ਮੀਂਹ ਕਾਰਨ ਡਿੱਗੀ ਘਰ ਦੀ ਕੰਧ, ਜੋੜੇ ਤੇ ਬੱਚਿਆਂ ਸਣੇ ਚਾਰ ਦੀ ਮੌਤ
Friday, Jun 20, 2025 - 11:11 AM (IST)

ਦੇਹਰਾਦੂਨ- ਉੱਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਸ਼ੁੱਕਰਵਾਰ ਸਵੇਰੇ ਭਾਰੀ ਮੀਂਹ ਦੌਰਾਨ ਇਕ ਘਰ ਦੀ ਕੰਧ ਡਿੱਗਣ ਨਾਲ ਉੱਥੇ ਸੌਂ ਰਹੇ ਇਕ ਜੋੜੇ ਅਤੇ ਉਸ ਦੇ 2 ਛੋਟੇ ਬੱਚਿਆਂ ਦੀ ਦੱਬਣ ਨਾਲ ਮੌਤ ਹੋ ਗਈ। ਰਾਜ ਆਫ਼ਤ ਰਿਸਪਾਂਸ ਫੋਰਸ (ਐੱਸਡੀਆਰਐੱਫ) ਕਮਾਂਡੈਂਟ ਅਰਪਨ ਯਦੁਵੰਸ਼ੀ ਨੇ ਦੱਸਿਆ ਕਿ ਉੱਤਰਕਾਸ਼ੀ ਦੇ ਥਾਣਾ ਮੋਰੀ ਤੋਂ ਪਿੰਡ ਮੋਰਾ 'ਚ ਇਕ ਘਰ ਦੀ ਕੰਧ ਡਿੱਗਣ ਨਾਲ ਕੁਝ ਲੋਕਾਂ ਦੇ ਮਲਬੇ 'ਚ ਦੱਬਣ ਦੀ ਸੂਚਨਾ ਮਿਲੀ। ਇਸ 'ਤੇ ਐੱਸਡੀਆਰਐੱਫ ਦੀ ਪੋਸਟ ਮੋਰੀ ਤੋਂ ਸਬ ਇੰਸਪੈਕਟਰ ਦੀਪਕ ਕੁਨਿਆਲ ਦੀ ਅਗਵਾਈ 'ਚ ਰੈਸਕਿਊ ਟੀਮ ਹਾਦਸੇ ਵਾਲੀ ਜਗ੍ਹਾ ਭੇਜੀ ਗਈ।
ਇਹ ਵੀ ਪੜ੍ਹੋ : ਆ ਗਿਆ ਮਾਨਸੂਨ! ਜਾਰੀ ਹੋ ਗਿਆ IMD ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ ਪਏਗਾ ਭਾਰੀ ਮੀਂਹ
ਉਨ੍ਹਾਂ ਦੱਸਿਆ ਕਿ ਪਿੰਡ ਮੋਰਾ ਮੁੱਖ ਸੜਕ ਮਾਰਗ ਤੋਂ ਲਗਭਗ ਇਕ ਕਿਲੋਮੀਟਰ ਉੱਪਰ ਪੈਦਲ ਮਾਰਗ 'ਤੇ ਸਥਿਤ ਹੈ, ਉੱਥੇ ਬਚਾਅ ਦਲ ਵਲੋਂ ਹਾਦਸੇ ਵਾਲੀ ਜਗ੍ਹਾ ਪਹੁੰਚ ਕੇ ਤਲਾਸ਼ੀ ਮੁਹਿੰਮ ਚਲਾਈ ਗਈ। ਜਿੱਥੇ ਪਤਾ ਲੱਗਾ ਕਿ ਇਹ ਹਾਦਸਾ ਰਾਤ ਨੂੰ ਹੋਇਆ ਸੀ, ਜਿਸ 'ਚ ਮਕਾਨ ਦੀ ਇਕ ਕੰਧ ਡਿੱਗਣ ਨਾਲ ਘਰ 'ਚ ਮੌਜੂਦ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮਲਬੇ 'ਚ ਦੱਬ ਕੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਸ਼੍ਰੀ ਯਦੁਵੰਸ਼ੀ ਨੇ ਦੱਸਿਆ ਕਿ ਇਸ ਘਟਨਾ 'ਚ ਗੁਲਾਮ ਹੁਸੈਨ (26), ਉਸ ਦੀ ਪਤਨੀ ਰੁਕਮਾ ਖਾਤੂਨ (23), ਪੁੱਤ ਆਦਿਬ (3) ਅਤੇ ਧੀ ਸਲਮਾ (10 ਮਹੀਨੇ) ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8