ਰਾਜੀਵ ਗਾਂਧੀ ਕਤਲ : ਦੋਸ਼ੀ ਨਲਿਨੀ ਦੀ ਪੈਰੋਲ ਵਧਾਉਣ ਤੋਂ ਮਦਰਾਸ ਹਾਈ ਕੋਰਟ ਨੇ ਕੀਤੀ ਨਾਂਹ

09/12/2019 12:48:19 PM

ਚੇਨਈ— ਮਦਰਾਸ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਤਲਕਾਂਡ ਦੀ ਦੋਸ਼ੀ ਨਲਿਨੀ ਸ਼੍ਰੀਹਰਨ ਨੂੰ ਦਿੱਤੀ ਗਈ ਪੈਰੋਲ ਦੀ ਮਿਆਦ ਨੂੰ ਵਧਾਉਣ ਤੋਂ ਨਾਂਹ ਕਰ ਦਿੱਤੀ ਹੈ। ਨਲਿਨੀ ਨੇ ਪੈਰੋਲ ਨੂੰ 15 ਅਕਤੂਬਰ ਤੱਕ ਵਧਾਏ ਜਾਣ ਦੀ ਅਪੀਲ ਕਰਦੇ ਹੋਏ ਅਰਜ਼ੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਨਲਿਨੀ ਪੈਰੋਲ 'ਤੇ ਇਕ ਮਹੀਨੇ ਲਈ ਬਾਹਰ ਆਈ ਹੈ। ਉਸ ਨੇ ਬੇਟੀ ਦੇ ਵਿਆਹ ਲਈ ਪੈਰੋਲ ਦੀ ਪਟੀਸ਼ਨ ਦਿੱਤੀ ਸੀ, ਜਿਸ ਨੂੰ 5 ਜੁਲਾਈ ਨੂੰ ਮਦਰਾਸ ਹਾਈ ਕੋਰਟ ਨੇ ਸਵੀਕਾਰ ਕਰ ਲਿਆ। ਕੋਰਟ ਨੇ ਇਹ ਸ਼ਰਤ ਲਗਾਈ ਹੈ ਕਿ ਇਸ਼ ਦੌਰਾਨ ਉਹ ਵੇਲੋਰ 'ਚ ਹੀ ਰਹੇਗੀ ਅਤੇ ਮੀਡੀਆ ਤੇ ਕਿਸੇ ਨੇਤਾ ਨਾਲ ਗੱਲ ਨਹੀਂ ਕਰੇਗੀ।

27 ਸਾਲਾਂ ਤੋਂ ਨਹੀਂ ਲਈ ਇਕ ਵਾਰ ਵੀ ਛੁੱਟੀ
ਨਲਿਨੀ ਦੀ ਬੇਟੀ ਲੰਡਨ 'ਚ ਰਹਿੰਦੀ ਹੈ। ਪੈਰੋਲ ਲਈ ਨਲਿਨੀ ਨੇ ਕਿਹਾ ਸੀ ਕਿ ਹਰ ਦੋਸ਼ੀ 2 ਸਾਲ ਦੀ ਜੇਲ ਦੀ ਸਜ਼ਾ ਤੋਂ ਬਾਅਦ ਇਕ ਮਹੀਨੇ ਦੀ ਸਾਧਾਰਨ ਛੁੱਟੀ ਦਾ ਹੱਕਦਾਰ ਹੁੰਦਾ ਹੈ ਪਰ ਉਸ ਨੇ ਪਿਛਲੇ 27 ਸਾਲਾਂ 'ਚ ਇਕ ਵਾਰ ਵੀ ਛੁੱਟੀ ਨਹੀਂ ਲਈ ਹੈ। ਕਾਫ਼ੀ ਲੰਬੇ ਸਮੇਂ ਤੋਂ ਜੇਲ 'ਚ ਕੈਦ ਨਲਿਨੀ ਰਾਜੀਵ ਗਾਂਧੀ ਕਤਲਕਾਂਡ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਹੈ। ਨਲਿਨੀ ਨੇ 6 ਮਹੀਨੇ ਦੀ ਪੈਰੋਲ ਨੂੰ ਖਾਰਜ ਵੀ ਕਰ ਚੁਕਿਆ ਹੈ। ਨਲਿਨੀ ਨੇ ਤਾਮਿਲਨਾਡੂ ਸਰਕਾਰ ਦੇ 2018 ਦੇ ਫੈਸਲੇ ਦੇ ਆਧਾਰ 'ਤੇ ਸਾਰੇ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਸੀ। ਉੱਥੇ ਹੀ ਹਾਈ ਕੋਰਟ ਨੇ ਨਲਿਨੀ ਦੀ ਪਟੀਸ਼ਨ ਇਹ ਕਹਿੰਦੇ ਹੋਏ ਖਾਰਜ ਕਰ ਦਿੱਤੀ ਕਿ ਉਹ ਰਾਜਪਾਲ ਨੂੰ ਕਾਰਵਾਈ ਕਰਨ ਦਾ ਨਿਰਦੇਸ਼ ਨਹੀਂ ਦੇ ਸਕਦਾ।

ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ 7 ਦੋਸ਼ੀ
ਚੇਨਈ ਕੋਲ ਇਕ ਚੋਣਾਵੀ ਰੈਲੀ 'ਚ ਰਾਜੀਵ ਗਾਂਧੀ ਨੂੰ ਮਿਲਣ ਦੌਰਾਨ ਲਿੱਟੇ ਸੰਗਠਨ ਦੀ ਆਤਮਘਾਤੀ ਹਮਲਾਵਰ ਮਹਿਲਾ ਨੇ ਖੁਦ ਨੂੰ ਉੱਡਾ ਲਿਆ ਸੀ, ਇਸ ਦੇ ਬਾਅਦ ਤੋਂ 7 ਦੋਸ਼ੀ 1991 ਤੋਂ ਜੇਲ 'ਚ ਹਨ। ਰਾਜੀਵ ਗਾਂਧੀ ਕਤਲਕਾਂਡ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ 7 ਦੋਸ਼ੀਆਂ 'ਚ ਪੇਰਾਰੀਵਲਨ, ਮੁਰੂਗਨ, ਨਲਿਨੀ, ਸ਼ਾਂਤਨ, ਰਵੀਚੰਦਰਨ, ਜੈਕੁਮਾਰ ਅਤੇ ਰਾਬਰਟ ਪਾਇਸ ਸ਼ਾਮਲ ਹਨ। ਨਲਿਨੀ ਦਾ ਪਤੀ ਮੁਰੂਗਨ ਵੀ ਇਸੇ ਜੇਲ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਸ਼ੁਰੂਆਤ 'ਚ ਰਾਜੀਵ ਗਾਂਧੀ ਦੇ ਕਾਤਲ ਨੂੰ ਰਹਿਣ ਦਾ ਟਿਕਾਣਾ ਉਪਲੱਬਧ ਕਰਵਾਉਣ ਨੂੰ ਲੈ ਕੇ ਨਲਿਨੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਪਰ ਜੇਲ 'ਚ ਬੇਟੀ ਨੂੰ ਜਨਮ ਦੇਣ ਤੋਂ ਬਾਅਦ ਸੋਨੀਆ ਗਾਂਧੀ ਨੇ ਮਾਮਲੇ 'ਚ ਦਖਲਅੰਦਾਜ਼ੀ ਕੀਤੀ ਅਤੇ ਸਜ਼ਾ ਨੂੰ ਬਦਲ ਦਿੱਤਾ ਗਿਆ।


DIsha

Content Editor

Related News