ਬਿਹਾਰ ''ਚ ਬਾਰਿਸ਼ ਹੋਣ ਨਾਲ ਮੌਸਮ ਹੋਇਆ ਸੁਹਾਵਨਾ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

Saturday, Jun 22, 2019 - 01:28 PM (IST)

ਬਿਹਾਰ ''ਚ ਬਾਰਿਸ਼ ਹੋਣ ਨਾਲ ਮੌਸਮ ਹੋਇਆ ਸੁਹਾਵਨਾ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ

ਪਟਨਾ—ਬਿਹਾਰ ਦੀ ਰਾਜਧਾਨੀ ਪਟਨਾ ਅਤੇ ਗਯਾ 'ਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ, ਜਿਸ ਤੋਂ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਲਗਾਤਾਰ ਬਾਰਿਸ਼ ਹੁੰਦੀ ਰਹੇਗੀ। ਸ਼ਨੀਵਾਰ ਨੂੰ ਹੋਈ ਬਾਰਿਸ਼ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ, ਜਿਸ ਤੋਂ ਲੋਕਾਂ ਨੂੰ ਟ੍ਰੈਫਿਕ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

ਬਿਹਾਰ ਦੇ ਮੁਜੱਫਰਪੁਰ 'ਚ ਚਮਕੀ ਬੁਖਾਰ ਫੈਲਣ ਕਾਰਨ ਲੋਕਾਂ 'ਚ ਦਹਿਸ਼ਤ ਵਾਲਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬਾਰਿਸ਼ ਨਾਲ ਚਮਕੀ ਬੁਖਾਰ ਤੋਂ ਪੀੜ੍ਹਤ ਬੱਚਿਆਂ ਅਤੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਸ਼ਨੀਵਾਰ ਨੂੰ ਪਟਨਾ ਦੇ ਕੁਝ ਇਲਾਕਿਆਂ 'ਚ ਤੇਜ਼ ਬਾਰਿਸ਼ ਹੋਈ। ਅੱਤ ਦੀ ਗਰਮੀ ਅਤੇ ਲੂ ਦੇ ਚੱਲਣ ਕਾਰਨ 16 ਜੂਨ ਤੋਂ ਗਯਾ 'ਚ ਧਾਰਾ 144 ਲਗਾਈ ਗਈ ਸੀ, ਮੌਸਮ ਵਿਭਾਗ ਅਨੁਸਾਰ ਬਾਰਿਸ਼ ਨਾਲ ਪਟਨਾ ਅਤੇ ਗਯਾ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਰਾਜਧਾਨੀ ਸਮੇਤ ਬਿਹਾਰ 'ਚ ਗਰਮੀ ਦਾ ਕਹਿਰ ਜਾਰੀ ਹੈ। ਲਗਾਤਾਰ 14ਵੇਂ ਦਿਨ ਪਟਨਾ 'ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਦਰਜ ਕੀਤਾ ਗਿਆ ਸੀ।


author

Iqbalkaur

Content Editor

Related News