ਹਿਮਾਚਲ ''ਚ ਮੀਂਹ ਦੀ ਕੋਈ ਸੰਭਾਵਨਾ ਨਹੀਂ, ਜਾਣੋ ਕਿੰਨੇ ਦਿਨ ਮੌਸਮ ਰਹੇਗਾ ਸਾਫ਼

Wednesday, Oct 30, 2024 - 06:00 PM (IST)

ਹਿਮਾਚਲ ''ਚ ਮੀਂਹ ਦੀ ਕੋਈ ਸੰਭਾਵਨਾ ਨਹੀਂ, ਜਾਣੋ ਕਿੰਨੇ ਦਿਨ ਮੌਸਮ ਰਹੇਗਾ ਸਾਫ਼

ਹਿਮਾਚਲ ਡੈਸਕ : ਹਿਮਾਚਲ ਪ੍ਰਦੇਸ਼ ਦੇ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ 5 ਨਵੰਬਰ ਤੱਕ ਰਾਜ ਦੇ ਸਾਰੇ ਹਿੱਸਿਆਂ ਵਿੱਚ ਮੌਸਮ ਸਾਫ਼ ਰਹਿਣ ਦਾ ਅਨੁਮਾਨ ਹੈ। ਇਸ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲ ਹੀ 'ਚ ਸੁੰਦਰਨਗਰ ਅਤੇ ਮੰਡੀ 'ਚ ਵੀ ਦਰਮਿਆਨੀ ਧੁੰਦ ਦੇਖਣ ਨੂੰ ਮਿਲੀ ਹੈ ਪਰ ਸ਼ਿਮਲਾ 'ਚ ਅੱਜ ਮੌਸਮ ਸਾਫ ਰਿਹਾ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਦੀਵਾਲੀ ਤੋਂ ਪਹਿਲਾਂ ਸਸਤਾ ਹੋਇਆ ਪੈਟਰੋਲ-ਡੀਜ਼ਲ

ਤਾਪਮਾਨ ਦੀ ਸਥਿਤੀ
ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਈ। ਔਸਤ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਰਿਹਾ। ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਕਿਤੇ ਵੱਧ ਦਰਜ ਕੀਤਾ ਗਿਆ। ਹਾਲਾਂਕਿ ਚੰਬਾ, ਲਾਹੌਲ-ਸਪੀਤੀ, ਕੁੱਲੂ ਅਤੇ ਕਾਂਗੜਾ ਜ਼ਿਲ੍ਹਿਆਂ ਦੇ ਇੱਕ ਜਾਂ ਦੋ ਉੱਚੇ ਪਹਾੜੀ ਸਥਾਨਾਂ 'ਤੇ ਅੱਜ ਹਲਕਾ ਮੀਂਹ ਪੈ ਸਕਦਾ ਹੈ।

ਇਹ ਵੀ ਪੜ੍ਹੋ - ਰੋਟੀ-ਜੂਸ ਤੋਂ ਬਾਅਦ ਹੁਣ ਦੁੱਧ 'ਚ 'ਥੁੱਕ', CCTV ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ

ਮੌਨਸੂਨ ਸੀਜ਼ਨ ਤੋਂ ਬਾਅਦ ਦੀ ਬਾਰਿਸ਼
ਇਸ ਦੇ ਨਾਲ ਹੀ ਸੂਬੇ ਵਿੱਚ 1 ਤੋਂ 30 ਅਕਤੂਬਰ ਤੱਕ ਮਾਨਸੂਨ ਤੋਂ ਬਾਅਦ ਦੇ ਸੀਜ਼ਨ ਦੌਰਾਨ ਆਮ ਨਾਲੋਂ 97 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਇਸ ਦੌਰਾਨ ਬਿਲਾਸਪੁਰ, ਚੰਬਾ, ਹਮੀਰਪੁਰ, ਕੁੱਲੂ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਇੱਕ ਬੂੰਦ ਵੀ ਮੀਂਹ ਨਹੀਂ ਪਿਆ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸੋਕੇ ਵਰਗੇ ਹਾਲਾਤ ਹਨ। ਕਾਂਗੜਾ ਵਿੱਚ ਆਮ ਨਾਲੋਂ 94 ਫ਼ੀਸਦੀ, ਕਿਨੌਰ ਵਿੱਚ 98, ਲਾਹੌਲ-ਸਪੀਤੀ ਵਿੱਚ 99, ਮੰਡੀ ਵਿੱਚ 83, ਸ਼ਿਮਲਾ ਵਿੱਚ 99 ਅਤੇ ਊਨਾ ਵਿੱਚ 54 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਸੁਹਾਗਰਾਤ ਮੌਕੇ ਲਾੜੀ ਨੇ ਕੀਤੀ ਅਜਿਹੀ ਮੰਗ ਕਿ ਵਿਗੜ ਗਈ ਲਾੜੇ ਦੀ ਹਾਲਤ, ਮਾਮਲਾ ਜਾਣ ਹੋਵੋਗੇ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

rajwinder kaur

Content Editor

Related News