ਜਬਰ-ਜ਼ਿਨਾਹ ਦੇ ਦੋਸ਼ੀ ਨੂੰ ਸਜ਼ਾ: ਨੌਜਵਾਨ ਨੂੰ ਬੰਨ੍ਹ ਕੇ ਕੁੱਟਿਆ, ਫਿਰ ਪੇਸ਼ਾਬ ਪੀਣ ਲਈ ਕੀਤਾ ਮਜਬੂਰ

Thursday, Sep 23, 2021 - 11:27 AM (IST)

ਜਬਰ-ਜ਼ਿਨਾਹ ਦੇ ਦੋਸ਼ੀ ਨੂੰ ਸਜ਼ਾ: ਨੌਜਵਾਨ ਨੂੰ ਬੰਨ੍ਹ ਕੇ ਕੁੱਟਿਆ, ਫਿਰ ਪੇਸ਼ਾਬ ਪੀਣ ਲਈ ਕੀਤਾ ਮਜਬੂਰ

ਕੋਟਾ– ਰਾਜਸਥਾਨ ਦੇ ਕੋਟਾ ’ਚ ਜਬਰ-ਜ਼ਿਨਾਹ ਦੇ ਦੋਸ਼ੀ ਨੌਜਵਾਨ ਨੂੰ ਰੱਸੀ ਨਾਲ ਬੰਨ੍ਹ ਕੇ ਕੁੱਟਿਆ ਗਿਆ ਅਤੇ ਫਿਰ ਉਸ ਨੂੰ ਜ਼ਬਰੀ ਪੇਸ਼ਾਬ ਪੀਣ ਲਈ ਮਜਬੂਰ ਵੀ ਕੀਤਾ ਗਿਆ। 22 ਸਾਲਾ ਦੇ ਨੌਜਵਾਨ ਨਾਲ ਹੋਈ ਇਸ ਘਟਨਾ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਗਿਆ ਹੈ। ਪੁਲਸ ਨੇ ਇਸ ਮਾਮਲੇ ’ਚ ਹੁਣ ਕੇਸ ਦਰਜ ਕੀਤਾ ਹੈ। ਘਟਨਾ ਬੀਤੀ 14 ਸਤੰਬਰ ਦੀ ਦੱਸੀ ਗਈ ਹੈ। ਇਕ ਰਿਪੋਰਟ ਮੁਤਾਬਕ ਘਟਨਾ ਦੇ ਦੋ ਦਿਨ ਬਾਅਦ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਪੁਲਸ ਕੋਲ ਇਕ ਸ਼ਿਕਾਇਤ ਦਰਜ ਕਰਵਾਈ। ਨੌਜਵਾਨ ਦੇ ਚਾਚਾ-ਚਾਚੀ ਦਾ ਦਾਅਵਾ ਹੈ ਕਿ ਨੌਜਵਾਨ ਜ਼ਬਰਨ ਉਨ੍ਹਾਂ ਦੇ ਘਰ ’ਚ ਦਾਖ਼ਲ ਹੋਇਆ ਅਤੇ ਮਹਿਲਾ ਨਾਲ ਜਬਰ-ਜ਼ਿਨਾਹ ਕੀਤਾ। ਰਿਸ਼ਤੇਦਾਰਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਨੌਜਵਾਨ ਨੂੰ ਗਿ੍ਰਫ਼ਤਾਰ ਕਰ ਲਿਆ। 

ਓਧਰ ਜਬਰ-ਜ਼ਿਨਾਹ ਦੇ ਦੋਸ਼ੀ ਨੌਜਵਾਨ ਦੇ ਵੱਡੇ ਭਰਾ ਨੇ ਇਸ ਮਾਮਲੇ ’ਚ ਪੁਲਸ ਦੇ ਸਾਹਮਣੇ ਕੁਝ ਹੋਰ ਹੀ ਕਹਾਣੀ ਦੱਸੀ ਹੈ। ਨੌਜਵਾਨ ਦੇ ਭਰਾ ਦਾ ਕਹਿਣਾ ਹੈ ਕਿ ਕੋਟਾ ਜ਼ਿਲੇ ਦੇ ਜਗਪੁਰਾ ਪਿੰਡ ’ਚ ਰਹਿਣ ਵਾਲੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੇ ਭਰਾ ਨੂੰ ਘਰ ਸੱਦਿਆ ਸੀ। ਦੋਸ਼ ਹੈ ਕਿ ਰਿਸ਼ਤੇਦਾਰਾਂ ਨੇ ਨੌਜਵਾਨ ਦੇ ਹੱਥ-ਪੈਰ ਬੰਨ੍ਹੇ ਅਤੇ ਫਿਰ ਉਸ ਨੂੰ ਪੂਰੀ ਰਾਤ ਬੰਧਕ ਬਣਾ ਕੇ ਰੱਖਿਆ। ਇਨ੍ਹਾਂ ਲੋਕਾਂ ਨੇ ਨੌਜਵਾਨ ਤੋਂ ਉਸ ਦਾ ਮੋਬਾਈਲ ਫੋਨ, ਪਛਾਣ-ਪੱਤਰ ਅਤੇ ਲਗਭਗ 22,000 ਰੁਪਏ ਨਗਦੀ ਖੋਹ ਲਈ । ਦੋਸ਼ ਇਹ ਵੀ ਹੈ ਕਿ ਇਨ੍ਹਾਂ ਲੋਕਾਂ ਨੇ ਉਸ ਨੂੰ ਕੁੱਟਿਆ ਅਤੇ ਪੇਸ਼ਾਬ ਪੀਣ ਲਈ ਮਜਬੂਰ ਕੀਤਾ। ਨੌਜਵਾਨ ਦੇ ਚਾਚਾ-ਚਾਚੀ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸ ਪੂਰੀ ਘਟਨਾ ਦਾ ਇਕ ਵੀਡੀਓ ਬਣਾਇਆ ਅਤੇ ਉਸ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੱਤਾ।

ਨੌਜਵਾਨ ਅਹਿਮਦਾਬਾਦ ’ਚ ਮਜਦੂਰ ਦਾ ਕੰਮ ਕਰਦਾ ਹੈ ਅਤੇ ਕੁਝ ਦਿਨਾਂ ਲਈ ਆਪਣੇ ਘਰ ਕੋਟਾ ਆਇਆ ਸੀ। ਜਦਕਿ ਨੌਜਵਾਨ ਦਾ ਚਾਚਾ ਇਕ ਹੋਮ ਗਾਰਡ ਦੇ ਤੌਰ ’ਤੇ ਕੰਮ ਕਰਦਾ ਹੈ। ਵਾਇਰਲ ਵੀਡੀਓ ਦੇ ਆਧਾਰ ’ਤੇ ਪੁਲਸ ਨੇ ਜੋੜੇ ਅਤੇ ਇਕ ਹੋਰ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News