ਅਜੀਬੋ-ਗਰੀਬ ਮਾਮਲਾ : ਬੈਂਕ ਨੇ 50 ਪੈਸੇ ਲਈ ਭੇਜਿਆ ਨੋਟਿਸ, ਕੋਰਟ ਪੁੱਜਾ ਮਾਮਲਾ

12/15/2019 3:16:30 PM

ਝੁੰਝੁਨੂੰ—  ਰਾਜਸਥਾਨ ਦੇ ਝੁੰਝੁਨੂੰ ਦੇ ਖੇਤੜੀ ਲੋਕ ਅਦਾਲਤ ਵਿਚ ਇਕ ਪ੍ਰਾਈਵੇਟ ਬੈਂਕ ਵਲੋਂ ਇਕ ਵਿਅਕਤੀ ਨੂੰ 50 ਪੈਸੇ ਬਕਾਇਆ ਚੁਕਾਉਣ ਲਈ ਨੋਟਿਸ ਭੇਜਿਆ ਗਿਆ ਹੈ। ਮਾਮਲਾ ਸਾਹਮਣੇ ਆਉਣ 'ਤੇ ਜੱਜ ਵੀ ਹੈਰਾਨ ਰਹਿ ਗਏ। ਮਿਲੀ ਜਾਣਕਾਰੀ ਮੁਤਾਬਕ ਝੁੰਝੁਨੂੰ ਦੇ ਰਹਿਣ ਵਾਲੇ ਜਤਿੰਦਰ ਸਿੰਘ ਦਾ ਖੇਤੜੀ 'ਚ ਇਕ ਪ੍ਰਾਈਵੇਟ ਬੈਂਕ 'ਚ ਖਾਤਾ ਖੁੱਲ੍ਹਿਆ ਹੋਇਆ ਹੈ। ਖਾਤੇ ਵਿਚ ਮੌਜੂਦਾ ਸਮੇਂ 'ਚ 124 ਰੁਪਏ ਵੀ ਜਮਾਂ ਹਨ ਪਰ ਫਿਰ ਵੀ ਬੈਂਕ ਵਾਲਿਆਂ ਨੇ ਜਤਿੰਦਰ ਦੇ ਘਰ ਪੁੱਜ ਕੇ 50 ਪੈਸੇ ਬਕਾਇਆ ਚੁਕਾਉਣ ਲਈ ਨੋਟਿਸ ਹੱਥ ਫੜਾ ਦਿੱਤਾ। ਜਤਿੰਦਰ ਨੇ ਦੱਸਿਆ ਕਿ ਨੋਟਿਸ 'ਚ ਲਿਖਿਆ ਹੋਇਆ ਸੀ ਕਿ ਸ਼ਨੀਵਾਰ ਨੂੰ ਲੋਕ ਅਦਾਲਤ ਪੁੱਜ ਕੇ 50 ਪੈਸੇ ਜਮਾਂ ਕਰਵਾਓ ਨਹੀਂ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜਤਿੰਦਰ ਦੀ ਰੀੜ੍ਹ ਦੀ ਹੱਡੀ 'ਚ ਤਕਲੀਫ ਅਤੇ ਤੁਰਨ-ਫਿਰਨ ਵਿਚ ਮੁਸ਼ਕਲ ਹੋਣ ਕਰ ਕੇ ਉਸ ਦੇ ਪਿਤਾ ਵਿਨੋਦ ਸਿੰਘ ਡਰੇ ਸਹਿਮੇ ਖੇਤੜੀ ਲੋਕ ਅਦਾਲਤ ਵਿਚ ਪੁੱਜੇ। 50 ਪੈਸੇ ਦਾ ਨੋਟਿਸ ਦਾ ਮਾਮਲਾ ਦੇਖ ਕੇ ਆਲੇ-ਦੁਆਲੇ ਦੇ ਪਿੰਡ ਵਾਸੀ ਅਤੇ ਵਕੀਲਾਂ ਦੀ ਭੀੜ ਲੋਕ ਅਦਾਲਤ 'ਚ ਜਮਾਂ ਹੋ ਗਈ। ਉੱਥੇ ਮੌਜੂਦ ਬੈਂਕ ਅਧਿਕਾਰੀ ਕੁਰਸੀ ਛੱਡ ਕੇ ਰੱਫੂ-ਚੱਕਰ ਹੋ ਗਏ। ਪੀੜਤ ਜਤਿੰਦਰ ਦੇ ਪਿਤਾ ਵਿਨੋਦ ਸਿੰਘ ਨੇ ਦੱਸਿਆ ਕਿ ਮੈਂ ਸਵੇਰੇ ਤੋਂ 50 ਪੈਸਾ ਜਮਾਂ ਕਰਾਉਣ ਲਈ ਚੱਕਰ ਲਾ ਰਿਹਾ ਹਾਂ ਪਰ ਬੈਂਕ ਦੇ ਅਧਿਕਾਰੀਆਂ ਨੇ ਪੈਸੇ ਜਮਾਂ ਕਰਨ ਤੋਂ ਮਨਾ ਕਰ ਰਹੇ ਹਨ।

ਓਧਰ ਜਤਿੰਦਰ ਦੇ ਵਕੀਲ ਵਿਕ੍ਰਮ ਸਿੰਘ ਨੇ ਕਿਹਾ ਕਿ ਬੈਂਕ ਅਧਿਕਾਰੀਆਂ ਨੇ 50 ਪੈਸੇ ਦਾ ਨੋਟਿਸ ਭੇਜਿਆ ਸੀ। ਮੇਰੇ ਕਲਾਇੰਟ ਪੈਸੇ ਜਮਾਂ ਕਰਨ ਪੁੱਜੇ ਤਾਂ ਕਿ ਉਨ੍ਹਾਂ ਨੂੰ ਇਤਰਾਜ਼ ਸਰਟੀਫਿਕੇਟ (ਐੱਨ. ਓ. ਸੀ.) ਮਿਲ ਸਕੇ। ਹਾਲਾਂਕਿ ਬੈਂਕ ਨੇ ਪੈਸੇ ਜਮਾਂ ਕਰਨ ਤੋਂ ਇਨਕਾਰ ਕਰ ਦਿੱਤਾ। ਅਸੀਂ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕਰਾਂਗੇ।


Tanu

Content Editor

Related News