ਬੈਂਗਲੁਰੂ ’ਚ ਬਾਰਿਸ਼ ਬਣੀ ਲੋਕਾਂ ਲਈ ਆਫ਼ਤ, IT ਕਰਮਚਾਰੀਆਂ ਨੇ ਦਫ਼ਤਰ ਜਾਣ ਲਈ ਲਿਆ ਟਰੈਕਟਰ ਦਾ ਸਹਾਰਾ

Tuesday, Sep 06, 2022 - 04:44 AM (IST)

ਬੈਂਗਲੁਰੂ ’ਚ ਬਾਰਿਸ਼ ਬਣੀ ਲੋਕਾਂ ਲਈ ਆਫ਼ਤ, IT ਕਰਮਚਾਰੀਆਂ ਨੇ ਦਫ਼ਤਰ ਜਾਣ ਲਈ ਲਿਆ ਟਰੈਕਟਰ ਦਾ ਸਹਾਰਾ

ਨੈਸ਼ਨਲ ਡੈਸਕ: ਬੀਤੀ ਰਾਤ ਹੋਈ ਭਾਰੀ ਬਾਰਿਸ਼ ਕਾਰਨ ਬੈਂਗਲੁਰੂ ਦੇ ਕਈ ਇਲਾਕਿਆਂ 'ਚ ਸੋਮਵਾਰ ਨੂੰ ਪਾਣੀ ਭਰ ਗਿਆ ਅਤੇ ਰਾਹਤ ਕਾਰਜਾਂ ਲਈ ਕਿਸ਼ਤੀਆਂ ਅਤੇ ਟਰੈਕਟਰ ਦਾ ਸਹਾਰਾ ਲੈਣਾ ਪਿਆ। ਇੱਥੋਂ ਤੱਕ ਕਿ ਲੋਕਾਂ ਨੇ ਕਥਿਤ ਕੁਪ੍ਰਬੰਧਾਂ ਖਿਲਾਫ਼ ਗੁੱਸਾ ਵੀ ਜ਼ਾਹਿਰ ਕੀਤਾ। ਸ਼ਹਿਰ ਦੀਆਂ ਕਈ ਝੀਲਾਂ, ਛੱਪੜ ਅਤੇ ਨਾਲਿਆਂ ਤੇ ਨੀਵੇਂ ਇਲਾਕਿਆਂ ਦੇ ਘਰਾਂ 'ਚ ਪਾਣੀ ਭਰ ਗਿਆ ਹੈ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆਹੈ। ਭਾਰਤ ਵਿੱਚ 105 ਸਟਾਰਟ ਅੱਪਸ 'ਚੋਂ 40 ਸਟਾਰਟ ਅੱਪ ਸਿਰਫ਼ ਬੰਗਲੁਰੂ ਵਿੱਚ ਹਨ।

ਬੈਂਗਲੁਰੂ ਵਾਸੀਆਂ ਨੂੰ ਹੜ੍ਹਾਂ ਨਾਲ ਭਰੀਆਂ ਸੜਕਾਂ ਤੋਂ ਲੰਘਣ ਅਤੇ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਹਵਾਈ ਅੱਡਾ ਵੀ ਪਾਣੀ ਭਰਨ ਤੋਂ ਅਛੂਤਾ ਨਹੀਂ ਰਿਹਾ। ਕਈਆਂ ਨੇ ਟਵਿੱਟਰ 'ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ। ਇਸੇ ਤਰ੍ਹਾਂ ਦੀ ਇਕ ਪੋਸਟ 'ਚ ਇਕ ਵੀਡੀਓ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸ਼ਹਿਰ ਦੇ ਏਅਰਪੋਰਟ ਦੇ ਪ੍ਰਵੇਸ਼ ਦੁਆਰ 'ਤੇ ਲੋਕਾਂ ਨੂੰ ਪਾਣੀ 'ਚੋਂ ਲੰਘਦੇ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਅਹਿਮ ਖਬ਼ਰ: ਪੰਜਾਬ ਮਹਿਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Karnataka | Many employees of IT companies use tractors to reach their offices in the Yemalur area of Bengaluru amid waterlogging due to heavy rains

We can't take so many leaves from the office, our work is getting affected. We're awaiting tractors to drop us for Rs 50: Local https://t.co/vU7zRpDXAD pic.twitter.com/ApRI8xa1Qk

— ANI (@ANI) September 5, 2022

ਮਸ਼ਹੂਰ ਆਈ.ਟੀ. ਉਦਯੋਗਪਤੀ ਮੋਹਨ ਦਾਸ ਪਈ ਨੇ ਟਵਿੱਟਰ 'ਤੇ ਕੈਪਸ਼ਨ ਦੇ ਨਾਲ ਇਕ ਵੀਡੀਓ ਪਾਈ ਹੈ, "ਕਿਰਪਾ ਕਰਕੇ ਬੈਂਗਲੁਰੂ ਵੱਲ ਦੇਖੋ।" ਇਸ ਵੀਡੀਓ ਵਿੱਚ ਭਗਵਾਨ ਗਣੇਸ਼ ਦੇ ਰੂਪ ਵਿੱਚ ਸਜੇ ਇਕ ਵਿਅਕਤੀ ਗੋਡੇ-ਗੋਡੇ ਪਾਣੀ ਵਿੱਚ ਡੁੱਬਿਆ ਹੋਇਆ ਹੈ ਅਤੇ ਇਕ ਵਾਹਨ ਪਿੱਛੇ ਸੜਕ 'ਤੇ ਘੁੰਮਦਾ ਦੇਖਿਆ ਜਾ ਸਕਦਾ ਹੈ। ਇਕ ਹੋਰ ਵਿਅਕਤੀ ਨੇ ਲਿਖਿਆ ਕਿ ਉਹ ਆਊਟਰ ਰਿੰਗ ਰੋਡ 'ਤੇ 5 ਘੰਟੇ ਤੱਕ ਫਸਿਆ ਰਿਹਾ।

ਸਰਜਾਪੁਰ ਰੋਡ 'ਤੇ ਰੈਂਬੋ ਡਰਾਈਵ ਲੇਆਊਟ ਅਤੇ ਸੰਨੀ ਬਰੁਕਸ ਲੇਆਊਟ ਸਮੇਤ ਕੁਝ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ। ਸਥਿਤੀ ਅਜਿਹੀ ਬਣੀ ਹੋਈ ਹੈ ਕਿ ਸਵੇਰ ਦੇ ਸਮੇਂ ਵਿਦਿਆਰਥੀਆਂ ਅਤੇ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਬਾਹਰ ਕੱਢਣ ਲਈ ਕਿਸ਼ਤੀਆਂ ਅਤੇ ਟਰੈਕਟਰਾਂ ਦੀ ਵਰਤੋਂ ਕਰਨੀ ਪਈ। ਆਊਟਰ ਰਿੰਗ ਰੋਡ 'ਤੇ ਕਈ ਇਲਾਕਿਆਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਮੀਂਹ ਅਤੇ ਹੜ੍ਹ ਕਾਰਨ ਕਈ ਆਈ.ਟੀ. ਕੰਪਨੀਆਂ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ। ਨਾਰਾਜ਼ ਬੈਂਗਲੁਰੂ ਨਿਵਾਸੀ ਨੇ ਟਵੀਟ ਕੀਤਾ, "ਸਰਕਾਰ ਉਦੋਂ ਤੱਕ ਕੁਝ ਨਹੀਂ ਕਰੇਗੀ ਜਦੋਂ ਤੱਕ ਆਈ.ਟੀ. ਕੰਪਨੀਆਂ ਸ਼ਹਿਰ ਤੋਂ ਬਾਹਰ ਨਹੀਂ ਜਾਂਦੀਆਂ, ਜਦੋਂ ਤੱਕ ਉਨ੍ਹਾਂ ਦਾ ਮਾਲੀਆ ਪ੍ਰਭਾਵਿਤ ਨਹੀਂ ਹੁੰਦਾ।"

ਇਹ ਵੀ ਪੜ੍ਹੋ : ਬੈਂਕ 'ਚ ਕੈਸ਼ ਜਮ੍ਹਾ ਕਰਵਾਉਣ ਜਾ ਰਹੇ ਨੌਜਵਾਨ ਤੋਂ ਨਕਾਬਪੋਸ਼ ਲੁਟੇਰੇ 4.90 ਲੱਖ ਲੁੱਟ ਕੇ ਫਰਾਰ

ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ, "ਬੈਂਗਲੁਰੂ ਵਿੱਚ ਭਾਰੀ ਮੀਂਹ ਪਿਆ ਹੈ। ਮੈਂ ਬੈਂਗਲੁਰੂ ਨਗਰ ਨਿਗਮ ਦੇ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਮੈਂ ਅਧਿਕਾਰੀਆਂ ਨੂੰ ਸ਼ਹਿਰ ਦੇ ਮਹਾਦੇਵਪੁਰਾ ਅਤੇ ਬੋਮਨਹੱਲੀ ਖੇਤਰਾਂ ਵਿੱਚ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (ਐੱਸ.ਡੀ.ਆਰ.ਐੱਫ.) ਦੀਆਂ 2 ਟੀਮਾਂ ਤਾਇਨਾਤ ਕਰਨ ਲਈ ਕਿਹਾ ਹੈ।"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News