ਰਾਜਸਥਾਨ ''ਚ ਕੋਰੋਨਾ ਪੀੜਤਾਂ ਦੀ ਗਿਣਤੀ 5906 ਪਹੁੰਚੀ, ਹੁਣ ਤੱਕ 143 ਲੋਕਾਂ ਦੀ ਹੋਈ ਮੌਤ
Wednesday, May 20, 2020 - 11:45 AM (IST)

ਜੈਪੁਰ- ਰਾਜਸਥਾਨ 'ਚ 61 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਇਸ ਦੀ ਗਿਣਤੀ ਵਧ ਕੇ ਬੁੱਧਵਾਰ ਨੂੰ 5906 ਪਹੁੰਚ ਗਈ, ਉੱਥੇ ਹੀ ਹੁਣ ਤੱਕ 143 ਲੋਕਾਂ ਦੀ ਮੌਤ ਹੋ ਗਈ। ਮੈਡੀਕਲ ਵਿਭਾਗ ਵਲੋਂ ਜਾਰੀ ਰਿਪੋਰਟ ਅਨੁਸਾਰ ਰਾਜਧਾਨੀ ਜੈਪੁਰ 'ਚ 2, ਡੂੰਗਰਪੁਰ 'ਚ 11, ਉਦੇਪੁਰ 'ਚ 3, ਝੁੰਝੁਨੂੰ 'ਚ 8, ਕੋਟਾ 'ਚ 6, ਨਾਗੌਰ 'ਚ 17, ਸੀਕਰ 'ਚ 8, ਸਿਰੋਹੀ 'ਚ 4, ਝਾਲਾਵਾੜ, ਬਾਰਾਂ 'ਚ ਇਕ-ਇਕ ਨਵਾਂ ਕੋਰੋਨਾ ਪਾਜ਼ੇਟਿਵ ਸਾਹਮਣੇ ਆਇਆ ਹੈ। ਵਿਭਾਗ ਅਨੁਸਾਰ ਰਾਜ 'ਚ ਇਸ ਜਾਨਲੇਵਾ ਵਿਸ਼ਾਣੂੰ ਨਾਲ ਹੁਣ ਤੱਕ 143 ਲੋਕਾਂ ਦੀ ਮੌਤ ਹੋ ਗਈ ਹੈ।
ਵਿਭਾਗ ਅਨੁਸਾਰ ਹੁਣ ਤੱਕ ਅਜਮੇਰ 'ਚ 259, ਅਲਵਰ 'ਚ 36, ਬਾਂਸਵਾੜਾ 'ਚ 72, ਬਾਰਾਂ 'ਚ 5, ਬਾੜਮੇਰ 'ਚ 50, ਭਰਤਪੁਰ 'ਚ 129, ਭੀਲਵਾੜਾ 'ਚ 82, ਬੀਕਾਨੇਰ 'ਚ 65, ਚਿਤੌੜਗੜ੍ਹ 'ਚ 160, ਚੁਰੂ 'ਚ 49, ਦੌਸਾ 39, ਧੌਲਪੁਰ 'ਚ 28, ਡੂੰਗਰਪੁਰ 'ਚ 222, ਹਨੂੰਮਾਨਗੜ੍ਹ 'ਚ 14, ਜੈਪੁਰ 'ਚ 1642, ਜੈਸਲਮੇਰ 'ਚ 59, ਜਾਲੋਰ 'ਚ 97, ਝਾਲਾਵਾੜ 51, ਝੁੰਝੁਨੂੰ 68, ਜੋਧਪੁਰ 'ਚ 1110, ਬੀ.ਐੱਸ.ਐੱਫ. 48, ਕਰੌਲੀ 'ਚ 10, ਕੋਟਾ 'ਚ 337, ਨਾਗੌਰ 'ਚ 213, ਪਾਲੀ 'ਚ 209, ਪ੍ਰਤਾਪਗੜ੍ਹ 'ਚ 7, ਰਾਜਸਮੰਦ 53, ਸਵਾਈ ਮਾਧੋਪੁਰ 'ਚ 17, ਸਿਰੋਹੀ 69, ਸੀਕਰ 'ਚ 60, ਟੋਂਕ 'ਚ 154, ਉਦੇਪੁਰ 'ਚ 420 ਇਨਫੈਕਟਡ ਮਰੀਜ਼ ਸਾਹਮਣੇ ਆਏ ਹਨ।
ਵਿਭਾਗ ਅਨੁਸਾਰ ਹੁਣ ਤੱਕ 2 ਲੱਖ 54 ਹਜ਼ਾਰ 533 ਸੈਂਪਲ ਲਏ, ਜਿਨ੍ਹਾਂ 'ਚੋਂ 5906, ਪਾਜ਼ੇਟਿਵ 2 ਲੱਖ 44 ਹਜ਼ਾਰ 955 ਨੈਗੇਟਿਵ ਅਤੇ 2 ਹਜ਼ਾਰ 386 ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਲਾਵਾ ਰਾਜ 'ਚ ਕੁੱਲ ਐਕਟਿਵ ਕੇਸ ਇਕ ਹਜ਼ਾਰ 890, ਰਿਕਵਰ ਕੇਸ 3 ਹਜ਼ਾਰ 068 ਅਤੇ 2 ਹਜ਼ਾਰ 666 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।