ਚਰਚ ਦੇ ਪਾਦਰੀ ਖਿਲਾਫ ਪੋਕਸੋ ਤਹਿਤ ਮਾਮਲਾ ਦਰਜ, ਨਾਬਾਲਗ ਲੜਕਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼

Friday, Oct 16, 2026 - 09:17 PM (IST)

ਚਰਚ ਦੇ ਪਾਦਰੀ ਖਿਲਾਫ ਪੋਕਸੋ ਤਹਿਤ ਮਾਮਲਾ ਦਰਜ, ਨਾਬਾਲਗ ਲੜਕਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼

ਮੰਗਲੁਰੂ,  (ਏਜੰਸੀ)–ਕਰਨਾਟਕ ਦੇ ਮੰਗਲੁਰੂ ’ਚ ਚਰਚ ਦੇ ਇਕ ਪਾਦਰੀ ਖਿਲਾਫ ਨਾਬਾਲਗ ਲੜਕਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ’ਚ ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ (ਪੋਕਸੋ) ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਫਾਦਰ ਸਿਪ੍ਰਿਯਨ ਪਿੰਟੋ ਵਜੋਂ ਹੋਈ ਹੈ, ਜੋ ਮੰਗਲੁਰੂ ਦੇ ਵੈਲੇਂਸੀਆ ਸਥਿਤ ਸੇਂਟ ਵਿੰਸੈਂਟ ਫੇਰਰ ਚਰਚ ਨਾਲ ਜੁੜੇ ਹੋਏ ਹਨ। ਇਹ ਮਾਮਲਾ ਚਰਚ ’ਚ ਨਿਯਮਿਤ ਤੌਰ ’ਤੇ ਆਉਣ ਵਾਲੇ ਨਾਬਾਲਗ ਲੜਕਿਆਂ ਨਾਲ ਹੋਏ ਜਿਨਸੀ ਦੁਰਵਿਵਹਾਰ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਹੈ।

ਸ਼ਿਕਾਇਤ ਅਨੁਸਾਰ ਪਾਦਰੀ ਨੇ ਕਥਿਤ ਤੌਰ ’ਤੇ ਇਕ ਲੜਕੇ ਨੂੰ ਚਰਚ ਕੰਪਲੈਕਸ ਦੇ ਕਮਰਿਆਂ ਵਿਚ ਲਿਜਾ ਕੇ ਕਈ ਵਾਰ ਉਸ ਨਾਲ ਅਣਉਚਿਤ ਸਰੀਰਕ ਹਰਕਤਾਂ ਕੀਤੀਆਂ। ਪੀੜਤ ਲੜਕੇ ਨੇ ਆਪਣੇ ਦੋਸਤਾਂ ਨੂੰ ਇਸ ਬਾਰੇ ਦੱਸਿਆ, ਜਿਸ ਤੋਂ ਬਾਅਦ ਹੋਰ ਲੜਕਿਆਂ ਨੇ ਵੀ ਇਸੇ ਤਰ੍ਹਾਂ ਦੇ ਅਨੁਭਵਾਂ ਦਾ ਖੁਲਾਸਾ ਕੀਤਾ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਪੀੜਤ ਲੜਕੇ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਦੱਸਿਆ।


author

Shubam Kumar

Content Editor

Related News