ਅਰਨਬ ਤੂਫ਼ਾਨ ਦਾ ਕਹਿਰ ! ਮੀਂਹ-ਹਨੇਰੀ ''ਚ 16 ਲੋਕਾਂ ਦੀ ਮੌਤ, UP-ਬਿਹਾਰ ਸਣੇ 8 ਸੂਬਿਆਂ ''ਚ ਤਬਾਹੀ

Sunday, Sep 27, 2026 - 11:09 AM (IST)

ਅਰਨਬ ਤੂਫ਼ਾਨ ਦਾ ਕਹਿਰ ! ਮੀਂਹ-ਹਨੇਰੀ ''ਚ 16 ਲੋਕਾਂ ਦੀ ਮੌਤ, UP-ਬਿਹਾਰ ਸਣੇ 8 ਸੂਬਿਆਂ ''ਚ ਤਬਾਹੀ

ਨਵੀਂ ਦਿੱਲੀ (ਏਜੰਸੀ)- ਸਮੁੰਦਰੀ ਤੂਫਾਨ ‘ਅਰਨਬ’ ਦੇ ਅਸਰ ਕਾਰਨ ਉੱਤਰ ਪ੍ਰਦੇਸ਼ ਤੇ ਬਿਹਾਰ ਸਮੇਤ 8 ਸੂਬਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ। ਨਾਲ ਹੀ ਹਨੇਰੀ-ਝੱਖੜ ਵੀ ਝੁੱਲ ਰਹੇ ਹਨ। ਬੰਗਾਲ ਦੀ ਖਾੜੀ ’ਚ ਬਣਿਆ ਮੌਸਮੀ ਸਿਸਟਮ ਸ਼ਨੀਵਾਰ ਰਾਤ ਦੱਖਣੀ ਛੱਤੀਸਗੜ੍ਹ ਤੋਂ ਉੱਤਰ-ਪੂਰਬ ਵੱਲ ਵਧ ਰਿਹਾ ਸੀ। ਇਸ ਕਾਰਨ ਰਾਜਸਥਾਨ ਤੇ ਮੱਧ ਪ੍ਰਦੇਸ਼ ਸਮੇਤ 14 ਸੂਬਿਆਂ ’ਚ ਅਲਰਟ ਜਾਰੀ ਕੀਤਾ ਗਿਆ ਹੈ।

ਅਗਲੇ 2 ਦਿਨਾਂ ਤੱਕ ਪੰਜਾਬ ਤੇ ਚੰਡੀਗੜ੍ਹ ’ਚ ਮੌਸਮ ਬਦਲਣ ਦੀ ਉਮੀਦ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਮੀਂਹ ਤੇ ਤੇਜ਼ ਹਵਾਵਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਸੂਬੇ ’ਚ ਵੱਧ ਤੋਂ ਵੱਧ ਤਾਪਮਾਨ 0.4 ਡਿਗਰੀ ਵਧਿਆ ਹੈ ਤੇ ਇਹ ਆਮ ਦੇ ਨੇੜੇ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਤੇ ਮੋਹਾਲੀ ’ਚ ਕੁਝ ਥਾਵਾਂ ’ਤੇ ਬਿਜਲੀ ਡਿੱਗਣ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲਿਆਂ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਉੱਤਰ ਪ੍ਰਦੇਸ਼ ’ਚ ਲਗਭਗ 48 ਘੰਟਿਆਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਵੱਖ-ਵੱਖ ਘਟਨਾਵਾਂ ’ਚ 16 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 32 ਜ਼ਿਲ੍ਹਿਆਂ ਵਿਚ ਹੜ੍ਹ ਦਾ ਖ਼ਤਰਾ ਹੈ। ਲਖਨਊ ਦੇ ਕਈ ਇਲਾਕਿਆਂ ’ਚ ਸੜਕਾਂ 3 ਫੁੱਟ ਤੱਕ ਪਾਣੀ ਨਾਲ ਭਰ ਗਈਆਂ ਹਨ। ਪਾਣੀ ਘਰਾਂ ’ਚ ਦਾਖਲ ਹੋ ਗਿਆ ਹੈ। ਤੂਫਾਨ ਕਾਰਨ ਕਈ ਦਰੱਖਤ ਡਿੱਗ ਗਏ ਹਨ। ਕੰਨੌਜ ’ਚ ਆਗਰਾ-ਲਖਨਊ ਐਕਸਪ੍ਰੈੱਸਵੇਅ ’ਤੇ ਤੂਫਾਨ ਤੇ ਮੀਂਹ ਕਾਰਨ ਇਕ ਕਾਰ ਪਲਟ ਗਈ, ਜਿਸ ਕਾਰਨ 5 ਵਿਅਕਤੀ ਅੰਦਰ ਫਸ ਗਏ। ਬਿਹਾਰ ’ਚ ਸੁਪੌਲ ਵਿਖੇ 50 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ। 19 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੀਂਹ ਨਾਲ ਸਬੰਧਤ ਘਟਨਾਵਾਂ ’ਚ 3 ਵਿਅਕਤੀਆਂ ਦੀ ਮੌਤ ਹੋ ਗਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News