ਸੁਤੰਤਰਤਾ ਸੈਨਾਨੀ ਈਸਰ ਸਿੰਘ ਬੇਦੀ ਦਾ ਹੋਇਆ ਦਿਹਾਂਤ

Sunday, Jul 05, 2020 - 01:22 PM (IST)

ਸੁਤੰਤਰਤਾ ਸੈਨਾਨੀ ਈਸਰ ਸਿੰਘ ਬੇਦੀ ਦਾ ਹੋਇਆ ਦਿਹਾਂਤ

ਅਜਮੇਰ- ਸੁਤੰਤਰਤਾ ਸੈਨਾਨੀ ਈਸਰ ਸਿੰਘ ਬੇਦੀ ਦਾ ਰਾਜਸਥਾਨ ਦੇ ਅਜਮੇਰ 'ਚ ਬੀਤੀ ਰਾਤ ਦਿਹਾਂਤ ਹੋ ਗਿਆ। ਉਹ 93 ਸਾਲ ਦੇ ਸਨ। ਸਵ. ਬੇਦੀ ਆਜ਼ਾਦੀ ਦੇ ਸੰਘਰਸ਼ 'ਚ 2 ਵਾਰ ਜੇਲ ਗਏ ਸਨ। ਉਹ 1985 'ਚ ਰੇਲਵੇ ਤੋਂ ਰਿਟਾਇਰਡ ਹੋਏ ਅਤੇ ਬਾਅਦ 'ਚ ਹਿੰਦੀ ਅਤੇ ਸਿੰਧੀ ਦਾ ਮੁਫ਼ਤ ਸਿਖਲਾਈ ਦਿੱਤੀ। ਮਰਹੂਮ ਬੇਦੀ ਦਾ ਜਨਮ 23 ਅਕਤੂਬਰ 1927 ਨੂੰ ਪਾਕਿਸਤਾਨ ਦੇ ਸਿੰਧ ਸੂਬੇ 'ਚ ਹੋਇਆ ਸੀ। 

ਵੰਡ ਦੌਰਾਨ ਉਹ ਅਜਮੇਰ ਆ ਕੇ ਵੱਸ ਗਏ। ਉਹ ਆਜ਼ਾਦੀ ਦੇ ਵੱਖ-ਵੱਖ ਅੰਦੋਲਨਾਂ 'ਚ ਸ਼ਾਮਲ ਵੀ ਹੋਏ ਅਤੇ ਰਾਸ਼ਟਰੀ ਮੈਡਲ ਨਾਲ ਸਨਮਾਨਤ ਕੀਤੇ ਜਾ ਚੁਕੇ ਹਨ। ਮਰਹੂਮ ਬੇਦੀ ਦੀ ਅੰਤਿਮ ਯਾਤਰਾ ਬਾਬੂ ਮੁਹੱਲਾ ਕੇਸਰਗੰਜ ਸਥਿਤ ਉਨ੍ਹਾਂ ਦੇ ਬੇਦੀ ਨਿਵਾਸ ਤੋਂ ਆਸ਼ਾਗੰਜ ਸਥਿਤ ਸ਼ਮਸ਼ਾਨ ਸਥਾਨ ਲਈ ਰਵਾਨਾ ਹੋਈ। ਉੱਥੇ ਉਨ੍ਹਾਂ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।


author

DIsha

Content Editor

Related News