ਰਾਜੀਵ ਗਾਂਧੀ ਕਤਲਕਾਂਡ: ਨਲਿਨੀ ਸਣੇ 4 ਹੋਰ ਦੋਸ਼ੀ ਤਾਮਿਲਨਾਡੂ ਦੀਆਂ ਜੇਲ੍ਹਾਂ ’ਚੋਂ ਰਿਹਾਅ

Sunday, Nov 13, 2022 - 10:12 AM (IST)

ਰਾਜੀਵ ਗਾਂਧੀ ਕਤਲਕਾਂਡ: ਨਲਿਨੀ ਸਣੇ 4 ਹੋਰ ਦੋਸ਼ੀ ਤਾਮਿਲਨਾਡੂ ਦੀਆਂ ਜੇਲ੍ਹਾਂ ’ਚੋਂ ਰਿਹਾਅ

ਚੇਨਈ- ਰਾਜੀਵ ਗਾਂਧੀ ਕਤਲਕਾਂਡ ਦੇ ਦੋਸ਼ੀ ਨਲਿਨੀ ਸ੍ਰੀਹਰਨ ਅਤੇ 4 ਹੋਰ ਦੋਸ਼ੀਆਂ ਨੂੰ ਸ਼ਨੀਵਾਰ ਸ਼ਾਮ ਨੂੰ ਤਾਮਿਲਨਾਡੂ ਦੀਆਂ ਜੇਲ੍ਹਾਂ ’ਚੋਂ ਰਿਹਾਅ ਕਰ ਦਿੱਤਾ ਗਿਆ। ਵੇਲੋਰ ’ਚ ਔਰਤਾਂ ਲਈ ਵਿਸ਼ੇਸ਼ ਜੇਲ੍ਹ ’ਚੋਂ ਰਿਹਾਅ ਹੋਣ ਦੇ ਤੁਰੰਤ ਬਾਅਦ ਨਲਿਨੀ ਵੇਲੋਰ ਕੇਂਦਰੀ ਜੇਲ੍ਹ ਗਈ, ਜਿੱਥੋਂ ਉਸ ਦੇ ਪਤੀ ਵੀ. ਸ੍ਰੀਹਰਨ ਉਰਫ਼ ਮੁਰੂਗਨ ਨੂੰ ਰਿਹਾਅ ਕੀਤਾ ਗਿਆ। ਪਤੀ ਨੂੰ ਮਿਲ ਕੇ ਨਲਿਨੀ ਭਾਵੁਕ ਹੋ ਗਈ।

ਇਹ ਵੀ ਪੜ੍ਹੋ- ‘ਪਾਪਾ ਲਈ ਕੁਝ ਵੀ ਕਰ ਸਕਦੀ ਹਾਂ’, ਕਿਡਨੀ ਦਾਨ ਕਰਨ ਤੋਂ ਪਹਿਲਾਂ ਲਾਲੂ ਯਾਦਵ ਦੀ ਧੀ ਨੇ ਕੀਤੀ ਭਾਵੁਕ ਪੋਸਟ

PunjabKesari

ਮੁਰੂਗਨ ਤੋਂ ਇਲਾਵਾ ਇਸ ਮਾਮਲੇ ’ਚ ਹੋਰ ਦੋਸ਼ੀ ਸੰਥਨ ਨੂੰ ਰਿਹਾਈ ਤੋਂ ਬਾਅਦ ਪੁਲਸ ਵਾਹਨ ’ਚ ਸੂਬੇ ਦੇ ਤਿਰੂਚਿਰਾਪੱਲੀ ਸਥਿਤ ਵਿਸ਼ੇਸ਼ ਸ਼ਰਨਾਰਥੀ ਕੈਂਪ ’ਚ ਲਿਜਾਇਆ ਗਿਆ। ਦੋਵੇਂ ਸ੍ਰੀਲੰਕਾ ਦੇ ਨਾਗਰਿਕ ਹਨ। ਰਾਜੀਵ ਗਾਂਧੀ ਕਤਲਕਾਂਡ ਦੇ ਦੋਸ਼ੀ ਰਾਬਰਟ ਪਾਯਸ ਅਤੇ ਜੈਕੁਮਾਰ ਨੂੰ ਇੱਥੇ ਦੀ ਪੁਝਾਲ ਜੇਲ੍ਹ ’ਚੋਂ ਰਿਹਾਅ ਹੋਣ ਤੋਂ ਬਾਅਦ ਵਿਸ਼ੇਸ਼ ਸ਼ਰਨਾਰਥੀ ਕੈਂਪ ’ਚ ਲਿਜਾਇਆ ਗਿਆ। ਪਾਯਸ ਅਤੇ ਰਾਜਕੁਮਾਰ ਵੀ ਸ਼੍ਰੀਲੰਕਾ ਦੇ ਨਾਗਰਿਕ ਹਨ।

ਇਹ ਵੀ ਪੜ੍ਹੋ- ਟੀਚਰ ਨੇ ਬੱਚਿਆਂ ਨੂੰ ਜ਼ਬਰਦਸਤੀ ਖੁਆਇਆ ਕਿਰਲੀ ਵਾਲਾ ਖਾਣਾ, ਕਿਹਾ- ਖਾਓ ਇਹ ਬੈਂਗਣ ਹੈ

PunjabKesari

ਸੁਪਰੀਮ ਕੋਰਟ ਦੇ ਸ਼ੁੱਕਰਵਾਰ ਦੇ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਸ੍ਰੀਲੰਕਾ ਦੇ 4 ਨਾਗਰਿਕਾਂ ਸਮੇਤ ਸਾਰੇ 6 ਦੋਸ਼ੀਆਂ ਨੂੰ ਰਿਹਾਅ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਅਦਾਲਤ ਨੇ ਜ਼ਿਕਰ ਕੀਤਾ ਕਿ ਇਕ ਹੋਰ ਦੋਸ਼ੀ ਏ. ਜੀ. ਪੇਰਾਰੀਵਲਨ ਨੂੰ ਰਿਹਾਅ ਕਰਨ ਵਾਲਾ ਇਸ ਦਾ ਪਹਿਲਾ ਹੁਕਮ ਇਨ੍ਹਾਂ ਦੋਸ਼ੀਆਂ ’ਤੇ ਬਰਾਬਰ ਲਾਗੂ ਹੁੰਦਾ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਰਾਜੀਵ ਗਾਂਧੀ ਕਤਲਕਾਂਡ ਮਾਮਲੇ ’ਚ ਕਰੀਬ ਤਿੰਨ ਦਹਾਕਿਆਂ ਤੋਂ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਸ਼੍ਰੀਹਰਨ ਅਤੇ ਬਾਕੀ 5 ਹੋਰ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦਾ ਨਿਰਦੇਸ਼ ਦਿੱਤਾ ਸੀ।

ਇਹ ਵੀ ਪੜ੍ਹੋ- ਅਜੀਬ ਮਾਮਲਾ; ਜਿਸ ਪੁੱਤ ਨੂੰ ਮੰਨਤਾਂ ਮੰਗ ਕੇ ਸੀ ਮੰਗਿਆ, ਉਸ ਨੂੰ ਹੀ ਕਰ ਦਿੱਤਾ ‘ਦਾਨ’

PunjabKesari

ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ 21 ਮਈ 1991 ਨੂੰ ਤਾਮਿਲਨਾਡੂ ਦੇ ਸ਼੍ਰੀਪੇਰੰਬਦੂਰ ’ਚ ਇਕ ਚੋਣ ਰੈਲੀ ਦੌਰਾਨ ਇਕ ਮਹਿਲਾ ਆਤਮਘਾਤੀ ਹਮਲਾਵਰ ਨੇ ਕਤਲ ਕਰ ਦਿੱਤਾ ਸੀ। ਨਲਿਨੀ ਤੋਂ ਇਲਾਵਾ ਉਸ ਦੇ ਪਤੀ ਵੀ. ਸ਼੍ਰੀਹਰਨ ਉਰਫ ਮੁਰੂਗਨ, ਆਰ. ਪੀ. ਰਵੀਚੰਦਰਨ, ਸੰਥਨ, ਰਾਬਰਟ ਪਾਯਸ ਅਤੇ ਜੈਕੁਮਾਰ ਨੂੰ ਰਿਹਾਅ ਕੀਤਾ ਜਾਣਾ ਸੀ। ਸ੍ਰੀਹਰਨ, ਸੰਥਨ, ਰਾਬਰਟ ਅਤੇ ਜੈਕੁਮਾਰ ਸ੍ਰੀਲੰਕਾ ਦੇ ਨਾਗਰਿਕ ਹਨ ਜਦਕਿ ਨਲਿਨੀ ਅਤੇ ਰਵੀਚੰਦਰਨ ਤਾਮਿਲਨਾਡੂ ਨਾਲ ਸਬੰਧ ਰੱਖਦੇ ਹਨ।

ਇਹ ਵੀ ਪੜ੍ਹੋ-  ਹੁਣ ਸੈਲਾਨੀ ਰਾਤ ਨੂੰ ਵੀ ਕਰ ਸਕਦੇ ਹਨ ਤਾਜ ਮਹਿਲ ਦਾ ਦੀਦਾਰ, SC ਨੇ ਦਿੱਤਾ ਇਹ ਨਿਰਦੇਸ਼

PunjabKesari


author

Tanu

Content Editor

Related News