ਭਾਰੀ ਮੀਂਹ ਤੇ ਬਰਫਬਾਰੀ ਦਾ ਅਲਰਟ, ਕਈ ਜ਼ਿਲ੍ਹਿਆਂ 'ਚ ਕੜਾਕੇ ਦੀ ਠੰਡ ਪੈਣ ਦੀ ਚਿਤਾਵਨੀ
Tuesday, Jan 21, 2025 - 06:46 PM (IST)

ਨੈਸ਼ਨਲ ਡੈਸਕ- ਪੂਰੇ ਉਤਰ ਭਾਰਤ 'ਚ ਇਸ ਵੇਲੇ ਠੰਡ ਦੇ ਲੋਕਾਂ ਦੇ ਵੱਟ ਕਢਵਾ ਦਿੱਤੇ ਹਨ। ਪੰਜਾਬ 'ਚ ਵੀ ਕਈ ਸ਼ਹਿਰਾਂ ਦੇ ਅੰਦਰ ਘੱਟੋ-ਘੱਟ ਤਾਪਮਾਨ 6 ਤੋਂ 7 ਡਿਗਰੀ ਦਰਜ ਕੀਤਾ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਪੰਜਾਬ ਵਿਚ ਬੱਦਲਵਾਹੀ ਬਣੀ ਹੋਈ ਹੈ। ਉਥੇ ਹੀ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਸਮੇਤ ਮੱਧ ਤੇ ਉੱਚ ਪਰਬਤੀ ਇਲਾਕਿਆਂ ’ਚ ਆਕਾਸ਼ ’ਤੇ ਬੱਦਲ ਛਾਏ ਰਹੇ। ਮੌਸਮ ਵਿਭਾਗ ਵੱਲੋਂ 22 ਤੇ 23 ਜਨਵਰੀ ਨੂੰ ਇਕ ਵਾਰ ਫਿਰ ਬਰਫਬਾਰੀ ਅਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਉਧਰ ਕਸ਼ਮੀਰ ’ਚ ਕਈ ਸਥਾਨਾਂ ’ਤੇ ਤਾਪਮਾਨ ’ਚ ਸੁਧਾਰ ਹੋਇਆ ਹੈ। ਪਹਿਲਗਾਮ ’ਚ ਪਾਰਾ 7 ਡਿਗਰੀ ਤੋਂ ਡਿੱਗ ਕੇ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਦੇ ਕੁਝ ਬਾਹਰੀ ਇਲਾਕਿਆਂ ’ਚ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਵਿਜ਼ੀਬਿਲਿਟੀ ਕਾਫੀ ਘੱਟ ਹੋ ਗਈ ਅਤੇ 47 ਰੇਲਗੱਡੀਆਂ ਦੇਰ ਨਾਲ ਚੱਲੀਆਂ।