ਲੋਕ ਸਭਾ ''ਚ ਗਰਜੇ ਰਾਜਨਾਥ, ''ਸੈਕੁਲਰ'' ਸ਼ਬਦ ''ਤੇ ਰੱਖਿਆ ਆਪਣਾ ਪੱਖ ਕਿਹਾ...

11/26/2015 1:35:49 PM

 
ਨਵੀਂ ਦਿੱਲੀ— ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਨਾ ''ਚ ਸ਼ਾਮਲ ''ਸੈਕੁਲਰ'' ਯਾਨੀ ਕਿ ਧਰਮ ਨਿਰਪੱਖ ਸ਼ਬਦ ਦੀ ਸਭ ਤੋਂ ਵੱਧ ਸਿਆਸੀ ਦੁਰਵਰਤੋਂ ਹੋਈ ਹੈ ਅਤੇ ਸ਼ਾਇਦ ਇਹ ਹੀ ਕਾਰਨ ਹੈ ਕਿ ਸੰਵਿਧਾਨ ਨਿਰਮਾਤਾ ਡਾ. ਭੀਮਰਾਵ ਅੰਬੇਡਕਰ ਨੇ ਸੰਵਿਧਾਨ ''ਚ ਇਸ ਸ਼ਬਦ ਨੂੰ  ਨਹੀਂ ਜੋੜਿਆ ਸੀ। 
ਰਾਜਨਾਥ ਸਿੰਘ ਨੇ ਡਾ. ਅੰਬੇਡਕਰ ਦੀ 125ਵੀਂ ਜਯੰਤੀ ਦੀ ਯਾਦ ''ਚ ਭਾਰਤ ਦੇ ਸੰਵਿਧਾਨ ਪ੍ਰਤੀ ਵਚਨਬੱਧਤਾ ''ਤੇ ਲੋਕ ਸਭਾ ''ਚ ਚਰਚਾ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ''ਸੈਕੁਲਰ'' ਦਾ ਅਰਥ ਪੰਥ ਨਿਰਪੱਖਤਾ ਹੋਣਾ ਚਾਹੀਦਾ ਹੈ, ਧਰਮ ਨਿਰਪੱਖਤਾ ਨਹੀਂ। ਉਨ੍ਹਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਪੰਥ ਨਿਰਪੱਖਤਾ ਸੰਭਾਵਿਕ ਰੂਪ ਨਾਲ ਭਾਰਤ ਦੇ ਚਰਿੱਤਰ ''ਚ ਰੱਚੀ ਵੱਸੀ ਹੈ ਅਤੇ ਡਾ. ਅੰਬੇਡਕਰ ਇਸ ਗੱਲ ਨੂੰ ਸਮਝਦੇ ਸਨ ਇਸ ਲਈ ਉਨ੍ਹਾਂ ਨੇ ਸੰਵਿਧਾਨ ਦੀ ਪ੍ਰਸਤਾਵਨਾ ''ਚ ਸੈਕੁਲਰ ਸ਼ਬਦ ਦਾ ਜ਼ਿਕਰ ਨਹੀਂ ਕੀਤਾ ਸੀ। 
ਇਸ ਨੂੰ 42ਵੇਂ ਸੋਧ ਤੋਂ ਬਾਅਦ ਇਸ ''ਚ ਜੋੜਿਆ ਗਿਆ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਸੰਵਿਧਾਨ ਭਾਰਤ ਦੀ ਆਤਮਾ ਦਾ ਸਥਾਈ ਪਰਛਾਵਾ ਹੈ ਅਤੇ ਇਸ ਨੂੰ ਇਕ ਪਵਿੱਤਰ ਗ੍ਰੰਥ ਦੇ ਰੂਪ ''ਚ ਦੇਖਿਆ ਜਾਣਾ ਚਾਹੀਦਾ ਹੈ। ਸੰਵਿਧਾਨ ਵਿਚ ਲਿਖਤੀ ਸ਼ਬਦਾਂ ਦੀ ਸਿਆਸੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ, ਕਿਉਂਕਿ ਇਸ ਨਾਲ ਸਮਾਜਿਕ ਆਪਸੀ ਸਾਂਝ ਬਣਾ ਕੇ ਰੱਖਣ ''ਚ ਮੁਸ਼ਕਲ ਹੁੰਦੀ ਹੈ। ਸੈਕੁਲਰ ਸ਼ਬਦ ਦੀ ਦੇਸ਼ ''ਚ ਸਭ ਤੋਂ ਵਧ ਦੁਰਵਰਤੋਂ ਹੋਈ ਹੈ। ਇਸ ''ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਖਤ ਵਿਰੋਧ ਕੀਤਾ।


Tanu

News Editor

Related News