ਰਾਜਸਥਾਨ ’ਚ ਵੱਡਾ ਹਾਦਸਾ: ‘ਰੀਟ’ ਦੀ ਪ੍ਰੀਖਿਆ ਦੇਣ ਜਾ ਰਹੇ 6 ਨੌਜਵਾਨਾਂ ਦੀ ਮੌਤ

2021-09-25T11:40:36.15

ਜੈਪੁਰ— ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਚਾਕਸੂ ਖੇਤਰ ਵਿਚ ਅੱਜ ਯਾਨੀ ਕਿ ਸ਼ਨੀਵਾਰ ਦੀ ਸਵੇਰ ਨੂੰ ਇਕ ਟਰੱਕ ਅਤੇ ਵੈਨ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ 6 ਨੌਜਵਾਨਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ ਹਨ। ਪੁਲਸ ਮੁਤਾਬਕ ਵੈਨ ’ਚ 11 ਨੌਜਵਾਨ ਸਵਾਰ ਸਨ। ਇਹ ਸਾਰੇ ਲੋਕ ਬਾਰਾਂ ਤੋਂ ਸੀਕਰ ਰੀਟ (Rajasthan Eligibility Examination for Teacher) ਦੀ ਪ੍ਰੀਖਿਆ ਦੇਣ ਲਈ ਜਾ ਰਹੇ ਸਨ। ਨੈਸ਼ਨਲ ਹਾਈਵੇਅ-12 ’ਤੇ ਨਿਮੋਡੀਆ ਕਾਟ ਨੇੜੇ ਈਕੋ ਵੈਨ ਬੇਕਾਬੂ ਹੋ ਕੇ ਟਰੱਕ ਹੇਠਾਂ ਦਾਖ਼ਲ ਹੋ ਗਈ। ਹਾਦਸੇ ਵਿਚ ਵੈਨ ਸਵਾਰ ਡਰਾਈਵਰ ਸਮੇਤ 6 ਪ੍ਰੀਖਿਆਰਥੀਆਂ ਦੀ ਮੌਤ ਹੋ ਗਈ। 5 ਜ਼ਖਮੀਆਂ ਦਾ ਚਾਕਸੂ ਦੇ ਮਹਾਤਮਾ ਗਾਂਧੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।

ਮਿ੍ਰਤਕਾਂ ਦੀ ਪਹਿਚਾਣ ਵਿਸ਼ਨੂੰ ਨਾਗਰ ਵਾਸੀ ਬੜੋਦ ਬਾਰਾਂ, ਤੇਜਰਾਜ ਊਰਫ ਰਾਜਿੰਦਰ ਮੇਘਾਲਿਆ ਵਾਸੀ ਕਸਮਪੁਰਾ ਅਟਰੂ ਬਾਰਾਂ, ਸੱਤਿਆਨਾਰਾਇਣ ਵਾਸੀ ਗੋਵਰਧਨ ਸਾਲਪੁਰਾ ਬਾਰਾਂ, ਵੇਦ ਪ੍ਰਕਾਸ਼ ਵਾਸੀ ਹਨੁਮੰਤ ਖੇਰੀ ਗੁਜਰਾਨ, ਸੁਰੇਸ਼ ਬੇਰਵਾ ਵਾਸੀ ਗੋਵਰਧਨਪੁਰ ਕਵਾਈ ਸਾਲਪੁਰਾ, ਵੈਨ ਡਰਾਈਵਰ ਦਿਲੀਪ ਮਹਿਤਾ ਗੋਵਰਧਨਪੁਰ ਕਵਾਈ ਸਾਲਪੁਰਾ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Tanu

Content Editor

Related News