ਰਾਜਸਥਾਨ ਪੰਡਾਲ ਹਾਦਸਾ : ਮੋਦੀ ਤੇ ਸੀ. ਐੱਮ. ਗਹਿਲੋਤ ਨੇ ਪ੍ਰਗਟਾਇਆ ਦੁੱਖ

Sunday, Jun 23, 2019 - 06:26 PM (IST)

ਰਾਜਸਥਾਨ ਪੰਡਾਲ ਹਾਦਸਾ : ਮੋਦੀ ਤੇ ਸੀ. ਐੱਮ. ਗਹਿਲੋਤ ਨੇ ਪ੍ਰਗਟਾਇਆ ਦੁੱਖ

ਬਾੜਮੇਰ/ਨਵੀਂ ਦਿੱਲੀ—  ਰਾਜਸਥਾਨ ਦੇ ਬਾੜਮੇਰ ਜ਼ਿਲੇ ਦੇ ਜਸੋਲ ਪਿੰਡ 'ਚ ਐਤਵਾਰ ਨੂੰ ਇਕ ਧਾਰਮਿਕ ਪ੍ਰੋਗਰਾਮ ਦੌਰਾਨ ਪੰਡਾਲ ਡਿੱਗ ਗਿਆ, ਜਿਸ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 24 ਦੇ ਕਰੀਬ ਲੋਕ ਜ਼ਖਮੀ ਹੋ ਗਏ। ਤੇਜ਼ ਮੀਂਹ ਅਤੇ ਤੂਫਾਨ ਕਾਰਨ ਪੰਡਾਲ ਡਿੱਗ ਗਿਆ।

PunjabKesari

ਇਸ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੁੱਖ ਪ੍ਰਗਟਾਇਆ ਹੈ। ਮੋਦੀ ਨੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਰਾਜਸਥਾਨ ਦੇ ਬਾੜਮੇਰ 'ਚ ਪੰਡਾਲ ਹਾਦਸਾ ਵਾਪਰਿਆ, ਜੋ ਕਿ ਬਹੁਤ ਦੁਖਦਾਈ ਅਤੇ ਬਦਕਿਸਮਤੀ ਵਾਲੀ ਖਬਰ ਹੈ। ਮੇਰੀ ਹਮਦਰਦੀ ਮ੍ਰਿਤਕ ਪਰਿਵਾਰਾਂ ਨਾਲ ਹੈ ਅਤੇ ਮੈਂ ਜ਼ਖਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।

PunjabKesari
ਓਧਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਇਸ ਹਾਦਸੇ ਨੂੰ ਲੈ ਕੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਸੋਲ, ਬਾੜਮੇਰ ਵਿਚ ਰਾਮ ਕਥਾ ਦੌਰਾਨ ਪੰਡਾਲ ਡਿੱਗਣ ਕਾਰਨ 14 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਬਹੁਤ ਦੁਖਦਾਈ ਹੈ। ਮੈਂ ਪਰਮਾਤਮਾ ਤੋਂ ਮਰਹੂਮਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ, ਪਰਿਵਾਰਾਂ ਨੂੰ ਸੰਭਲ ਦੇਣ ਦੀ ਪ੍ਰਾਰਥਨਾ ਕਰਦਾ ਹੈ। ਜ਼ਖਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਵੀ ਕਾਮਨਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਵਲੋਂ ਰਾਹਤ ਅਤੇ ਬਚਾਅ ਕੰਮ ਕੀਤਾ ਜਾ ਰਿਹਾ ਹੈ। ਸੰਬੰਧਤ ਅਧਿਕਾਰੀਆਂ ਨੂੰ ਹਾਦਸੇ ਦੀ ਜਾਂਚ ਕਰਨ, ਜ਼ਖਮੀਆਂ ਨੂੰ ਜਲਦੀ ਇਲਾਜ ਯਕੀਨੀ ਕਰਨ ਅਤੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।


author

Tanu

Content Editor

Related News