ਰੇਲਵੇ ਦਾ ਵੱਡਾ ਫੈਸਲਾ : ਵੰਦੇ ਭਾਰਤ ਐਕਸਪ੍ਰੈਸ ''ਚ ਕੋਚ ਘਟਾ ਕੇ ਕੀਤੇ ਜਾਣਗੇ 8
Sunday, Dec 15, 2024 - 04:26 PM (IST)
ਨੈਸ਼ਨਲ ਡੈਸਕ- ਦੁਰਗ-ਵਿਸ਼ਾਖਾਪਟਨਮ ਵੰਦੇ ਭਾਰਤ ਐਕਸਪ੍ਰੈਸ 'ਚ 16 ਕੋਚ ਹਨ ਪਰ ਇਨ੍ਹਾਂ 'ਚ ਜ਼ਿਆਦਾਤਰ ਸੀਟਾਂ ਖਾਲ੍ਹੀ ਰਹਿੰਦੀਆਂ ਹਨ। ਇਸ ਰੇਲ 'ਚ ਸਿਰਫ 30 ਤੋਂ 35 ਫੀਸਦੀ ਯਾਤਰੀ ਹੀ ਸਫਰ ਕਰਦੇ ਹਨ ਜਿਸ ਨਾਲ ਰੇਲਵੇ ਨੂੰ ਪਰੇਸ਼ਾਨੀ ਹੋ ਰਹੀ ਹੈ। ਹੁਣ ਰੇਲਵੇ ਇਸ ਟ੍ਰੇਨ 'ਚ ਕੋਚ ਦੀ ਗਿਣਤੀ ਘਟਾਉਣ 'ਤੇ ਵਿਚਾਰ ਕਰ ਰਹੀ ਹੈ।
ਸਿਰਫ ਦੁਰਗ-ਵਿਸ਼ਾਖਾਪਟਨਮ ਵੰਦੇ ਭਾਰਤ ਐਕਸਪ੍ਰੈਸ ਹੀ ਨਹੀਂ ਸਗੋਂ ਨਾਗਪੁਰ-ਬਿਲਾਸਪੁਰ ਵੰਦੇ ਭਾਰਤ ਐਕਸਪ੍ਰੈਸ ਦੀ ਸਥਿਤੀ ਵੀ ਕੁਝ ਅਜਿਹੀ ਹੀ ਸੀ। ਘੱਟ ਯਾਤਰੀਆਂ ਕਾਰਨ ਰੇਲਵੇ ਨੇ ਇਸ ਟ੍ਰੇਨ 'ਚ ਵੀ ਕੋਚ ਘੱਟ ਕਰਨ ਦਾ ਫੈਸਲਾ ਲਿਆ ਹੈ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਇਸ ਟ੍ਰੇਨ 'ਚੋਂ 8 ਕੋਚ ਘਟਾਏ ਜਾਣਗੇ ਤਾਂ ਇਹ ਟ੍ਰੇਨ ਬਿਹਤਰ ਤਰੀਕੇ ਨਾਲ ਭਰ ਸਕੇਗੀ ਅਤੇ ਯਾਤਰੀਆਂ ਨੂੰ ਵੀ ਜ਼ਿਆਦਾ ਸਹੂਲਤਾਂ ਮਿਲਣਗੀਆਂ।
ਰੇਲਵੇ ਦੇ ਇਸ ਫੈਸਲੇ ਨਾਲ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਕੋਚ ਦੀ ਗਿਣਤੀ ਘਟਾਉਣ ਤੋਂ ਬਾਅਦ ਯਾਤਰੀਆਂ ਦੀ ਗਿਣਤੀ ਵਧੇਗੀ ਅਤੇ ਰੇਲਵੇ ਲਈ ਆਰਥਿਕ ਰੂਪ ਨਾਲ ਵੀ ਫਾਇਦੇਮੰਦ ਹੋਵੇਗਾ।