ਰੇਲ ਮੰਤਰੀ ਪਿਊਸ਼ ਗੋਇਲ ਦੀ ਮਾਂ ਦਾ ਦਿਹਾਂਤ

Saturday, Jun 06, 2020 - 12:18 PM (IST)

ਰੇਲ ਮੰਤਰੀ ਪਿਊਸ਼ ਗੋਇਲ ਦੀ ਮਾਂ ਦਾ ਦਿਹਾਂਤ

ਨਵੀਂ ਦਿੱਲੀ : ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਦੀ ਮਾਂ ਚੰਤਦਕਾਂਤਾ ਗੋਇਲ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਇਸ ਦੀ ਜਾਣਕਾਰੀ ਖੁਦ ਪਿਊਸ਼ ਗੋਇਲ ਨੇ ਟਵੀਟ ਕਰਕੇ ਦਿੱਤੀ। ਚੰਦਰਕਾਂਤਾ ਗੋਇਲ ਭਾਜਪਾ ਨੇਤਾ ਸੀ। ਉਹ ਮਾਟੁੰਗਾ ਚੋਣ ਖੇਤਰ ਤੋਂ ਮਹਾਰਾਸ਼ਟਰ ਵਿਧਾਨਸਭਾ ਦੀ ਮੈਂਬਰ ਵੀ ਸੀ।

PunjabKesari

ਮੰਤਰੀ ਨੇ ਟਵੀਟ ਕਰਕੇ ਲਿਖਿਆ, 'ਆਪਣੇ ਪਿਆਰ ਨਾਲ ਮੈਨੂੰ ਹਮੇਸ਼ਾ ਰਾਹ ਦਿਖਾਉਣ ਵਾਲੀ ਮੇਰੀ ਮਾਤਾ ਜੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸੇਵਾ ਕਰਦੇ ਹੋਏ ਬਿਤਾਇਆ ਅਤੇ ਸਾਨੂੰ ਵੀ ਸੇਵਾਭਾਵ ਨਾਲ ਜੀਵਨ ਬਿਤਾਉਣ ਨੂੰ ਪ੍ਰੇਰਿਤ ਕੀਤਾ। ਇਸ਼ਵਰ ਉਨ੍ਹਾਂ ਨੂੰ ਆਪਣੇ ਸ਼੍ਰੀ ਚਰਨਾਂ ਵਿਚ ਸਥਾਨ ਦੇਣ। ਓਮ ਸ਼ਾਂਤੀ।'


author

cherry

Content Editor

Related News