ਦਿੱਲੀ-NCR ਸਮੇਤ ਦੇਸ਼ ਦੇ 16 ਸੂਬਿਆਂ ''ਚ ਮੀਂਹ ਦਾ ਅਲਰਟ

Monday, Sep 23, 2024 - 10:16 AM (IST)

ਨਵੀਂ ਦਿੱਲੀ- ਮਾਨਸੂਨ ਦਾ ਸੀਜ਼ਨ ਸਮਾਪਤੀ ਵੱਲ ਹੈ ਪਰ ਇਸ ਵਾਰ 16 ਦਿਨ ਵੱਧ ਮੀਂਹ ਪੈ ਰਿਹਾ ਹੈ। ਬੰਗਾਲ ਦੀ ਖਾੜੀ ਤੋਂ ਰਾਜਸਥਾਨ ਵੱਲ ਵਧਣ ਤੋਂ ਪਹਿਲਾਂ, ਇਕ ਨਵਾਂ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ, ਜਿਸ ਕਾਰਨ ਇਕ ਗੰਭੀਰ ਚੱਕਰਵਾਤੀ ਤੂਫਾਨ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ ਹਫ਼ਤੇ ਉੱਤਰੀ ਭਾਰਤ ਦੇ ਕਈ ਸੂਬਿਆਂ 'ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅੱਜ ਦਿੱਲੀ-NCR ਸਮੇਤ ਦੇਸ਼ ਦੇ 16 ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕੇਰਲ, ਕਰਨਾਟਕ, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਓਡੀਸ਼ਾ ਅਤੇ ਗੋਆ ਵਿਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਦਿੱਲੀ ਵਿਚ ਪਿਛਲੇ 2 ਦਿਨਾਂ ਤੋਂ ਮੀਂਹ ਨਹੀਂ ਪਿਆ ਹੈ ਅਤੇ ਅਗਲੇ 2 ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ ਵੀ ਘੱਟ ਹੈ। ਹਾਲਾਂਕਿ 25 ਸਤੰਬਰ ਦੀ ਰਾਤ ਤੋਂ ਮੌਸਮ 'ਚ ਬਦਲਾਅ ਆਉਣ ਦੀ ਸੰਭਾਵਨਾ ਹੈ ਅਤੇ ਉਸ ਤੋਂ ਬਾਅਦ ਚੰਗਾ ਮੀਂਹ ਪੈਣ ਦੀ ਉਮੀਦ ਹੈ। ਪਿਛਲੇ 3 ਦਿਨਾਂ ਤੋਂ ਤੇਜ਼ ਧੁੱਪ ਕਾਰਨ ਨਮੀ ਵਧ ਗਈ ਹੈ ਪਰ 25 ਸਤੰਬਰ ਤੋਂ ਠੰਡ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਵੇਗਾ।

ਅੱਜ ਦਾ ਤਾਪਮਾਨ: ਵੱਧ ਤੋਂ ਵੱਧ 36°C, ਘੱਟੋ-ਘੱਟ 25°C
24 ਸਤੰਬਰ: ਬੱਦਲਵਾਈ, ਤਾਪਮਾਨ 26°C ਤੋਂ 36°C ਦੇ ਵਿਚਕਾਰ।
25 ਸਤੰਬਰ: ਤਾਪਮਾਨ 26°C ਤੋਂ 34°C, ਹਲਕਾ ਮੀਂਹ ਪੈਣ ਦੀ ਸੰਭਾਵਨਾ।
26 ਸਤੰਬਰ: ਤਾਪਮਾਨ 26°C ਤੋਂ 33°C, ਗਰਜ ਨਾਲ ਮੀਂਹ ਪੈ ਸਕਦਾ ਹੈ।
ਸਤੰਬਰ 27: ਗਰਜ਼-ਤੂਫ਼ਾਨ ਨਾਲ ਮੀਂਹ, ਤਾਪਮਾਨ 25°C ਤੋਂ 33°C.

ਹੋਰ ਸੂਬਿਆਂ 'ਚ ਮੀਂਹ

ਮੌਸਮ ਵਿਭਾਗ ਮੁਤਾਬਕ 24 ਸਤੰਬਰ ਨੂੰ ਮੱਧ ਪ੍ਰਦੇਸ਼, ਛੱਤੀਸਗੜ੍ਹ, ਓਡੀਸ਼ਾ, ਮਹਾਰਾਸ਼ਟਰ, ਗੋਆ, ਅਰੁਣਾਚਲ ਪ੍ਰਦੇਸ਼, ਆਸਾਮ, ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਕਰਨਾਟਕ, ਕੇਰਲ ਅਤੇ ਆਂਧਰਾ ਪ੍ਰਦੇਸ਼ 'ਚ ਮੋਹਲੇਧਾਰ ਮੀਂਹ ਦਾ ਅਲਰਟ ਹੈ। ਮੱਧ ਪ੍ਰਦੇਸ਼ ਵਿਚ ਅੱਜ ਮੀਂਹ ਦੀ ਸੰਭਾਵਨਾ ਘੱਟ ਹੈ ਪਰ 24 ਸਤੰਬਰ ਨੂੰ ਹਲਕੇ ਤੋਂ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਮੌਸਮ ਵਿਚ ਅਗਲੇ 5 ਦਿਨਾਂ ਤੱਕ ਛੱਤੀਸਗੜ੍ਹ ਦੇ ਕਈ ਜ਼ਿਲ੍ਹਿਆਂ ਵਿਚ ਗਰਜ-ਚਮਕ ਨਾਲ ਬਿਜਲੀ ਡਿੱਗਣ ਅਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।


Tanu

Content Editor

Related News