ਦਿੱਲੀ-NCR ''ਚ ਮੀਂਹ ਨੇ ਦਿਵਾਈ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
Wednesday, Aug 23, 2023 - 10:59 AM (IST)

ਨਵੀਂ ਦਿੱਲੀ- ਬੁੱਧਵਾਰ ਸਵੇਰੇ ਦਿੱਲੀ ਐੱਨ.ਸੀ.ਆਰ. ਦੇ ਕਈ ਇਲਾਕਿਆਂ 'ਚ ਬਾਰਿਸ਼ ਸ਼ੁਰੂ ਹੋ ਗਈ। ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਇਸ ਦੇ ਨਾਲ ਹੀ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਸੀ। ਮੀਂਹ ਨਾਲ ਹੁੰਮਸ ਭਰੀ ਗਰਮੀ ਤੋਂ ਕੁਝ ਰਾਹਤ ਮਿਲੇਗੀ। ਮੌਸਮ ਵਿਭਾਗ ਨੇ 22 ਅਤੇ 23 ਅਗਸਤ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਸੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 33-36 ਡਿਗਰੀ ਦੇ ਵਿਚਕਾਰ ਰਹੇਗਾ। ਇਸ ਦੇ ਨਾਲ ਹੀ ਤਿੰਨ ਸਾਲਾਂ ਬਾਅਦ ਸੋਮਵਾਰ ਨੂੰ ਅਗਸਤ ਮਹੀਨੇ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ- ਏਸ਼ੀਆ ਕੱਪ ਵਿਸ਼ਵ ਕੱਪ ਦੇ ਲਈ ਭਾਰਤ ਦੀਆਂ ਤਿਆਰੀਆਂ ਦਾ ਮੁੱਖ ਹਿੱਸਾ : ਟਿਮ ਸਾਊਦੀ
ਅਗਸਤ 'ਚ ਮਈ-ਜੂਨ ਵਰਗੀ ਗਰਮੀ ਤੁਹਾਡਾ ਬਹੁਤ ਪਸੀਨਾ ਵਹਾਉਂਦੀ ਹੈ। ਇਸ ਦਾ ਅਸਰ ਇਹ ਹੋਇਆ ਹੈ ਕਿ ਤਿੰਨ ਸਾਲਾਂ ਬਾਅਦ ਸੋਮਵਾਰ ਨੂੰ ਅਗਸਤ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਹੈ। ਦਿੱਲੀ ਦੇ ਕੁਝ ਇਲਾਕਿਆਂ 'ਚ ਤਾਪਮਾਨ 39 ਡਿਗਰੀ ਤੋਂ ਪਾਰ ਪਹੁੰਚ ਗਿਆ। ਕੜਕਦੀ ਧੁੱਪ ਅਤੇ ਗਰਮੀ ਕਾਰਨ ਦਿਨ ਭਰ ਲੋਕਾਂ ਦੀ ਹਾਲਤ ਤਰਸਯੋਗ ਬਣੀ ਰਹੀ। ਮੌਸਮ ਦੀ ਇਸ ਲੂ ਨੇ ਅਗਸਤ ਮਹੀਨੇ ਦੀ ਮਈ-ਜੂਨ ਦੀ ਗਰਮੀ ਦੀ ਯਾਦ ਦਿਵਾ ਦਿੱਤੀ। ਸਾਲ 1987 'ਚ 12 ਅਗਸਤ ਨੂੰ ਅਗਸਤ 'ਚ ਸਭ ਤੋਂ ਗਰਮ ਦਿਨ ਦਾ ਆਲ ਟਾਈਮ ਰਿਕਾਰਡ 42 ਡਿਗਰੀ ਰਿਹਾ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8