ਮੌਸਮ ਨੇ ਬਦਲੇ ਤੇਵਰ, ਮਾਨਸੂਨ ਦਿਖਾਉਣ ਲੱਗਾ ''ਰੰਗ'', 7 ਜ਼ਿਲ੍ਹਿਆਂ ''ਚ ਅਲਰਟ ਜਾਰੀ

Thursday, Jun 26, 2025 - 10:44 AM (IST)

ਮੌਸਮ ਨੇ ਬਦਲੇ ਤੇਵਰ, ਮਾਨਸੂਨ ਦਿਖਾਉਣ ਲੱਗਾ ''ਰੰਗ'', 7 ਜ਼ਿਲ੍ਹਿਆਂ ''ਚ ਅਲਰਟ ਜਾਰੀ

ਨੈਸ਼ਨਲ ਡੈਸਕ- ਕੇਰਲ ਵਿਚ ਮਾਨਸੂਨੀ ਮੀਂਹ ਨੇ ਹੁਣ ਜ਼ੋਰ ਫੜ ਲਿਆ ਹੈ ਅਤੇ ਕੁਝ ਜ਼ਿਲ੍ਹੇ ਪਾਣੀ ਨਾਲ ਭਰ ਗਏ। ਸੂਬੇ ਦੇ ਸੱਤ ਜ਼ਿਲ੍ਹਿਆਂ ਵਿਚ ਮੀਂਹ ਦਾ 'ਆਰੇਂਜ ਅਲਰਟ' ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਵਿਚ ਇਨ੍ਹਾਂ ਖੇਤਰਾਂ 'ਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਇਹ 'ਆਰੇਂਜ ਅਲਰਟ' ਜ਼ਿਲ੍ਹੇ ਹਨ- ਇਡੁੱਕੀ, ਕੋਝੀਕੋਡ, ਵਾਇਨਾਡ, ਮਲਪੁਰਮ, ਕੋਲਮ, ਅਲਪੁੱਝਾ ਅਤੇ ਏਰਨਾਕੁਲਮ। ਲੋਕਾਂ ਨੂੰ ਹੇਠਲੇ ਇਲਾਕਿਆਂ ਤੋਂ ਦੂਰੀ ਬਣਾਈ ਰੱਖਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਮੌਸਮ ਨੇ ਮਾਰੀ ਪਲਟੀ, 3 ਦਿਨ ਮੋਹਲੇਧਾਰ ਮੀਂਹ ਦਾ ਅਲਰਟ ਜਾਰੀ

ਆਰੇਂਜ ਅਲਰਟ ਦਾ ਮਤਲਬ 11 ਸੈਂਟੀਮੀਟਰ ਤੋਂ 20 ਸੈਂਟੀਮੀਟਰ ਤੱਕ ਦਾ ਬਹੁਤ ਭਾਰੀ ਮੀਂਹ ਪੈਣ ਦਾ ਅਨੁਮਾਨ ਹੁੰਦਾ ਹੈ। ਮੌਸਮ ਵਿਭਾਗ ਨੇ ਮੱਛੀ ਫੜਨ ਵਾਲੇ ਮਛੇਰਿਆਂ ਨੂੰ ਸਮੁੰਦਰ ਵਿਚ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ ਕਿਉਂਕਿ ਉੱਚੀਆਂ ਲਹਿਰਾਂ ਅਤੇ ਤੇਜ਼ ਹਵਾਵਾਂ ਤੋਂ ਖ਼ਤਰਾ ਬਣਿਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਰੈਸਕਿਊ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ ਅਤੇ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਲਈ ਹੀ ਘਰ ਤੋਂ ਨਿਕਲਣ ਦੀ ਅਪੀਲ ਕੀਤੀ ਗਈ ਹੈ। ਇਸ ਤਰ੍ਹਾਂ ਕੇਰਲ ਵਿਚ ਮਾਨਸੂਨ ਨੇ ਆਪਣੀ ਮੌਜੂਦਗੀ ਦਰਜ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਪ੍ਰਸ਼ਾਸਨ ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਦੱਸ ਦੇਈਏ ਕਿ ਪਿਛਲੇ ਸਾਲ ਜੁਲਾਈ ਵਿਚ ਇਸ ਖੇਤਰ ਵਿਚ ਲੈਂਡ ਸਲਾਈਡ ਵਿਚ 200 ਲੋਕਾਂ ਦੀ ਮੌਤ ਹੋਈ ਸੀ, ਜਦਕਿ ਅਣਗਿਣਤ ਘਰ ਤਬਾਹ ਹੋ ਗਏ ਸਨ।

ਇਹ ਵੀ ਪੜ੍ਹੋ- ਨਹਿਰ 'ਚ ਡਿੱਗੀ ਕਾਰ; ਮੌਕੇ 'ਤੇ 4 ਲੋਕਾਂ ਦੀ ਮੌਤ, ਪੈ ਗਿਆ ਚੀਕ-ਚਿਹਾੜਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News