ਖੰਡ ਦੀ ਜਮ੍ਹਾਖੋਰੀ ’ਤੇ ਸਰਕਾਰ ਦਾ ਸ਼ਿਕੰਜਾ, ਅਗਸਤ ਤੋਂ ਲਾਗੂ ਹੋਵੇਗਾ ਨਿਯਮ, ਇਨ੍ਹਾਂ ਨੂੰ ਮਿਲੇਗੀ ਵਿਸ਼ੇਸ਼ ਛੋਟ
Wednesday, Jul 29, 2026 - 11:39 AM (IST)
ਬਿਜ਼ਨੈੱਸ ਡੈਸਕ - ਤਿਓਹਾਰੀ ਸੀਜ਼ਨ ਤੋਂ ਪਹਿਲਾਂ ਦੇਸ਼ ’ਚ ਖੰਡ ਦੀਆਂ ਕੀਮਤਾਂ ਨੂੰ ਕੰਟਰੋਲ ਰੱਖਣ ਅਤੇ ਇਸ ਦੀ ਕਾਲਾਬਾਜ਼ਾਰੀ ਰੋਕਣ ਲਈ ਕੇਂਦਰ ਸਰਕਾਰ ਨੇ ਇਕ ਬਹੁਤ ਵੱਡਾ ਕਦਮ ਚੁੱਕਿਆ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਮੁਨਾਫ਼ਾਖੋਰ ਬਾਜ਼ਾਰ ’ਚ ਜਾਣਬੁੱਝ ਕੇ ਖੰਡ ਦੀ ਕਮੀ ਪੈਦਾ ਕਰ ਦਿੰਦੇ ਹਨ, ਜਿਸ ਨਾਲ ਆਮ ਜਨਤਾ ਨੂੰ ਮਹਿੰਗੀ ਖੰਡ ਖਰੀਦਣੀ ਪੈਂਦੀ ਹੈ। ਇਸੇ ਜਮ੍ਹਾਖੋਰੀ ’ਤੇ ਲਗਾਮ ਕੱਸਣ ਅਤੇ ਬਾਜ਼ਾਰ ’ਚ ਖੰਡ ਦੀ ਪੂਰੀ ਉਪਲਬਧਤਾ ਯਕੀਨੀ ਬਣਾਉਣ ਲਈ ਸਰਕਾਰ ਨੇ ਸਖ਼ਤ ਰੁਖ਼ ਅਪਣਾਇਆ ਹੈ।
ਇਹ ਵੀ ਪੜ੍ਹੋ : ਨੌਜਵਾਨ ਹਿੰਦੂ ਕੁੜੀਆਂ 'ਤੇ ਕੰਗਨਾ ਰਣੌਤ ਦਾ ਵਿਵਾਦਤ ਬਿਆਨ, ਕਿਹਾ- ਬਦਸੂਰਤ, ਭ੍ਰਿਸ਼ਟ ਤੇ ਜੈਨਰੇਸ਼ਨ ਗਟਰ
ਖੁਰਾਕ ਮੰਤਰਾਲਾ ਨੇ ਦੇਸ਼ ਦੇ ਸਾਰੇ ਖੰਡ ਕਾਰੋਬਾਰੀਆਂ ਲਈ ਇਕ ਨਵਾਂ ਨਿਯਮ ਲਾਗੂ ਕੀਤਾ ਹੈ, ਜਿਸ ਤਹਿਤ ਉਹ ਮਨਮਾਨੇ ਢੰਗ ਨਾਲ ਖੰਡ ਦਾ ਭਾਰੀ-ਭਰਕਮ ਸਟਾਕ ਇਕੱਠਾ ਕਰ ਕੇ ਆਪਣੇ ਗੋਦਾਮਾਂ ’ਚ ਨਹੀਂ ਰੱਖ ਸਕਣਗੇ।
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਅਤੇ ਸਖ਼ਤ ਹੁਕਮ ਮੁਤਾਬਕ ਹੁਣ ਦੇਸ਼ ਦਾ ਕੋਈ ਵੀ ਖੰਡ ਡੀਲਰ ਜਾਂ ਕਾਰੋਬਾਰੀ 4,000 ਕੁਇੰਟਲ ਤੋਂ ਜ਼ਿਆਦਾ ਖੰਡ ਦਾ ਸਟਾਕ ਆਪਣੇ ਕੋਲ ਨਹੀਂ ਰੱਖ ਸਕੇਗਾ। ਸਰਕਾਰ ਨੇ ਇਹ ਵੱਧ ਤੋਂ ਵੱਧ ਹੱਦ ਇਸ ਲਈ ਤੈਅ ਕੀਤੀ ਹੈ ਤਾਂ ਜੋ ਵੱਡੇ ਵਪਾਰੀ ਬਾਜ਼ਾਰ ਦੀ ਪੂਰੀ ਖੰਡ ਖਰੀਦ ਕੇ ਆਪਣੇ ਗੋਦਾਮਾਂ ’ਚ ਨਾ ਭਰ ਲੈਣ। ਜਦੋਂ ਵਪਾਰੀ ਸਿਰਫ ਇਕ ਤੈਅ ਹੱਦ ਤੱਕ ਹੀ ਖੰਡ ਦਾ ਭੰਡਾਰਨ ਕਰ ਸਕਣਗੇ, ਤਾਂ ਬਾਕੀ ਬਚੀ ਹੋਈ ਖੰਡ ਸਿੱਧੀ ਬਾਜ਼ਾਰ ’ਚ ਪ੍ਰਚੂਨ ਦੁਕਾਨਦਾਰਾਂ ਕੋਲ ਪਹੁੰਚੇਗੀ। ਇਸ ਨਾਲ ਆਮ ਗਾਹਕਾਂ ਨੂੰ ਆਸਾਨੀ ਨਾਲ ਅਤੇ ਸਹੀ ਕੀਮਤ ’ਤੇ ਖੰਡ ਮਿਲ ਸਕੇਗੀ। ਇਸ ਨਿਯਮ ਦੇ ਲਾਗੂ ਹੋਣ ਨਾਲ ਖੰਡ ਦੀ ‘ਬਣਾਉਟੀ ਕਮੀ’ ’ਤੇ ਰੋਕ ਲੱਗੇਗੀ।
ਇਹ ਵੀ ਪੜ੍ਹੋ : AI ਨਿਗਲ ਗਿਆ ਸਵਾ ਲੱਖ ਕਰੋੜ ਰੁਪਏ ਦੀ ਕੰਪਨੀ ਦਾ ਕਾਰੋਬਾਰ, ਕਿਉਂ ‘ਕਲਾਸਰੂਮ ਕਿੰਗ’ ਕੰਪਨੀ ਚੈਗ ਹੋਈ ਬੇਹਾਲ!
ਸਟਾਕ ਦੀ ਮਾਤਰਾ ਤੈਅ ਕਰਨ ਦੇ ਨਾਲ-ਨਾਲ ਸਰਕਾਰ ਨੇ ਸਮਾਂ-ਹੱਦ ਨੂੰ ਲੈ ਕੇ ਵੀ ਇਕ ਬਹੁਤ ਹੀ ਸਖ਼ਤ ਨਿਯਮ ਬਣਾਇਆ ਹੈ। ਨਵੇਂ ਹੁਕਮ ’ਚ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਕੋਈ ਵੀ ਖੰਡ ਡੀਲਰ ਕਿਸੇ ਵੀ ਖੇਪ ਨੂੰ ਪ੍ਰਾਪਤ ਕਰਨ ਤੋਂ ਬਾਅਦ ਉਸ ਨੂੰ 30 ਦਿਨਾਂ ਤੋਂ ਵੱਧ ਸਮੇਂ ਤੱਕ ਆਪਣੇ ਗੋਦਾਮ ’ਚ ਦਬਾ ਕੇ ਨਹੀਂ ਰੱਖ ਸਕੇਗਾ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਵਪਾਰੀ ਨੂੰ ਖੰਡ ਖਰੀਦਣ ਤੋਂ ਇਕ ਮਹੀਨੇ ਦੇ ਅੰਦਰ ਉਸ ਨੂੰ ਹਰ ਹਾਲ ’ਚ ਬਾਜ਼ਾਰ ’ਚ ਵੇਚਣ ਲਈ ਕੱਢਣਾ ਹੀ ਪਵੇਗਾ।
ਇਹ ਵੀ ਪੜ੍ਹੋ : ਸੋਨੋ ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ! ਬੈਂਕ ਆਫ਼ ਅਮਰੀਕਾ ਦੀ ਭਵਿੱਖਬਾਣੀ
ਪੋਰਟਲ ’ਤੇ ਦੇਣੀ ਹੋਵੇਗੀ ਸਟਾਕ ਦੀ ਪੂਰੀ ਜਾਣਕਾਰੀ
ਸਰਕਾਰ ਨੇ ਸਿਰਫ ਨਿਯਮ ਹੀ ਨਹੀਂ ਬਣਾਏ ਹਨ, ਸਗੋਂ ਉਨ੍ਹਾਂ ’ਤੇ ਸਖਤ ਨਿਗਰਾਨੀ ਰੱਖਣ ਦਾ ਵੀ ਪੂਰਾ ਸਿਸਟਮ ਤਿਆਰ ਕਰ ਲਿਆ ਹੈ। ਨਵੇਂ ਨਿਯਮਾਂ ਤਹਿਤ ਹੁਣ ਦੇਸ਼ ਦੇ ਸਾਰੇ ਖੰਡ ਡੀਲਰਾਂ ਅਤੇ ਵਪਾਰੀਆਂ ਲਈ ਇਹ ਲਾਜ਼ਮੀ ਕਰ ਦਿੱਤਾ ਗਿਆ ਹੈ ਕਿ ਉਹ ‘ਖੁਰਾਕ ਅਤੇ ਜਨਤਕ ਵੰਡ ਵਿਭਾਗ’ (ਡੀ. ਐੱਫ. ਪੀ. ਡੀ.) ਦੇ ਆਨਲਾਈਨ ਪੋਰਟਲ ’ਤੇ ਨਿਯਮਤ ਤੌਰ ’ਤੇ ਆਪਣੇ ਖੰਡ ਸਟਾਕ ਦੀ ਸਥਿਤੀ ਨੂੰ ਅਪਡੇਟ ਕਰਨ।
ਵਪਾਰੀਆਂ ਨੂੰ ਸਰਕਾਰ ਨੂੰ ਇਹ ਦੱਸਣਾ ਪਵੇਗਾ ਕਿ ਉਨ੍ਹਾਂ ਕੋਲ ਕਿੰਨੀ ਖੰਡ ਆਈ, ਕਿੰਨੀ ਵਿਕੀ ਅਤੇ ਗੋਦਾਮ ’ਚ ਕਿੰਨੀ ਬਚੀ ਹੈ। ਇਸ ਡਿਜੀਟਲ ਨਿਗਰਾਨੀ ਨਾਲ ਕੋਈ ਵੀ ਕਾਰੋਬਾਰੀ ਸਰਕਾਰ ਦੀਆਂ ਨਜ਼ਰਾਂ ਤੋਂ ਬਚ ਕੇ ਖੰਡ ਦੀ ਹੇਰਾਫੇਰੀ ਜਾਂ ਵਾਧੂ ਸਟਾਕ ਨਹੀਂ ਰੱਖ ਸਕੇਗਾ।
ਇਹ ਵੀ ਪੜ੍ਹੋ : 46 ਸਾਲ ਦੀ ਉਮਰ ਚ ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਮਰਨ ਤੋਂ ਬਾਅਦ ਕਾਇਮ ਕੀਤੀ ਮਿਸਾਲ
ਅਗਸਤ ਤੋਂ ਲਾਗੂ ਹੋਵੇਗਾ ਨਿਯਮ, ਇਨ੍ਹਾਂ ਨੂੰ ਮਿਲੇਗੀ ਵਿਸ਼ੇਸ਼ ਛੋਟ
ਕੇਂਦਰ ਸਰਕਾਰ ਦਾ ਇਹ ਨਵਾਂ ਸਟਾਕ ਲਿਮਟ ਹੁਕਮ 1 ਅਗਸਤ ਤੋਂ ਪੂਰੇ ਦੇਸ਼ ’ਚ ਲਾਗੂ ਹੋ ਜਾਵੇਗਾ ਅਤੇ ਇਹ 30 ਨਵੰਬਰ ਤੱਕ ਲਾਗੂ ਰਹੇਗਾ। ਭਾਵ ਆਉਣ ਵਾਲੇ 4 ਮਹੀਨਿਆਂ (ਤਿਉਹਾਰੀ ਸੀਜ਼ਨ) ਤੱਕ ਵਪਾਰੀਆਂ ਨੂੰ ਇਨ੍ਹਾਂ ਸਖ਼ਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਹਾਲਾਂਕਿ, ਸਰਕਾਰ ਨੇ ਇਸ ਹੁਕਮ ’ਚ ਕੁਝ ਖਾਸ ਵਰਗਾਂ ਨੂੰ ਵੱਡੀ ਛੋਟ ਵੀ ਦਿੱਤੀ ਹੈ। ਜਨਤਕ ਵੰਡ ਪ੍ਰਣਾਲੀ (ਪੀ. ਡੀ. ਐੱਸ.) ਭਾਵ ਰਾਸ਼ਨ ਦੀਆਂ ਦੁਕਾਨਾਂ ਲਈ ਰੱਖੀ ਗਈ ਖੰਡ ਅਤੇ ਸਰਕਾਰੀ ਖੰਡ ਭੰਡਾਰਾਂ ਨੂੰ ਇਸ ਨਵੀਂ ਸਟਾਕ ਹੋਲਡਿੰਗ ਹੱਦ ਤੋਂ ਪੂਰੀ ਤਰ੍ਹਾਂ ਬਾਹਰ ਰੱਖਿਆ ਗਿਆ ਹੈ। ਇਸ ਦਾ ਮਕਸਦ ਇਹ ਹੈ ਕਿ ਗਰੀਬ ਜਨਤਾ ਨੂੰ ਮਿਲਣ ਵਾਲੇ ਰਾਸ਼ਨ ’ਚ ਰੁਕਾਵਟ ਨਾ ਆਵੇ।
ਇਹ ਵੀ ਪੜ੍ਹੋ : August ਮਹੀਨੇ 14 ਦਿਨ ਬੰਦ ਰਹਿਣ ਵਾਲੇ ਹਨ Bank, ਜਾਣੋ ਕਦੋਂ ਤੇ ਕਿੱਥੇ ਬੰਦ ਰਹਿਣ ਵਾਲੇ ਹਨ ਬੈਂਕ
ਸੂਬਿਆਂ ਨੂੰ ਮਿਲੇ ਵਿਸ਼ੇਸ਼ ਅਧਿਕਾਰ
ਇਸ ਪੂਰੀ ਕਵਾਇਦ ਦਾ ਮੁੱਖ ਟੀਚਾ ਬਾਜ਼ਾਰ ’ਚ ਖੰਡ ਦੀ ਨਿਰਵਿਘਨ ਸਪਲਾਈ ਬਣਾਈ ਰੱਖਣਾ ਅਤੇ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨਾ ਹੈ। ਦਿਲਚਸਪ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਵੀ ਇਸ ਮਾਮਲੇ ’ਚ ਵਿਸ਼ੇਸ਼ ਅਧਿਕਾਰ ਸੌਂਪੇ ਹਨ। ਜੇਕਰ ਕਿਸੇ ਸੂਬਾ ਸਰਕਾਰ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਸੂਬੇ ’ਚ ਸਥਿਤੀ ਨੂੰ ਕੰਟਰੋਲ ਕਰਨ ਲਈ ਕੇਂਦਰ ਵੱਲੋਂ ਤੈਅ ਕੀਤੀ ਗਈ 4,000 ਕੁਇੰਟਲ ਦੀ ਹੱਦ ਜ਼ਿਆਦਾ ਹੈ, ਤਾਂ ਉਹ ਆਪਣੀ ਲੋੜ ਦੇ ਹਿਸਾਬ ਨਾਲ ਇਸ ਹੱਦ ਨੂੰ ਹੋਰ ਵੀ ਘੱਟ ਕਰ ਸਕਦੇ ਹਨ। ਸਰਕਾਰ ਦੇ ਇਸ ਚੌਤਰਫ਼ਾ ਐਕਸ਼ਨ ਨਾਲ ਇਹ ਤੈਅ ਹੋ ਗਿਆ ਹੈ ਕਿ ਆਉਣ ਵਾਲੇ ਮਹੀਨਿਆਂ ’ਚ ਮੁਨਾਫ਼ਾਖੋਰ ਆਮ ਜਨਤਾ ਦੀ ਜੇਬ ’ਤੇ ਡਾਕਾ ਨਹੀਂ ਮਾਰ ਸਕਣਗੇ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ ਬੀਮਾਰੀ ਤੋਂ ਬਾਅਦ ਮਾਤਾ ਦਾ ਹੋਇਆ ਦਿਹਾਂਤ
ਇਹ ਵੀ ਪੜ੍ਹੋ : ਅਗਸਤ ਮਹੀਨੇ ਤੋਂ ਬਦਲਣ ਵਾਲੇ ਹਨ ਕਈ ਕਈ ਨਿਯਮ, ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪ੍ਰਭਾਵ ਪਵੇਗਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
