ਰਾਜੀਵ ਕਤਲ ਕਾਂਡ : ਪੇਰਾਰੀਵਲਨ ਦੀ ਪਟੀਸ਼ਨ ''ਤੇ ਸੀ. ਬੀ. ਆਈ. ਨੂੰ ਨੋਟਿਸ
Thursday, Jan 25, 2018 - 01:06 PM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲ ਪੇਰਾਰੀਵਲਨ ਦੀ ਪਟੀਸ਼ਨ 'ਤੇ ਸੀ. ਬੀ. ਆਈ. ਕੋਲੋਂ ਬੁੱਧਵਾਰ ਜਵਾਬ ਮੰਗਿਆ। ਮਾਣਯੋਗ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਪੇਰਾਰੀਵਲਨ ਦੇ ਵਕੀਲ ਦੀਆਂ ਦਲੀਲਾਂ ਸੁਣਨ ਪਿੱਛੋਂ ਸੀ. ਬੀ. ਆਈ . ਨੂੰ ਇਹ ਨੋਟਿਸ ਜਾਰੀ ਕੀਤਾ।
ਅਦਾਲਤ ਨੇ ਜਵਾਬ ਲਈ ਜਾਂਚ ਏਜੰਸੀ ਨੂੰ 3 ਹਫਤਿਆਂ ਦਾ ਸਮਾਂ ਦਿੱਤਾ ਹੈ। ਉਮਰ ਕੈਦ ਦੀ ਸਜ਼ਾ ਕੱਟ ਰਹੇ ਪੇਰਾਰੀਵਲਨ ਨੇ ਅਦਾਲਤ ਤੋਂ ਉਸ ਨੂੰ ਦੋਸ਼ੀ ਠਹਿਰਾਏ ਜਾਣ ਦੇ 19 ਸਾਲ ਪੁਰਾਣੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।