ਦਿੱਲੀ ’ਚ ਸ਼ਨੀਵਾਰ ਨੂੰ ਫਿਰ ਮੀਂਹ ਦਾ ਖ਼ਦਸ਼ਾ, ਕਰਨਾਟਕ ’ਚ ‘ਯੈਲੋ ਅਲਰਟ’ ਜਾਰੀ

Friday, Jan 08, 2021 - 01:40 PM (IST)

ਨਵੀਂ ਦਿੱਲੀ– ਮੌਸਮ ਵਿਭਾਗ (IMD) ਨੇ ਦਿੱਲੀ ’ਚ ਇਕ ਵਾਰ ਫਿਰ ਤੋਂ ਮੀਂਹ ਦੀ ਸੰਭਾਵਨਾ ਜਤਾਈ ਹੈ। ਮਜਬੂਤ ਪੱਛਮੀ ਫਰਮੈਂਟ ਕਾਰਨ ਦਿੱਲੀ ’ਚ ਬੁੱਧਵਾਰ ਤਕ ਲਗਾਤਾਰ ਚਾਰ ਦਿਨ ਬਾਰਸ਼ ਹੋਈ ਹੈ। IMD ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ ਤਾਜ਼ਾ ਪੱਛਮੀ ਫਰਮੈਂਟ ਕਾਰਨ 9 ਜਨਵਰੀ ਨੂੰ ਸ਼ਹਿਰ ’ਚ ਬਹੁਤ ਹਲਕੀ ਬਾਰਿਸ਼ ਹੋ ਸਕਦੀ ਹੈ। ਉਸ ਤੋਂ ਬਾਅਦ ਆਸਮਾਨ ’ਚ ਬੱਦਲ ਛਾਏ ਰਹਿਣਗੇ। ਇਸ ਤੋਂ ਬਾਅਦ ਮੈਦਾਨੀ ਇਲਾਕੇ ’ਚ ਬਰਫੀਲੇ ਪਹਾੜਾਂ ਤੋਂ ਉੱਤਰ-ਪੱਛਮੀ ਹਵਾਵਾਂ ਆਉਣ ਨਾਲ ਦਿੱਲੀ ਦੇ ਘੱਟੋ-ਘੱਟ ਤਾਪਮਾਨ ’ਚ 4 ਤੋਂ 5 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। 

PunjabKesari

ਮੌਸਮ ਵਿਗਿਆਨ ਵਿਭਾਗ ਮੁਤਾਬਕ, ਦਿੱਲੀ ’ਚ ਜਨਵਰੀ ’ਚ ਹੁਣ ਤਕ 56.6 ਮਿ.ਮੀ. ਬਾਰਿਸ਼ ਹੋ ਚੁੱਕੀ ਹੈ ਜੋ ਪਿਛਲੇ 21 ਸਾਲਾਂ ’ਚ ਸਭ ਤੋਂ ਜ਼ਿਆਦਾ ਹੈ। ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ ਸਫਦਰਜੰਗ ਵੇਧਸ਼ਾਲਾ ’ਚ ਇਸ ਸਾਲ ਹੁਣ ਤਕ 56.6 ਮਿ.ਮੀ ਬਾਰਿਸ਼ ਦਰਜ ਹੋ ਚੁੱਕੀ ਹੈ ਜੋ ਪਿਛਲੇ 21 ਸਾਲ ’ਚ ਇਸ ਮਹੀਨੇ ਦਾ ਸਭ ਤੋਂ ਜ਼ਿਆਦਾ ਹੈ। ਦਿੱਲੀ ’ਚ ਹਰ ਸਾਲ ਜਨਵਰੀ ’ਚ ਔਸਤਨ 21.7 ਮਿ.ਮੀ. ਬਾਰਿਸ਼ ਹੁੰਦੀ ਹੈ। ਪਿਛਲੇ ਸਾਲ ਜਨਵਰੀ ’ਚ 48.1 ਮਿ.ਮੀ. ਬਾਰਿਸ਼ ਹੋਈ ਸੀ ਜਦਕਿ ਜਨਵਰੀ 2019 ’ਚ 54.1 ਮਿ.ਮੀ. ਅਤੇ ਜਨਵਰੀ 1999 ’ਚ 59.7 ਮਿ.ਮੀ. ਬਾਰਿਸ਼ ਹੋਈ ਸੀ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, 1995 ’ਚ ਜਨਵਰੀ ਮਹੀਨੇ ’ਚ ਇਥੇ 69.9 ਮਿ.ਮੀ. ਬਾਰਿਸ਼ ਦਰਜ ਕੀਤੀ ਗਈ ਸੀ।

PunjabKesari

ਕਸ਼ਮੀਰ ਘਾਟੀ ’ਚ ਬਰਫਬਾਰੀ
ਕਸ਼ਮੀਰ ਘਾਟੀ ’ਚ ਪਿਛਲੇ ਕਈ ਦਿਨਾਂ ਤੋਂ ਭਾਰੀ ਬਰਫਬਾਰੀ ਹੋ ਰਹੀ ਸੀ। ਹਾਲਾਂਕਿ, ਬੁੱਧਵਾਰ ਦੁਪਹਿਰ ਨੂੰ ਕਰੀਬ ਚਾਰ ਦਿਨਾਂ ਬਾਅਦ ਬਰਫਬਾਰੀ ਰੁਕੀ ਪਰ ਹੁਣ ਵੀ ਪੂਰੀ ਘਾਟੀ ’ਚ ਚਾਰੇ ਪਾਸੇ ਬਰਫ ਹੀ ਬਰਫ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਮੁਤਾਬਕ, 14 ਜਨਵਰੀ ਤਕ ਮੌਸਮ ਦੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। 

PunjabKesari

ਕਰਨਾਟਕ ’ਚ ਅਗਲੇ 48 ਘੰਟਿਆਂ ਤਕ ਬਾਰਿਸ਼ ਦਾ ਅਲਰਟ
ਕਰਨਾਟਕ ਦੇ ਤੱਟੀ ਅਤੇ ਮਲਨਾਡ ਖੇਤਰਾਂ ’ਚ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ ਕਿਉਂਕਿ ਉਪਰੀ ਹਵਾ ਚੱਕਰਵਾਤੀ ਬਣਨ ਨਾਲ ਰਾਜ ਦੇ ਕਈ ਹਿੱਸਿਆਂ ’ਚ ਭਾਰੀ ਬਾਰਿਸ਼ ਹੋਣ ਦਾ ਖ਼ਦਸ਼ਾ ਹੈ। ਕਰਨਾਟਕ ਰਾਜ ਤਬਾਹੀ ਪ੍ਰਬੰਧਨ ਅਥਾਰਟੀ ਨੇ ਅਗਲੇ ਦੋ ਦਿਨਾਂ ਲਈ ਦੱਖਣ ਕਨੰੜ, ਉੱਤਰ ਕਨੰੜ, ਉਡੱਪੀ, ਚਿਕਰਮੰਗਲੁਰੂ, ਹਾਸਨ, ਕੋਡਾਗੁ ਅਤੇ ਸ਼ਿਵਮੋਗਾ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। ਕੇ.ਐੱਸ.ਡੀ.ਐੱਮ.ਏ. ਨੇ ਇਕ ਬਿਆਨ ’ਚ ਕਿਹਾ ਕਿ ਕਰਨਾਟਕ ਰਾਜ ਦੇ ਜ਼ਿਆਦਾਤਰ ਜ਼ਿਲਿਆਂ ’ਚ ਅਗਲੇ 48 ਘੰਟਿਆਂ ਦੌਰਾਨ ਗਰਜ ਨਾਲ ਹਲਕੀ ਅਤੇ ਮੱਧਮ ਬਾਰਿਸ਼ ਹੋਣ ਅਤੇ ਕਿਤੇ-ਕਿਤੇ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 


Rakesh

Content Editor

Related News