ਰੇਲਵੇ ਦਾ ਵੱਡਾ ਫ਼ੈਸਲਾ: 1 ਜੂਨ ਤੋਂ ਬਦਲ ਜਾਣਗੇ ਨਿਯਮ, ਟ੍ਰੇਨਾਂ 'ਚ ਹੁਣ ਨਹੀਂ ਲੱਗੇਗਾ ਭੀੜ ਦਾ 'ਮੇਲਾ'
Saturday, May 30, 2026 - 06:40 AM (IST)
ਬਿਜ਼ਨੈੱਸ ਡੈਸਕ : ਟ੍ਰੇਨ ਵਿੱਚ ਸਫ਼ਰ ਕਰਨ ਵਾਲੇ ਲੱਖਾਂ ਯਾਤਰੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਭਾਰਤੀ ਰੇਲਵੇ ਏਸੀ ਅਤੇ ਸਲੀਪਰ ਕੋਚਾਂ ਵਿੱਚ ਵਧਦੀ ਭੀੜ ਨੂੰ ਨੱਥ ਪਾਉਣ ਲਈ 1 ਜੂਨ, 2026 ਤੋਂ ਇੱਕ ਨਵਾਂ ਸਿਸਟਮ ਲਾਗੂ ਕਰਨ ਜਾ ਰਿਹਾ ਹੈ। ਰੇਲਵੇ ਬੋਰਡ ਦੇ ਇਸ ਫੈਸਲੇ ਨਾਲ ਹੁਣ ਵੇਟਿੰਗ ਟਿਕਟਾਂ ਦੀ ਗਿਣਤੀ 'ਤੇ ਸਖ਼ਤ ਸੀਮਾ ਲਗਾਈ ਜਾਵੇਗੀ, ਤਾਂ ਜੋ ਰਿਜ਼ਰਵ ਸੀਟਾਂ ਵਾਲੇ ਯਾਤਰੀਆਂ ਦਾ ਸਫਰ ਸੁਖਾਲਾ ਅਤੇ ਆਰਾਮਦਾਇਕ ਹੋ ਸਕੇ।
ਕੀ ਹਨ ਨਵੇਂ ਨਿਯਮ?
ਰੇਲਵੇ ਦੇ ਨਵੇਂ ਨਿਯਮਾਂ ਅਨੁਸਾਰ, ਹੁਣ ਟ੍ਰੇਨਾਂ ਵਿੱਚ ਵੇਟਿੰਗ ਟਿਕਟਾਂ ਅੰਨ੍ਹੇਵਾਹ ਜਾਰੀ ਨਹੀਂ ਕੀਤੀਆਂ ਜਾਣਗੀਆਂ। ਸਲੀਪਰ ਕਲਾਸ ਵਿੱਚ ਵੇਟਿੰਗ ਟਿਕਟਾਂ ਦੀ ਗਿਣਤੀ ਹੁਣ ਕੁੱਲ ਸੀਟ ਸਮਰੱਥਾ ਦੇ ਸਿਰਫ਼ 30 ਫ਼ੀਸਦੀ ਤੱਕ ਹੀ ਸੀਮਤ ਹੋਵੇਗੀ। ਪਹਿਲਾਂ ਇਹ ਗਿਣਤੀ 400 ਤੱਕ ਪਹੁੰਚ ਜਾਂਦੀ ਸੀ, ਪਰ ਹੁਣ ਇੱਕ ਟ੍ਰੇਨ ਵਿੱਚ ਔਸਤਨ 150 ਤੋਂ 200 ਤੋਂ ਵੱਧ ਵੇਟਿੰਗ ਟਿਕਟਾਂ ਜਾਰੀ ਨਹੀਂ ਹੋਣਗੀਆਂ। ਇਸੇ ਤਰ੍ਹਾਂ ਏਸੀ ਕੋਚਾਂ ਵਿੱਚ ਵੀ ਬਦਲਾਅ ਕਰਦਿਆਂ ਵੇਟਿੰਗ ਟਿਕਟਾਂ ਦੀ ਸੀਮਾ ਕੁੱਲ ਸੀਟਾਂ ਦਾ 60 ਫ਼ੀਸਦੀ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲਾਲੂ ਪਰਿਵਾਰ ਨੂੰ ਵੱਡਾ ਝਟਕਾ: '10 ਸਰਕੂਲਰ ਰੋਡ' ਬੰਗਲਾ ਖਾਲੀ ਕਰਨ ਦਾ ਨੋਟਿਸ ਜਾਰੀ
ਭੀੜ ਅਤੇ ਦਲਾਲਾਂ 'ਤੇ ਲੱਗੇਗੀ ਲਗਾਮ
ਰੇਲਵੇ ਨੇ ਇਹ ਫੈਸਲਾ ਯਾਤਰੀਆਂ ਦੀਆਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਭੀੜ ਦੀਆਂ ਵੀਡੀਓਜ਼ ਤੋਂ ਬਾਅਦ ਲਿਆ ਹੈ, ਜਿਨ੍ਹਾਂ ਵਿੱਚ ਯਾਤਰੀ ਟ੍ਰੇਨਾਂ ਦੇ ਪਖਾਨਿਆਂ ਤੱਕ ਵਿੱਚ ਬੈਠੇ ਦਿਖਾਈ ਦਿੰਦੇ ਸਨ। ਨਵੇਂ ਨਿਯਮਾਂ ਮੁਤਾਬਕ, ਵੇਟਿੰਗ ਟਿਕਟ ਵਾਲੇ ਯਾਤਰੀਆਂ ਨੂੰ ਹੁਣ ਏਸੀ ਅਤੇ ਸਲੀਪਰ ਕੋਚਾਂ ਵਿੱਚ ਚੜ੍ਹਨ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਯਾਤਰੀ ਇਸ ਨਿਯਮ ਦੀ ਉਲੰਘਣਾ ਕਰਦਾ ਹੈ, ਤਾਂ ਟੀਟੀਈ (TTE) ਵੱਲੋਂ ਉਸ ਨੂੰ ਭਾਰੀ ਜੁਰਮਾਨਾ ਕੀਤਾ ਜਾ ਸਕਦਾ ਹੈ। ਰੇਲਵੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਟਿਕਟ ਦਲਾਲਾਂ ਦੀਆਂ ਮਨਮਾਨੀਆਂ 'ਤੇ ਵੀ ਰੋਕ ਲੱਗੇਗੀ।
ਯਾਤਰੀਆਂ ਲਈ ਚਲਾਈਆਂ 908 ਵਿਸ਼ੇਸ਼ ਟ੍ਰੇਨਾਂ
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯਾਤਰੀਆਂ ਦੀ ਵਾਧੂ ਭੀੜ ਨੂੰ ਸੰਭਾਲਣ ਲਈ ਰੇਲਵੇ ਨੇ ਇਸ ਵਾਰ ਰਿਕਾਰਡ 908 ਸਮਰ ਸਪੈਸ਼ਲ ਟ੍ਰੇਨਾਂ ਚਲਾਈਆਂ ਹਨ। ਇਹ ਟ੍ਰੇਨਾਂ 15 ਅਪ੍ਰੈਲ ਤੋਂ 15 ਜੁਲਾਈ ਦੇ ਵਿਚਕਾਰ ਕੁੱਲ 18,262 ਫੇਰੇ ਲਗਾਉਣਗੀਆਂ, ਤਾਂ ਜੋ ਲੋਕਾਂ ਨੂੰ ਵੇਟਿੰਗ ਲਿਸਟ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।
ਇਹ ਵੀ ਪੜ੍ਹੋ: ਹੋਰਮੁਜ਼ 'ਚ ਮੁੜ ਸ਼ੁਰੂ ਹੋਵੇਗੀ ਜਹਾਜ਼ਾਂ ਦੀ ਆਵਾਜਾਈ, ਟਰੰਪ ਨੇ ਨਾਕੇਬੰਦੀ ਹਟਾਉਣ ਦੇ ਦਿੱਤੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
