ਰਾਜੇਸ਼ ਭੂਸ਼ਣ ਸਿਹਤ ਮੰਤਰਾਲਾ ਦੇ ਨਵੇਂ ਸਕੱਤਰ ਨਿਯੁਕਤ

Friday, Jul 24, 2020 - 08:58 PM (IST)

ਰਾਜੇਸ਼ ਭੂਸ਼ਣ ਸਿਹਤ ਮੰਤਰਾਲਾ ਦੇ ਨਵੇਂ ਸਕੱਤਰ ਨਿਯੁਕਤ

ਨਵੀਂ ਦਿੱਲੀ : ਆਈ.ਏ.ਐੱਸ. ਅਧਿਕਾਰੀ ਰਾਜੇਸ਼ ਭੂਸ਼ਣ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦਾ ਨਵਾਂ ਸਕੱਤਰ ਨਿਯੁਕਤ ਕੀਤਾ ਗਿਆ ਹੈ। ਭੂਸ਼ਣ ਸਿਹਤ ਮੰਤਰਾਲਾ ਦੀ ਮੌਜੂਦਾ ਸਕੱਤਰ ਪ੍ਰੀਤੀ ਸੂਦਨ ਦੇ 31 ਜੁਲਾਈ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਅਹੁਦਾ ਸੰਭਾਲਣਗੇ।  ਸੂਦਨ ਨੂੰ 30 ਅਪ੍ਰੈਲ ਨੂੰ ਸੇਵਾਮੁਕਤ ਹੋਣਾ ਸੀ ਪਰ ਦੇਸ਼ 'ਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਦਾ ਕਾਰਜਕਾਲ ਤਿੰਨ ਮਹੀਨੇ ਜਾਂ ਅਗਲੇ ਆਦੇਸ਼ ਤੱਕ ਲਈ ਵਧਾਇਆ ਗਿਆ ਸੀ। ਭੂਸ਼ਣ ਮੌਜੂਦਾ ਸਮੇਂ 'ਚ ਸਿਹਤ ਮੰਤਰਾਲਾ 'ਚ ਓ.ਐੱਸ.ਡੀ. ਹਨ।


author

Inder Prajapati

Content Editor

Related News