ਰੇਲਵੇ ਕਰਮਚਾਰੀਆਂ ਦੀ ਚੌਕਸੀ ਕਾਰਨ ‘ਵੰਦੇ ਭਾਰਤ ਐਕਸਪ੍ਰੈੱਸ’ ਨਾਲ ਹਾਦਸਾ ਟਲਿਆ

Saturday, Oct 08, 2022 - 11:52 PM (IST)

ਰੇਲਵੇ ਕਰਮਚਾਰੀਆਂ ਦੀ ਚੌਕਸੀ ਕਾਰਨ ‘ਵੰਦੇ ਭਾਰਤ ਐਕਸਪ੍ਰੈੱਸ’ ਨਾਲ ਹਾਦਸਾ ਟਲਿਆ

ਪ੍ਰਯਾਗਰਾਜ : ਰੇਲਵੇ ਕਰਮਚਾਰੀਆਂ ਦੀ ਚੌਕਸੀ ਕਾਰਨ ਸ਼ਨੀਵਾਰ ਨੂੰ ਨਵੀਂ ਦਿੱਲੀ ਤੋਂ ਵਾਰਾਣਸੀ ਆਉਣ ਵਾਲੀ ਵੰਦੇ ਭਾਰਤ ਟਰੇਨ ਹਾਦਸੇ ਤੋਂ ਬਚ ਗਈ। ਉੱਤਰੀ ਮੱਧ ਰੇਲਵੇ ਵੱਲੋਂ ਜਾਰੀ ਇਕ ਰਿਲੀਜ਼ ਅਨੁਸਾਰ ਰੇਲਗੱਡੀ ਨੰਬਰ 22436-ਵੰਦੇ ਭਾਰਤ ਐਕਸਪ੍ਰੈੱਸ ਸ਼ਨੀਵਾਰ ਨੂੰ ਨਵੀਂ ਦਿੱਲੀ ਸਟੇਸ਼ਨ ਤੋਂ ਆਪਣੇ ਨਿਰਧਾਰਤ ਸਮੇਂ ’ਤੇ ਸਵੇਰੇ 6 ਵਜੇ ਰਵਾਨਾ ਹੋਈ ਅਤੇ ਸਵੇਰੇ 06.38 ਵਜੇ ਦਾਦਰੀ ਸਟੇਸ਼ਨ ਨੂੰ ਪਾਰ ਕੀਤਾ। ਜਦੋਂ ਟ੍ਰੇਨ ਲੈਵਲ ਕਰਾਸਿੰਗ ਫਾਟਕ ਨੰਬਰ 146 ਨੂੰ ਪਾਰ ਕਰ ਰਹੀ ਸੀ ਤਾਂ ਉੱਥੇ ਕੰਮ ਕਰ ਰਹੇ ਫਾਟਕ ਮੈਨ ਸ਼ਾਜ਼ੇਬ ਨੇ ਟਰੇਨ ਦੇ ਡੱਬਿਆਂ ਦਾ ‘ਅੰਡਰ ਗਿਅਰ’ ਦੇਖਿਆ। ਸ਼ਾਜ਼ੇਬ ਨੇ ਰੇਲਗੱਡੀ ਦੇ ਪਿਛਲੇ ਐੱਸ ਐੱਲ ਆਰ ਤੋਂ ਸੱਤਵੇਂ ਡੱਬੇ ’ਚ ਕੁਝ ਰਗੜ ਮਹਿਸੂਸ ਕੀਤੀ ਅਤੇ ਇਸ ਦੀ ਸੂਚਨਾ ਦਿੱਤੀ, ਜਿਸ ’ਤੇ ਟੀ ਐੱਸ ਆਰ ਸਟਾਫ ਵੱਲੋਂ ਅਜਾਇਬਪੁਰ ਵਿਖੇ 06.46 ਵਜੇ ਰੇਲ ਗੱਡੀ ਦੀ ਜਾਂਚ ਕੀਤੀ ਗਈ ਅਤੇ ਕੋਚ ਨੰਬਰ ਸੀ-8 ’ਚ 'ਬ੍ਰੇਕ ਬਾਈਂਡਿੰਗ' ਪਾਈ ਗਈ, ਜਿਸ ਨੂੰ ਠੀਕ ਕਰਕੇ ਵੱਖ ਕੀਤਾ ਗਿਆ ਅਤੇ ਟ੍ਰੇਨ ਨੂੰ 07.03 ਵਜੇ ਰਵਾਨਾ ਕੀਤਾ ਗਿਆ। ਰੇਲ ਗੱਡੀ ਦੇ ਰਵਾਨਾ ਹੋਣ ਮੌਕੇ ਸਟੇਸ਼ਨ ਮਾਸਟਰ ਬ੍ਰਿਜੇਸ਼ ਕੁਮਾਰ ਅਤੇ ਪੁਆਇੰਟਮੈਨ ਬ੍ਰਿਜੇਸ਼ ਕੁਮਾਰ ਨੇ ਦਨਕੌਰ ਸਟੇਸ਼ਨ ਤੋਂ ਉਸੇ ਡੱਬੇ ’ਚ ਦੁਬਾਰਾ ਕੁਝ ਅਣਉਚਿਤ ਪਾਇਆ ਅਤੇ ਓ.ਐੱਚ.ਈ. ਨੂੰ ਬੰਦ ਕਰਕੇ ਰੇਲਗੱਡੀ ਨੂੰ ਰੋਕ ਦਿੱਤਾ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਟਰੇਨ ਦੀ 'ਟਰੈਕਸ਼ਨ ਮੋਟਰ ’ਚ ਬਿਅਰਿੰਗ ’ਚ ਨੁਕਸ ਹੈ, ਜਿਸ ਨੂੰ ਖੁਰਜਾ ਤੋਂ ਗੈਸ ਕਟਰ ਮੰਗਵਾ ਕੇ ਕੱਟਿਆ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਏਅਰਸ਼ੋਅ ’ਚੋਂ CM ਮਾਨ ਦੀ ਗ਼ੈਰ-ਮੌਜੂਦਗੀ ’ਤੇ ਰਾਜਪਾਲ ਬਨਵਾਰੀ ਲਾਲ ਨੇ ਚੁੱਕੇ ਸਵਾਲ

ਸੁਰੱਖਿਆ ਦੇ ਨਜ਼ਰੀਏ ਤੋਂ ਅਤੇ ਮੁਸਾਫਿਰਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਦੇ ਉਦੇਸ਼ ਨਾਲ ਦਿੱਲੀ ਤੋਂ ਸ਼ਤਾਬਦੀ ਐਕਸਪ੍ਰੈਸ ਦਾ ਰੈਕ ਮੰਗਵਾ ਕੇ 12.57 ਵਜੇ ਸਾਰੇ 1068 ਯਾਤਰੀਆਂ ਨੂੰ ਇਸ ਵਿਚ ਟਰਾਂਸਫਰ ਕਰ ਟਰੇਨ ਨੂੰ ਮੰਜ਼ਿਲ ਵੱਲ ਰਵਾਨਾ ਕੀਤਾ ਗਿਆ। ਇਨ੍ਹਾਂ ਚੌਕਸ ਰੇਲਵੇ ਮੁਲਾਜ਼ਮਾਂ ਦੀ ਸ਼ਲਾਘਾ ਕਰਦਿਆਂ ਉੱਤਰੀ ਮੱਧ ਰੇਲਵੇ ਦੇ ਜਨਰਲ ਮੈਨੇਜਰ ਨੇ ਕਿਹਾ ਕਿ ਇਨ੍ਹਾਂ ਰੇਲਵੇ ਮੁਲਾਜ਼ਮਾਂ ਦੀ ਚੌਕਸੀ ਰੇਲਵੇ ਸੁਰੱਖਿਆ ਦਾ ਆਧਾਰ ਹੈ।

ਇਹ ਖ਼ਬਰ ਵੀ ਪੜ੍ਹੋ : ਪੁਲਸ ਤੇ ਗੈਂਗਸਟਰ ਵਿਚਾਲੇ ਜ਼ਬਰਦਸਤ ਫਾਇਰਿੰਗ, ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਹੋਈ ਨਾਕਾਮ, ਪੜ੍ਹੋ Top 10


author

Manoj

Content Editor

Related News