦੀਆਂ ਬਦਲਦੀਆਂ ਜ਼ਿੰਮੇਵਾਰੀਆਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਫੌਜੀਆਂ ਨੂੰ ਨਾ ਸਿਰਫ ਆਪਣੀਆਂ ਮੁਹਿੰਮਾਂ ਵਾਲੇ ਇਲਾਕਿਆਂ ’ਚ ਸਗੋਂ ਉੱਭਰਦੇ ਸਾਈਬਰ ਅਤੇ ਸੂਚਨਾ ਸੰਬੰਧੀ ਖ਼ਤਰਿਆਂ ਪ੍ਰਤੀ ਵੀ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਅਜਿਹੇ ਹਾਲਾਤ ਵਿਚ ਤੁਹਾਡੀ ਭੂਮਿਕਾ ਹੁਣ ਇਕ ਆਮ ਫੌਜੀ ਦੀ ਨਹੀਂ ਰਹਿ ਜਾਂਦੀ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News