ਉੱਤਰ-ਪੂਰਬ ''ਚ ਅੱਤਵਾਦ ਨੂੰ ਕਾਬੂ ਕਰਨਾ ਗ੍ਰਹਿ ਮੰਤਰੀ ਦੇ ਤੌਰ ''ਤੇ ਮੇਰੀ ਸਭ ਤੋਂ ਵੱਡੀ ਉਪਲਬਧੀ: ਰਾਜਨਾਥ

Friday, Apr 26, 2019 - 06:41 PM (IST)

ਉੱਤਰ-ਪੂਰਬ ''ਚ ਅੱਤਵਾਦ ਨੂੰ ਕਾਬੂ ਕਰਨਾ ਗ੍ਰਹਿ ਮੰਤਰੀ ਦੇ ਤੌਰ ''ਤੇ ਮੇਰੀ ਸਭ ਤੋਂ ਵੱਡੀ ਉਪਲਬਧੀ: ਰਾਜਨਾਥ

ਮੁੰਬਈ—ਭਾਜਪਾ ਦੇ ਸੀਨੀਅਰ ਨੇਤਾ ਰਾਜਨਾਥ ਸਿੰਘ ਨੇ ਕਿਹਾ ਕਿ ਉੱਤਰ-ਪੂਰਬ 'ਚ ਅੱਤਵਾਦ ਨੂੰ ਕਾਬੂ ਕਰਨਾ ਗ੍ਰਹਿ ਮੰਤਰੀ ਦੇ ਤੌਰ 'ਤੇ ਉਨ੍ਹਾਂ ਦੀ ਸਭ ਤੋਂ ਵੱਡੀ ਉਪਲਬਧੀ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪਿਛਲੇ 5 ਸਾਲਾਂ 'ਚ ਜਿਸ ਤਰ੍ਹਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਅਗਵਾਈ ਕੀਤੀ ਹੈ, ਉਸ ਨੂੰ ਦੇਖ ਕੇ ਇਸ ਗੱਲ ਨੂੰ ਲੈ ਕੇ ਕਈ ਸ਼ੱਕ ਨਹੀਂ ਹੈ ਕਿ ਇਨ੍ਹਾਂ ਚੋਣਾਂ 'ਚ ਅਸੀਂ ਤਿੰਨ-ਚੌਥਾਈ ਬਹੁਮਤ ਨਾਲ ਜਿੱਤਾਂਗੇ।'' ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਗ੍ਰਹਿ ਮੰਤਰੀ ਦੇ ਤੌਰ 'ਤੇ ਦੇਸ਼ ਦੇ ਕਈ ਹਿੱਸਿਆਂ 'ਚ ਨਕਸਲਵਾਦ ਅਤੇ ਉੱਤਰ ਪੂਰਬ 'ਚ ਅੱਤਵਾਦ ਨੂੰ ਕਾਬੂ ਕਰਨ ਦੀ ਦਿਸ਼ਾ 'ਚ ਕੰਮ ਕੀਤਾ। 

ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ, ''ਉੱਤਰ ਪੂਰਬ 'ਚ ਅੱਤਵਾਦ ਲਗਭਗ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਅਸੀਂ 1971 ਤੋਂ ਬਾਅਦ ਸਭ ਤੋਂ ਬੇਹਤਰ ਸਥਿਤੀ 'ਚ ਹਾਂ।ਜਦੋਂ ਨਕਸਲੀਆਂ ਦੀ ਤੁਲਨਾ 'ਚ ਸੁਰੱਖਿਆ ਮੁਲਾਜ਼ਮ ਜ਼ਿਆਦਾ ਮਾਰੇ ਜਾਂਦੇ ਸਨ, ਹੁਣ ਦ੍ਰਿਸ਼ ਬਦਲ ਗਿਆ ਹੈ। ਸਾਡੇ ਸੁਰੱਖਿਆ ਬਲ ਮੂੰਹ ਤੋੜ ਜਵਾਬ ਦੇ ਰਹੇ ਹਨ ਅਤੇ ਨਕਸਲੀਆਂ ਦਾ ਖਾਤਮਾ ਕਰ ਰਹੇ ਹਨ।''

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਨਕਸਲੀ 126 ਜ਼ਿਲਿਆਂ 'ਚ ਸਰਗਰਮ ਸਨ ਅਤੇ ਹੁਣ ਉਨ੍ਹਾਂ ਦੀਆਂ ਸਰਗਰਮੀਆਂ ਸਿਰਫ 6-7 ਜ਼ਿਲਿਆਂ ਤਕ ਸੀਮਤ ਰਹਿ ਗਈਆਂ ਹਨ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, ''ਸਾਨੂੰ ਪੂਰਾ ਭਰੋਸਾ ਹੈ ਕਿ ਅਗਲੇ ਦਿਨਾਂ 'ਚ ਅਸੀਂ ਉਨ੍ਹਾਂ ਨੂੰ ਜੜ੍ਹੋਂ ਖਤਮ ਕਰ ਦੇਵਾਂਗੇ। ਉੱਤਰ-ਪੂਰਬ 'ਚ ਅੱਤਵਾਦ ਨੂੰ ਖਤਮ ਕਰਨਾ ਗ੍ਰਹਿ ਮੰਤਰੀ ਦੇ ਤੌਰ 'ਤੇ ਮੇਰੀ ਸਭ ਤੋਂ ਵੱਡੀ ਉਪਲਬਧੀ ਹੈ। ਇਹ ਮੇਰੀ ਉਮੀਦ ਨਾਲੋਂ ਵੀ ਵਧ ਹੈ।''

ਰਾਜਨਾਥ ਸਿੰਘ ਨੇ ਕਿਹਾ ਕਿ ਗ੍ਰਹਿ ਮੰਤਰੀ ਦੇ ਤੌਰ 'ਤੇ ਉਨ੍ਹਾਂ ਨੇ ਜੰਮੂ-ਕਸ਼ਮੀਰ ਦੀਆਂ ਸਭ ਤੋਂ ਵਧ ਯਾਤਰਾਵਾਂ ਕੀਤੀਆਂ ਅਤੇ ਖੇਤਰ ਦੀਆ ਸਮੱਸਿਆਵਾਂ ਦੇ ਲੰਬੇ ਸਮੇਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 35ਏ ਅਤੇ 370ਏ ਦੀ ਸਮੀਖਿਆ ਕਰਨ ਦਾ ਅਤੇ ਇਹ ਪਤਾ ਕਰਨ ਦਾ ਸਮਾਂ ਆ ਗਿਆ ਹੈ ਕਿ ਇਨ੍ਹਾਂ ਵਿਵਸਥਾਵਾਂ ਦੇ ਕਾਰਨ ਜੰਮੂ-ਕਸ਼ਮੀਰ ਨੂੰ ਕੀ ਮਿਲਿਆ ਅਤੇ ਉਸ ਨੇ ਕੀ ਗੁਆਇਆ।


author

Iqbalkaur

Content Editor

Related News