CAA ਦੇ ਸਮਰਥਨ 'ਚ ਬੋਲੇ ਰਾਜ ਠਾਕਰੇ, ਪਾਕਿ-ਬੰਗਲਾਦੇਸ਼ ਦੇ ਘੁਸਪੈਠੀਆਂ ਨੂੰ ਬਾਰ ਸੁੱਟੋ

01/23/2020 8:47:08 PM

ਨਵੀਂ ਦਿੱਲੀ — ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮ.ਐੱਨ.ਐੱਸ.) ਮੁਖੀ ਉਧਵ ਠਾਕਰੇ ਆਪਣੇ ਪੁਰਾਣੇ ਰੰਗ 'ਚ ਪਰਤ ਆਏ ਹਨ। ਆਪਣੇ ਬਿਆਨਾਂ ਲਈ ਮਸ਼ਹੂਰ ਰਾਜ ਠਾਕਰੇ ਨੇ ਵੀਰਵਾਰ ਨੂੰ ਕਿਹਾ ਕਿ ਭਗਵਾ ਮੇਰੇ ਡੀ.ਐੱਨ.ਏ. 'ਚ ਹੈ। ਨਾਲ ਹੀ ਉਨ੍ਹਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਬੰਗਲਾਦੇਸ਼ ਦੇ ਮੁਸਲਿਮ ਘੁਸਪੈਠੀਆਂ ਨੂੰ ਬਾਹਰ ਸੁੱਟ ਦਿੱਤਾ ਜਾਣਾ ਚਾਹੀਦਾ ਹੈ।

ਪਾਰਟੀ ਦੇ ਝੰਡੇ ਦਾ ਰੰਗ ਬਦਲਿਆ
ਬਾਲਾ ਸਾਹਿਬ ਠਾਕਰੇ ਦੀ ਜਯੰਤੀ 'ਤੇ ਪਾਰਟੀ ਦੇ ਝੰਡੇ ਦੇ ਰੰਗ ਨੂੰ ਭਗਵਾ 'ਚ ਬਦਲਣ ਵਾਲੇ ਰਾਜ ਠਾਕਰੇ ਨੇ ਮੁੰਬਈ 'ਚ ਕਿਹਾ ਕਿ ਭਗਵਾ ਝੰਡਾ ਸਾਲ 2006 'ਚ ਮੇਰੇ ਦਿਲ 'ਚ ਸੀ। ਸਾਡੇ ਡੀ.ਐੱਨ.ਏ. 'ਚ ਭਗਵਾ ਹੈ। ਮੈਂ ਮਰਾਠੀ ਹਾਂ ਅਤੇ ਇਕ ਹਿੰਦੂ ਹਾਂ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੁਸਲਮਾਨ ਵੀ ਆਪਣੇ ਹਨ। ਉਨ੍ਹਾਂ ਨੇ ਇਸ ਦੌਰਾਨ ਨਾਗਰਿਕਤਾ ਸੋਧ ਕਾਨੂੰਨ ਦਾ ਸਮਰਥਨ ਕੀਤਾ। ਐੱਮ.ਐੱਨ.ਐੱਸ. ਮੁਖੀ ਨੇ ਕਿਹਾ ਕਿ ਮੈਂ ਹਮੇਸ਼ਾ ਕਹਿੰਦਾ ਰਿਹਾ ਹਾਂ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਘੁਸਪੈਠੀਆਂ ਨੂੰ ਦੇਸ਼ ਤੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ।


Inder Prajapati

Content Editor

Related News