ਰਾਜਸਥਾਨ: ਕੋਰੋਨਾ ਨੂੰ ਲੈ ਕੇ ਨਵੀਂ ਗਾਈਡਲਾਈਨ ਜਾਰੀ, 13 ਜ਼ਿਲ੍ਹਿਆਂ ''ਚ ਲੱਗਾ ਨਾਈਟ ਕਰਫਿਊ

01/03/2021 2:20:14 AM

ਜੈਪੁਰ - ਰਾਜਸਥਾਨ ਸਰਕਾਰ ਨੇ 15 ਜਨਵਰੀ ਤੱਕ ਕੋਰੋਨਾ ਦੇ ਮੱਦੇਨਜ਼ਰ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਦੌਰਾਨ ਰਾਜਸਥਾਨ ਦੇ 13 ਜ਼ਿਲ੍ਹਿਆਂ ਦੇ ਸ਼ਹਿਰੀ ਇਲਾਕਿਆਂ ਵਿੱਚ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਜੈਪੁਰ, ਜੋਧਪੁਰ, ਅਜਮੇਰ, ਅਲਵਰ, ਕੋਟਾ, ਬੀਕਾਨੇਰ ਅਤੇ ਉਦੈਪੁਰ ਸਮੇਤ 13 ਜ਼ਿਲ੍ਹਿਆਂ ਵਿੱਚ ਰੋਕ ਰਹੇਗੀ।
ਇਹ ਵੀ ਪੜ੍ਹੋ- ਤੰਬਾਕੂਨੋਸ਼ੀ ਦੀ ਉਮਰ 21 ਸਾਲ ਕਰਨ ਦੀ ਤਿਆਰੀ ਵਿੱਚ ਸਰਕਾਰ, ਕਾਨੂੰਨ ਤੋੜਨ 'ਤੇ ਹੋਵੇਗੀ 5 ਸਾਲ ਦੀ ਜੇਲ੍ਹ

ਇਨ੍ਹਾਂ ਸਾਰਿਆਂ ਇਲਾਕਿਆਂ ਵਿੱਚ ਰਾਤ ਅੱਠ ਵਜੇ ਤੋਂ ਸਵੇਰੇ ਛੇ ਵਜੇ ਤੱਕ ਨਾਈਟ ਕਰਫਿਊ ਲਾਗੂ ਰਹੇਗਾ। ਹਾਲਾਂਕਿ ਦੁਕਾਨ, ਵਪਾਰਕ ਅਦਾਰਿਆਂ ਅਤੇ ਦਫਤਰਾਂ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਇਹ ਸ਼ਾਮ ਸੱਤ ਵਜੇ ਤੱਕ ਬੰਦ ਹੋਣਗੇ।
ਇਹ ਵੀ ਪੜ੍ਹੋ- ਢਿੱਡ 'ਚ ਲੁੱਕਾ ਕੇ ਲੈ ਜਾ ਰਿਹਾ ਸੀ 4 ਕਰੋੜ ਦੀ ਹੈਰੋਇਨ, ਗ੍ਰਿਫਤਾਰ

ਇਸ ਤੋਂ ਇਲਾਵਾ ਜੇਕਰ ਕਰਫਿਊ ਦੌਰਾਨ ਕੋਈ ਸ਼ਖਸ ਵਿਆਹ ਸਮਾਗਮ ਵਿੱਚ ਜਾ ਰਿਹਾ ਹੋਵੇ ਜਾਂ ਜ਼ਰੂਰੀ ਸੇਵਾ ਨਾਲ ਜੁੜਿਆ ਹੋਵੇ ਜਾਂ ਬੱਸ-ਟ੍ਰੇਨ ਅਤੇ ਹਵਾਈ ਜਹਾਜ਼ ਰਾਹੀਂ ਯਾਤਰਾ ਕਰ ਰਿਹਾ ਹੋਵੇ, ਉਨ੍ਹਾਂ ਨੂੰ ਇਸ ਕੈਟੇਗਰੀ ਤੋਂ ਵੱਖ ਰੱਖਿਆ ਗਿਆ ਹੈ। ਹਾਲਾਂਕਿ ਵਿਆਹ ਸਮਾਗਮ, ਸਾਰਵਜਨਿਕ, ਧਾਰਮਿਕ ਰਾਜਨੀਤਕ ਪ੍ਰੋਗਰਾਮਾਂ ਵਿੱਚ 100 ਤੋਂ ਜ਼ਿਆਦਾ ਲੋਕ ਹਿੱਸਾ ਨਹੀਂ ਲੈ ਸਕਣਗੇ।
ਇਹ ਵੀ ਪੜ੍ਹੋ- ਸਪਾ MLC ਦਾ ਵਿਵਾਦਿਤ ਬਿਆਨ, 'ਨਪੁੰਸਕ ਬਣਾਉਣ ਲਈ ਤਾਂ ਨਹੀਂ ਹੈ ਵੈਕਸੀਨ'

ਰਾਜਸਥਾਨ ਸਰਕਾਰ ਦੀ ਨਵੀਂ ਗਾਈਡਲਾਈਨ ਮੁਤਾਬਕ ਸਾਰੇ ਸਿਨੇਮਾ ਹਾਲ ਅਤੇ ਮਲਟੀਪਲੈਕਸ 15 ਜਨਵਰੀ ਤੱਕ ਬੰਦ ਰਹਿਣਗੇ। ਇਸ ਤੋਂ ਇਲਾਵਾ ਸਕੂਲ-ਕਾਲਜ ਅਤੇ ਹੋਰ ਵਿਦਿਅਕ ਅਦਾਰੇ ਵੀ ਵਿਦਿਆਰਥੀਆਂ ਲਈ ਬੰਦ ਰਹਿਣਗੇ। ਸਰਕਾਰੀ ਗਾਈਡਲਾਈਨਸ ਮੁਤਾਬਕ ਮਾਸਕ ਨਾ ਪਹਿਨਣ 'ਤੇ 500 ਰੁਪਏ ਦਾ ਜੁਰਮਾਨਾ ਲੱਗੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News