ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 23901 ਹੋਈ, ਹੁਣ ਤੱਕ 507 ਲੋਕਾਂ ਦੀ ਗਈ ਜਾਨ

Sunday, Jul 12, 2020 - 01:59 PM (IST)

ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 23901 ਹੋਈ, ਹੁਣ ਤੱਕ 507 ਲੋਕਾਂ ਦੀ ਗਈ ਜਾਨ

ਜੈਪੁਰ- ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਐਤਵਾਰ ਨੂੰ 4 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 507 ਹੋ ਗਈ ਹੈ। ਇਸ ਦੇ ਨਾਲ ਹੀ ਸੂਬੇ 'ਚ ਇਨਫੈਕਸ਼ਨ ਦੇ 153 ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ 23901 ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਜੈਪੁਰ, ਨਾਗੌਰ, ਸਿਰੋਹੀ ਅਤੇ ਟੋਂਕ 'ਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਨਾਲ ਸੂਬੇ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 507 ਹੋ ਗਈ ਹੈ। 

ਸਿਰਫ਼ ਜੈਪੁਰ 'ਚ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 173 ਹੋ ਗਈ ਹੈ, ਜਦੋਂ ਕਿ ਜੋਧਪੁਰ 'ਚ 65, ਭਰਤਪੁਰ 'ਚ 41, ਕੋਟਾ 'ਚ 27, ਅਜਮੇਰ 'ਚ 24, ਬੀਕਾਨੇਰ 'ਚ 21, ਨਾਗੌਰ 'ਚ 16, ਪਾਲੀ 'ਚ 15 ਅਤੇ ਧੌਲਪੁਰ 'ਚ 11 ਪੀੜਤਾਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਾਂ ਦੇ 31 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਸਵੇਰੇ 10.30 ਵਜੇ ਤੱਕ ਸੂਬੇ 'ਚ ਇਨਫੈਕਸ਼ਨ ਦੇ 153 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ ਅਲਵਰ 'ਚ 42, ਜੈਪੁਰ 'ਚ 31, ਅਜਮੇਰ 'ਚ 25, ਕੋਟਾ 'ਚ 14, ਸਿਰੋਹੀ 'ਚ 13, ਕਰੌਲੀ 'ਚ 8, ਬਾੜਮੇਰ 'ਚ 7, ਬੂੰਦੀ-ਝੁੰਝੁਨੂੰ 'ਚ 4-4, ਹੋਰ ਸੂਬਿਆਂ ਤੋਂ ਤਿੰਨ ਅਤੇ ਬਾਂਸਵਾੜਾ 'ਚ 2 ਨਵੇਂ ਮਾਮਲੇ ਸ਼ਾਮਲ ਹਨ। ਸੂਬੇ ਭਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਕਈ ਥਾਣਾ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।


author

DIsha

Content Editor

Related News