ਅਗਲੇ 2-3 ਦਿਨ ਪਵੇਗਾ ਮੋਹਲੇਧਾਰ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

Monday, Jun 16, 2025 - 09:35 AM (IST)

ਅਗਲੇ 2-3 ਦਿਨ ਪਵੇਗਾ ਮੋਹਲੇਧਾਰ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਗੁਵਾਹਾਟੀ (ਏਜੰਸੀ)– ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ 2 ਤੋਂ 3 ਦਿਨਾਂ ਦੌਰਾਨ ਗੁਵਾਹਾਟੀ 'ਚ ਮੋਹਲੇਧਾਰ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਆਸਾਮ ਰਾਜ ਨੈਚਰਲ ਡਿਜਾਸਟਰ ਮੈਨੇਜਮੈਂਟ ਅਥਾਰਟੀ (ASDMA) ਨੇ ਦੱਸਿਆ ਕਿ ਮੌਸਮ ਵਿਭਾਗ ਦੇ ਅਨੁਸਾਰ ਸ਼ਹਿਰ ਵਿੱਚ ਮੀਂਹ ਨਾਲ ਭਰਪੂਰ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ 'ਤੇ ਮੋਬਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਕਾਂਤਾਰਾ-1 ਦੀ ਸ਼ੂਟਿੰਗ 'ਤੇ ਭੂਤਾਂ ਦਾ ਸਾਇਆ! ਇਕ ਮਹੀਨੇ 'ਚ 3 ਮੌਤਾਂ ਮਗਰੋਂ ਹੁਣ ਵਾਪਰ ਗਿਆ ਇਕ ਹੋਰ ਵੱਡਾ ਹਾਦਸਾ

ਸ਼ਹਿਰ ਦੇ ਅਧਿਕਾਰੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀਆਂ ਨੂੰ ਅਲਰਟ 'ਤੇ ਰੱਖਿਆ ਜਾ ਰਿਹਾ ਹੈ। ਹਾਲ ਹੀ 'ਚ ਪਏ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਪਾਣੀ ਰੁਕਣ ਦੇ ਮਾਮਲਿਆਂ ਨੂੰ ਵੇਖਦੇ ਹੋਏ ASDMA ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਅਥਾਰਟੀ ਨੇ ਕਿਹਾ ਕਿ ਰੋਜ਼ਾਨਾ ਸਫਰ ਕਰਨ ਵਾਲਿਆਂ ਅਤੇ ਲੰਬੇ ਸਫਰ 'ਤੇ ਨਿਕਲਣ ਵਾਲਿਆਂ ਨੂੰ ਮੋਹਲੇਧਾਰ ਮੀਂਹ ਦੌਰਾਨ ਬੇਲੋੜੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਨੀਵੇਂ ਅਤੇ ਪਹਾੜੀ ਖੇਤਰਾਂ ਦੇ ਵਸਨੀਕਾਂ ਨੂੰ ਹੜ੍ਹ ਜਾਂ ਜ਼ਮੀਨ ਖਿਸਕਣ ਦੇ ਕਿਸੇ ਵੀ ਸੰਕੇਤ ਲਈ ਸੁਚੇਤ ਰਹਿਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਲੱਖ ਤੋਂ ਪਾਰ ਹੋਇਆ ਸੋਨਾ, ਜਾਣੋ ਹੁਣ 10 ਗ੍ਰਾਮ Gold ਖਰੀਦਣ ਲਈ ਕਿੰਨੀ ਜੇਬ ਕਰਨੀ ਪਵੇਗੀ ਢਿੱਲੀ

ASDMA ਨੇ ਲੋਕਾਂ ਨੂੰ ਲੋੜੀਂਦੀ ਵਸਤੂਆਂ ਜਿਵੇਂ ਦਵਾਈਆਂ, ਮੋਮਬੱਤੀਆਂ ਆਦਿ ਦਾ ਸਟੌਕ ਰੱਖਣ ਦੀ ਸਿਫਾਰਸ਼ ਕੀਤੀ ਹੈ। ਸੰਵੇਦਨਸ਼ੀਲ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਤਿੰਨ ਦਿਨਾਂ ਲਈ ਸੁਰੱਖਿਅਤ ਥਾਵਾਂ ਜਾਂ ਰੀਲੀਫ ਕੈਂਪਾਂ ਵੱਲ ਜਾਣ ਦੀ ਅਪੀਲ ਕੀਤੀ ਗਈ ਹੈ। ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਲੋਕ ਸਰਕਾਰੀ ਅੱਪਡੇਟਾਂ ਅਤੇ ਚੇਤਾਵਨੀਆਂ ਨਾਲ ਜੁੜੇ ਰਹਿਣ ਤੇ ਸੁਰੱਖਿਅਤ ਰਹਿਣ। ASDMA ਵੱਲੋਂ ਹਾਲਾਤਾਂ ਬਾਰੇ ਸਮੇਂ-ਸਮੇਂ ਤੇ ਜਾਣਕਾਰੀ ਦਿੱਤੀ ਜਾਂਦੀ ਰਹੇਗੀ।

ਇਹ ਵੀ ਪੜ੍ਹੋ: ਅਹਿਮਦਾਬਾਦ ਜਹਾਜ਼ ਹਾਦਸੇ ਕਾਰਨ ਹਿਨਾ ਖਾਨ ਨੇ ਰੱਦ ਕੀਤੀ ਵੈਡਿੰਗ ਪਾਰਟੀ, ਹੱਥ ਜੋੜ ਕੇ ਮੰਗੀ ਮਾਫੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News