ਰਜਨੀਕਾਂਤ ਨਹੀਂ ਲੜਨਗੇ ਲੋਕ ਸਭਾ ਦੀ ਚੋਣ
Monday, Feb 18, 2019 - 02:06 AM (IST)

ਚੇਨਈ, (ਭਾਸ਼ਾ)- ਸੁਪਰ ਸਟਾਰ ਰਜਨੀਕਾਂਤ ਨੇ ਐਤਵਾਰ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਉਹ ਨਾ ਤਾਂ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਖੜ੍ਹੇ ਹੋਣਗੇ ਤੇ ਨਾ ਹੀ ਕਿਸੇ ਪਾਰਟੀ ਦੀ ਹਮਾਇਤ ਕਰਨਗੇ। ਰਜਨੀਕਾਂਤ ਨੇ ਸਿਆਸੀ ਪਾਰਟੀ ਬਣਾਉਣ ਤੋਂ ਪਹਿਲਾਂ ਆਪਣਾ ਸੰਗਠਨ 'ਰਜਨੀ ਮੱਕਲ ਮੰਡਰਮ' ਗਠਿਤ ਕੀਤਾ ਹੈ। ਉਨ੍ਹਾਂ ਤਾਮਿਲਨਾਡੂ ਦੇ ਲੋਕਾਂ ਨੂੰ ਕਿਹਾ ਕਿ ਉਹ ਉਸ ਪਾਰਟੀ ਨੂੰ ਆਪਣੀ ਵੋਟ ਦੇਣ ਜੋ ਉਨ੍ਹਾਂ ਦੇ ਹਿਸਾਬ ਮੁਤਾਬਕ ਸੂਬੇ ਦੇ ਪਾਣੀ ਸੰਕਟ ਦਾ ਪੱਕਾ ਹੱਲ ਲੱਭ ਸਕੇ।