ਭਾਰੀ ਬਾਰਿਸ਼ ਕਾਰਨ ਰਾਹੁਲ ਗਾਂਧੀ ਦਾ ਗੁਜਰਾਤ ਦੌਰਾ ਰੱਦ

07/13/2018 1:08:40 PM

ਗੁਜਰਾਤ— ਰਾਹੁਲ ਗਾਂਧੀ ਦੀ ਗੁਜਰਾਤ ਯਾਤਰਾ ਨੂੰ ਭਾਰੀ ਬਾਰਿਸ਼ ਕਾਰਨ ਰੱਦ ਕਰ ਦਿੱਤਾ ਗਿਆ ਹੈ। ਰਾਹੁਲ ਗਾਂਧੀ ਭਾਵਨਗਰ ਅਤੇ ਅਮਰੇਲੀ 'ਚ ਸਭਾਵਾਂ ਕਰਨ ਵਾਲੇ ਸਨ। 
ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਤੋਂ ਇਕ ਵਾਰ ਫਿਰ ਤਿੰਨ ਦਿਨੀਂ ਦੌਰੇ 'ਤੇ ਗੁਜਰਾਤ ਜਾਣ ਵਾਲੇ ਸਨ। ਇਸ ਦੌਰਾਨ ਉਹ ਰੈਲੀ, ਜਨਸਭਾਵਾਂ, ਰੋਡ ਸ਼ੋਅ ਅਤੇ ਲੋਕਾਂ ਨਾਲ ਮੁਲਾਕਾਤ ਕਰਨ ਵਾਲੇ ਸਨ। ਮੰਨਿਆ ਜਾ ਰਿਹਾ ਹੈ ਕਿ ਉੱਤਰ ਗੁਜਰਾਤ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਗੜ੍ਹ ਹੈ। ਸਾਲ 2002 ਤੋਂ ਲਗਾਤਾਰ ਵਿਧਾਨਸਭਾ ਚੋਣਾਂ 'ਚ ਉਨ੍ਹਾਂ ਨੂੰ ਇੱਥੇ ਵੱਡੀ ਸਫਲਤਾ ਮਿਲਦੀ ਰਹੀ ਹੈ। ਇਸ ਵਾਰ ਹੁਣ ਤੱਕ ਆਏ ਚੁਣਾਵੀ ਰੁਝਾਨਾਂ 'ਚ ਭਾਜਪਾ ਨੂੰ ਬੜ੍ਹਤ ਮਿਲਦੀ ਰਹੀ ਹੈ।


Related News