8 ਦੇਸ਼ਾਂ ਦੇ ਸੰਗਠਨ ਦੀ ਬੈਠਕ ’ਚ ਪਹੁੰਚੇ ਰਾਜਨਾਥ, ਸੁਰੱਖਿਆ ਚੁਣੌਤੀਆਂ ਅਤੇ ਅਫਗਾਨਿਸਤਾਨ ’ਤੇ ਕੀਤੀ ਚਰਚਾ

07/29/2021 12:32:40 PM

ਨਵੀਂ ਦਿੱਲੀ– ਰੱਖਿਆ ਮੰਤਰੀ ਰਾਜਨਾਥ ਸਿੰਘ ਬੁੱਧਵਾਰ ਨੂੰ ਦੁਸ਼ਾਂਬੇ ’ਚ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੀ ਇਕ ਬੈਠਕ ’ਚ ਸ਼ਾਮਲ ਹੋਏ, ਜਿਥੇ ਖੇਤਰੀ ਸੁਰੱਖਿਆ ਚੁਣੌਤੀਆਂ ਅਤੇ ਅਫਗਾਨਿਸਤਾਨ ਦੇ ਹਾਲਤ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਰਾਜਨਾਥ ਸਿੰਘ ਐੱਸ. ਸੀ. ਓ. ਦੇ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਬੈਠਕ ’ਚ ਸ਼ਾਮਲ ਹੋਣ ਲਈ 3 ਦਿਨਾਂ ਦੇ ਦੌਰੇ ’ਤੇ ਮੰਗਲਵਾਰ ਨੂੰ ਤਜ਼ਾਕਿਸਤਾਨ ਦੀ ਰਾਜਧਾਨੀ ਪਹੁੰਚੇ। ਐੱਸ. ਸੀ. ਓ. 8 ਦੇਸ਼ਾਂ ਦਾ ਇਕ ਪ੍ਰਭਾਵਸ਼ਾਲੀ ਗਰੁੱਪ ਹੈ। ਬੈਠਕ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਬੇਲਾਰੂਸ ਦੇ ਆਪਣੇ ਹਮ-ਅਹੁਦਾ ਲੈਫ. ਜਨਰਲ ਵਿਕਟਰ ਖ੍ਰੇਨਿਨ ਨਾਲ ਦੋ-ਪੱਖੀ ਗੱਲਬਾਤ ਅਤੇ ਰੂਸੀ ਰੱਖਿਆ ਮੰਤਰੀ ਜਨਰਲ ਸਰਗੇਈ ਸ਼ੋਈਗੂ ਨਾਲ ਸੰਖੇਪ ਗੱਲਬਾਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਬੈਠਕ ’ਚ ਆਪਣੇ ਸੰਬੋਧਨ ਦੌਰਾਨ ਰਾਜਨਾਥ ਸਿੰਘ ਵੱਲੋਂ ਅੱਤਵਾਦ ਸਮੇਤ ਖੇਤਰੀ ਸੁਰੱਖਿਆ ਚੁਣੌਤੀਆਂ ਅਤੇ ਉਨ੍ਹਾਂ ਨਾਲ ਨਜਿੱਠਣ ਦੇ ਤਰੀਕਿਆਂ ’ਤੇ ਚਰਚਾ ਕਰਨ ਦੀ ਉਮੀਦ ਹੈ। ਬੈਠਕ ’ਚ ਚਰਚਾ ’ਚ ਮੁੱਖ ਜ਼ੋਰ ਖੇਤਰੀ ਸੁਰੱਖਿਆ ਚੁਣੌਤੀਆਂ ਅਤੇ ਅਫਗਾਨਿਸਤਾਨ ’ਚ ਉਭਰ ਰਹੀ ਸਥਿਤੀ ’ਤੇ ਰਿਹਾ।

ਇਹ ਵੀ ਪੜ੍ਹੋ : ਬਲਿੰਕਨ ਨੇ ਭਾਰਤ ਦੇ ਕੋਰੋਨਾ ਟੀਕਾਕਰਨ ਪ੍ਰੋਗਰਾਮ ਲਈ ਢਾਈ ਕਰੋੜ ਡਾਲਰ ਦੀ ਅਮਰੀਕੀ ਮਦਦ ਦਾ ਕੀਤਾ ਐਲਾਨ

ਦੋ-ਪੱਖੀ ਅਤੇ ਆਪਸੀ ਹਿੱਤਾਂ ਦੇ ਹੋਰ ਮੁੱਦਿਆਂ ’ਤੇ ਚਰਚਾ ਲਈ ਰੱਖਿਆ ਮੰਤਰੀ ਦੇ ਆਪਣੇ ਤਜ਼ਾਕਿਸਤਾਨੀ ਹਮ-ਅਹੁਦਾ ਕਰਨਲ ਸ਼ੇਰ ਅਲੀ ਮਿਰਜ਼ਾ ਨਾਲ ਬੈਠਕ ਕਰਨ ਦੀ ਵੀ ਉਮੀਦ ਹੈ। ਚੀਨੀ ਰੱਖਿਆ ਮੰਤਰੀ ਵੇਈ ਫੇਂਗਹੇ ਵੀ ਐੱਸ. ਸੀ. ਓ. ਦੀ ਬੈਠਕ ’ਚ ਸ਼ਾਮਲ ਹੋ ਰਹੇ ਹਨ। ਤਜ਼ਾਕਿਸਤਾਨ ਇਸ ਸਾਲ ਐੱਸ. ਸੀ. ਓ. ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਮੰਤਰੀ ਪੱਧਰੀ ਤੇ ਅਧਿਕਾਰੀ ਪੱਧਰ ਦੀਆਂ ਕਈ ਬੈਠਕਾਂ ਆਯੋਜਿਤ ਕਰ ਰਿਹਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐੱਸ. ਸੀ. ਓ. ਦੇ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਸ਼ਾਮਲ ਹੋਣ ਲਈ 14 ਜੁਲਾਈ ਨੂੰ ਦੁਸ਼ਾਂਬੇ ਦਾ ਦੌਰਾ ਕੀਤਾ ਸੀ।

ਇਹ ਵੀ ਪੜ੍ਹੋ : ਸੰਸਦ ਦਾ ਸਮਾਂ ਨਾ ਹੋਵੇ ਬਰਬਾਦ, ਮਹਿੰਗਾਈ, ਕਿਸਾਨ ਅਤੇ ਪੈਗਾਸਸ 'ਤੇ ਹੋਵੇ ਚਰਚਾ : ਰਾਹੁਲ ਗਾਂਧੀ


DIsha

Content Editor

Related News