ਰਾਜਸਥਾਨ ਦੇ ਕਲਾਕਾਰ ਨੇ ਪੈਨਸਿਲ ਦੀ ਨੋਕ ''ਤੇ ਬਣਾਈ ਭਗਵਾਨ ਰਾਮ ਦੀ ਮੂਰਤੀ

Sunday, Jan 21, 2024 - 01:41 PM (IST)

ਜੈਪੁਰ- ਅਯੁੱਧਿਆ ਦੇ ਰਾਮ ਮੰਦਰ 'ਚ 22 ਜਨਵਰੀ ਨੂੰ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਹੋ ਰਹੀਆਂ ਹਨ। ਇਸ ਵਿਚ ਰਾਜਸਥਾਨ ਦੇ ਮੂਰਤੀਕਾਰ ਨਵਰਤਨ ਪ੍ਰਜਾਪਤੀ ਨੇ ਸਭ ਤੋਂ ਛੋਟੇ ਭਗਵਾਨ ਰਾਮ ਬਣਾਏ ਹਨ। ਆਰਟਿਸਟ ਨੇ ਪੈਨਸਿਲ ਦੀ ਨੋਕ 'ਤੇ ਬੇਹੱਦ ਛੋਟੀ ਸ਼੍ਰੀਰਾਮ ਦੀ ਮੂਰਤੀ ਬਣਾਈ ਹੈ। ਜੈਪੁਰ ਦੇ ਮਹੇਸ਼ ਨਗਰ 'ਚ ਰਹਿਣ ਵਾਲੇ ਗਿੰਨੀਜ਼ ਰਿਕਾਰਡ ਹੋਲਡਰ ਮੂਰਤੀਕਾਰ ਨਵਰਤਨ ਨੇ ਦੱਸਿਆ,''ਪੈਨਸਿਲ ਦੀ ਨੋਕ 'ਤੇ ਬਣਾਈ ਗਈ ਰਾਮ ਦੀ ਕਲਾਕ੍ਰਿਤੀ ਨੂੰ ਬਣਾਉਣ 'ਚ ਉਨ੍ਹਾਂ ਨੂੰ ਕਰੀਬ 5 ਦਿਨ ਦਾ ਸਮਾਂ ਲੱਗਾ।

PunjabKesari

ਇਸ ਦੀ ਲੰਬਾਈ 1.3 ਸੈਂਟੀਮੀਟਰ ਹੈ। ਉੱਥੇ ਹੀ ਭਗਵਾਨ ਰਾਮ ਦੇ ਇਕ ਹੱਥ 'ਚ ਧਨੁਸ਼ ਅਤੇ ਦੂਜੇ ਹੱਥ 'ਚ ਬਾਣ ਨੂੰ ਤਰਾਸ਼ ਕੇ ਭਗਵਾਨ ਰਾਮ ਦੀ ਮੂਰਤੀ ਬਣਾਈ ਗਈ ਹੈ। ਇਹ ਮੂਰਤੀ ਮਿਊਜ਼ੀਅਮ 'ਚ ਰੱਖਣ ਲਈ ਰਾਮ ਟਰੱਸਟ ਨੂੰ ਭੇਂਟ ਕੀਤੀ ਜਾਵੇਗੀ  ਤਾਂ ਕਿ ਭਗਵਾਨ ਰਾਮ ਦੇ ਭਗਤ ਹਮੇਸ਼ਾ ਇਸ ਦੇ ਦਰਸ਼ਨ ਕਰ ਸਕਣ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News