ਰੇਲ ਯਾਤਰੀਆਂ ਲਈ ਖ਼ੁਸ਼ਖਬਰੀ: ਜਨਰਲ ਡੱਬਿਆਂ ''ਚ ਮਿਲੇਗਾ 20 ਰੁਪਏ ’ਚ ਭੋਜਨ, 3 ਰੁਪਏ ''ਚ ਪਾਣੀ

Thursday, Jul 20, 2023 - 07:00 PM (IST)

ਨਵੀਂ ਦਿੱਲੀ (ਭਾਸ਼ਾ)– ਦੇਸ਼ ਵਿਚ ਚੋਣਾਂ ਦਾ ਸਮਾਂ ਆਉਂਦੇ ਸਾਰ ਹੀ ਭਾਰਤੀ ਰੇਲਵੇ ਨੂੰ ਗ਼ਰੀਬਾਂ ਦੀ ਯਾਦ ਆਉਣ ਲੱਗੀ ਹੈ। ਇਸੇ ਲੜੀ ਦੇ ਤਹਿਤ ਹੁਣ ਰੇਲ ਗੱਡੀ ਦੇ ਜਨਰਲ ਡੱਬੇ ਵਿਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਸਿਰਫ਼ 20 ਰੁਪਏ ਵਿਚ ਪੂੜੀ, ਸਬਜ਼ੀ ਤੇ ਅਚਾਰ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਭਾਰਤੀ ਰੇਲਵੇ ਖਾਣ-ਪਾਨ ਅਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਨੇ ਗ਼ਰੀਬ ਯਾਤਰੀਆਂ ਲਈ 20 ਰੁਪਏ ਵਿਚ 7 ਪੂੜੀਆਂ, ਆਲੂ ਦੀ ਸਬਜ਼ੀ (150 ਗ੍ਰਾਮ) ਅਤੇ ਅਚਾਰ (12 ਗ੍ਰਾਮ) ਦਾ ਇਕੋਨਾਮੀ ਮੀਲ ਸ਼ੁਰੂ ਕੀਤਾ ਹੈ। ਭੋਜਨ ਦੇ ਨਾਲ-ਨਾਲ ਯਾਤਰੀਆਂ ਨੂੰ 3 ਰੁਪਏ ਵਿੱਚ ਪਾਣੀ ਦੀ ਬੋਤਲ ਵੀ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ : 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੱਬਾਂ ਭਾਰ ਹੋਇਆ ਚੋਣ ਕਮਿਸ਼ਨ, ਤਿਆਰੀਆਂ ਸ਼ੁਰੂ

ਦੱਸ ਦੇਈਏ ਕਿ ਸਫ਼ਰ ਦੌਰਾਨ ਘਰ ਤੋਂ ਖਾਣਾ ਲੈ ਕੇ ਜਾਣ ਵਾਲੇ ਲੋਕਾਂ ਨੂੰ ਇਸ ਦਾ ਬਹੁਤ ਫ਼ਾਇਦਾ ਹੋਣ ਵਾਲਾ ਹੈ। 20 ਰੁਪਏ ਦੇ ਖਾਣੇ ਤੋਂ ਇਲਾਵਾ 50 ਰੁਪਏ ਵਿਚ ਸਨੈਕਸ ਮੀਲ ਦਾ ਮੈਨਿਊ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਲਗਭਗ 350 ਗ੍ਰਾਮ ਦੇ ਇਸ ਮੀਲ ਵਿਚ ਚਾਵਲ ਅਤੇ ਛੋਲੇ-ਰਾਜਮਾਂ, ਖਿਚੜੀ, ਛੋਲੇ ਅਤੇ ਕੁਲਚੇ/ਭਠੂਰੇ, ਪਾਵਭਾਜੀ, ਮਸਾਲਾ ਡੋਸਾ ਸ਼ਾਮਲ ਹੈ। ਸ਼ੁਰੂ ਵਿਚ ਇਹ ਸੇਵਾ 64 ਸਟੇਸ਼ਨਾਂ ’ਤੇ ਸ਼ੁਰੂ ਕੀਤੀ ਗਈ ਹੈ। ਅੱਜ ਇਹ 54 ਵਿਚ ਸੇਵਾ ਸ਼ੁਰੂ ਹੋ ਚੁੱਕੀ ਹੈ ਅਤੇ ਬਾਕੀ ਰਹਿੰਦੇ ਵਿਚ ਸ਼ੁਰੂ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : Johnson & Johnson ਬੇਬੀ ਪਾਊਡਰ ਕਾਰਨ ਹੋਇਆ ਕੈਂਸਰ, ਕੰਪਨੀ ਨੂੰ ਭਰਨੇ ਪੈਣਗੇ 154 ਕਰੋੜ ਰੁਪਏ

ਰੇਲਵੇ ਬੋਰਡ ਨੇ ਸਾਰੇ ਜ਼ੋਨਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਖੇਤਰਾਂ ਵਿੱਚ ਕੰਮ ਕਰ ਰਹੀਆਂ ਆਈਆਰਸੀਟੀਸੀ ਯੂਨਿਟਾਂ ਨੂੰ ਨਿਰਦੇਸ਼ ਦੇਣ ਅਤੇ ਅਜਿਹੀਆਂ ਸੇਵਾਵਾਂ ਨੂੰ ਜਲਦੀ ਹੀ ਸਹੀ ਤਾਲਮੇਲ ਨਾਲ ਲਾਗੂ ਕਰਨ। ਨਵੀਂ ਪ੍ਰਣਾਲੀ ਉੱਤਰੀ ਜ਼ੋਨ ਵਿੱਚ 10 ਸਟੇਸ਼ਨਾਂ, ਪੂਰਬੀ ਜ਼ੋਨ ਵਿੱਚ ਵੱਧ ਤੋਂ ਵੱਧ 29, ਦੱਖਣੀ ਮੱਧ ਜ਼ੋਨ ਵਿੱਚ ਤਿੰਨ, ਦੱਖਣੀ ਜ਼ੋਨ ਵਿੱਚ ਨੌਂ ਅਤੇ ਪੱਛਮੀ ਜ਼ੋਨ ਵਿੱਚ 13 ਸਟੇਸ਼ਨਾਂ 'ਤੇ ਪ੍ਰਭਾਵੀ ਹੋਵੇਗੀ। ਰੇਲਵੇ ਸਟੇਸ਼ਨ ਦੇ ਹਰੇਕ ਪਲੇਟਫਾਰਮ ’ਤੇ ਅੱਗੇ ਅਤੇ ਪਿੱਛੇ ਜਨਰਲ ਕੋਚ ਦੇ ਸਾਹਮਣੇ ਭੋਜਨ ਦੇ ਸਟਾਲ ਲਾਏ ਜਾਣਗੇ।

ਇਹ ਵੀ ਪੜ੍ਹੋ : ਮਹਿੰਗਾਈ ਦੌਰਾਨ ਘਟ ਸਕਦੀਆਂ ਹਨ ਘਿਓ-ਮੱਖਣ ਦੀਆਂ ਕੀਮਤਾਂ, GST ਦਰਾਂ ’ਚ ਕਟੌਤੀ ਕਰੇਗੀ ਸਰਕਾਰ

ਜ਼ਿਕਰਯੋਗ ਹੈ ਕਿ ਪਹਿਲਾਂ ਜਨਰਲ ਕੋਚ ਵਿਚ ਯਾਤਰਾ ਕਰਨ ਵਾਲੇ ਲੋਕਾਂ ਲਈ 10 ਰੁਪਏ ਵਿਚ 5 ਪੂੜੀਆਂ, ਆਲੂ ਦੀ ਸਬਜ਼ੀ ਅਤੇ ਅਚਾਰ ਮਿਲਿਆ ਕਰਦਾ ਸੀ ਪਰ ਕੋਵਿਡ ਕਾਲ ਵਿਚ ਇਹ ਵਿਵਸਥਾ ਗੜਬੜਾ ਗਈ ਸੀ। 

ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News