21, 22, 23 ਜੂਨ ਨੂੰ ਲੈ ਕੇ ਭਾਰੀ ਮੀਂਹ ਤੇ ਗੜ੍ਹੇਮਾਰੀ ਦਾ ਹੋ ਗਿਆ ਅਲਰਟ ਜਾਰੀ
Thursday, Jun 19, 2025 - 01:25 PM (IST)

ਨੈਸ਼ਨਲ ਡੈਸਕ- ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬੁੱਧਵਾਰ ਸਵੇਰੇ ਮੀਂਹ ਪਿਆ। 20 ਜੂਨ ਤੱਕ ਸੂਬੇ 'ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਹਲਕੀ ਤੋਂ ਮੱਧਮ ਮੀਂਹ ਵੀ ਪੈ ਸਕਦਾ ਹੈ। 21 ਤੋਂ 23 ਜੂਨ ਤੱਕ ਭਾਰੀ ਮੀਂਹ ਅਤੇ ਗੜ੍ਹੇਮਾਰੀ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ ਦੱਖਣ-ਪੱਛਮੀ ਮਾਨਸੂਨ ਆਮ ਤੋਂ ਵੱਧ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਜਿਸ ਕਾਰਨ ਹਿਮਾਚਲ ਪ੍ਰਦੇਸ਼ 'ਚ 21 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਪੁਸ਼ਟੀ ਕੀਤੀ ਹੈ ਕਿ ਪੱਛਮੀ ਗੜਬੜੀ ਦਾ ਅਸਰ ਇਸ ਸਮੇਂ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ 'ਤੇ ਪੈ ਰਿਹਾ ਹੈ। ਬੁੱਧਵਾਰ ਦੇ ਅੰਕੜਿਆਂ ਅਨੁਸਾਰ ਸੂਬੇ ਦੇ ਕਈ ਹਿੱਸਿਆਂ 'ਚ ਹਲਕੀ ਤੋਂ ਮੱਧਮ ਬਾਰਿਸ਼ ਜਾਰੀ ਰਹੀ, ਜਿਸ ਕਾਰਨ ਲੰਬੇ ਸਮੇਂ ਤੱਕ ਗਰਮੀ ਤੋਂ ਬਾਅਦ ਖੇਤਰ 'ਚ ਠੰਡਕ ਵਧ ਗਈ।
ਇਹ ਵੀ ਪੜ੍ਹੋ : 'ਪਿਆਰ' ਨੇ ਕਰਾ'ਤਾ ਕਤਲ ! ਮਾਪਿਆਂ ਨੇ ਖ਼ੁਦ ਮਾਰ ਕੇ ਰਾਤੋ-ਰਾਤ ਸਾੜ'ਤੀ ਧੀ
ਸਭ ਤੋਂ ਵੱਧ ਮੀਂਹ ਸੁੰਦਰਨਗਰ (5 ਮਿਮੀ) 'ਚ ਦਰਜ ਕੀਤਾ ਗਿਆ, ਇਸ ਤੋਂ ਬਾਅਦ ਭੁੰਤਰ ਅਤੇ ਗੋਹਰ (3 ਮਿਮੀ), ਮੰਡੀ, ਬੰਜਾਰ, ਰੋਹੜੂ, ਸਰਾਹਨ ਅਤੇ ਜੋਗਿੰਦਰਨਗਰ (2 ਮਿਮੀ) ਅਤੇ ਕਸੌਲੀ, ਮਨਾਲੀ, ਬੈਜਨਾਥ ਤੇ ਕੇਲਾਂਗ (1 ਮਿਮੀ) 'ਚ ਮੀਂਹ ਦਰਜ ਕੀਤਾ ਗਿਆ। ਆਈਐੱਮਡੀ ਨੇ 23 ਜੂਨ ਤੋਂ ਓਰੇਂਜ ਅਲਰਟ ਜਾਰੀ ਕੀਤਾ ਹੈ, ਜਿਸ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਤੋਂ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ, ਖ਼ਾਸ ਕਰ ਕੇ ਮੱਧ-ਪਹਾੜੀ ਅਤੇ ਹੇਠਲੇ ਪਹਾੜੀ ਖੇਤਰਾਂ 'ਚ। ਆਈਐੱਮਡੀ ਦੀ ਭਵਿੱਖਬਾਣੀ ਅਨੁਸਾਰ 20 ਤੋਂ 24 ਜੂਨ ਨੂੰ ਮੀਂਹ ਪੈ ਸਕਦਾ ਹੈ, ਜਿਸ 'ਚ 20,21 ਜੂਨ ਨੂੰ ਭਾਰੀ ਮੀਂਹ ਅਤੇ 22 ਤੇ 23 ਜੂਨ ਨੂੰ ਬਹੁਤ ਭਾਰੀ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8