ਰੇਲਵੇ ''ਚ ਨਿਕਲੀ ਭਰਤੀ ! 22,000 ਸੀਟਾਂ ਖਾਲੀ, ਸਰਕਾਰੀ ਨੌਕਰੀ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ
Tuesday, Jan 20, 2026 - 01:27 PM (IST)
ਵੈੱਬ ਡੈਸਕ- ਰੇਲਵੇ ਭਰਤੀ ਬੋਰਡ (ਆਰਆਰਬੀ) ਨੇ ਗਰੁੱਪ ਡੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਰੇਲਵੇ ਦੇ ਵੱਖ-ਵੱਖ ਵਿਭਾਗਾਂ 'ਚ ਲਗਭਗ 22 ਹਜ਼ਾਰ ਅਹੁਦੇ ਭਰੇ ਜਾਣੇ ਹਨ।
ਅਹੁਦਿਆਂ ਦਾ ਵੇਰਵਾ
(ਗਰੁੱਪ ਡੀ) ਅਸਿਸਟੈਂਟ (ਟਰੈਕ ਮਸ਼ੀਨ), ਅਸਿਸਟੈਂਟ (ਬਰਿੱਜ), ਟਰੈਕ ਮੇਂਟੇਨਰ (ਗਰੁੱਪ IV), ਅਸਿਸਟੈਂਟ (ਪੀ-ਵੇ), ਅਸਿਸਟੈਂਟ (ਟੀਆਰਡੀ), ਅਸਿਸਟੈਂਟ ਲੋਕੋ ਸ਼ੈੱਡ (ਇਲੈਕਟ੍ਰਿਕਲ), ਅਸਿਸਟੈਂਟ ਆਪਰੇਸ਼ਨਜ਼ (ਇਲੈਕਟ੍ਰਿਕਲ), ਅਸਿਸਟੈਂਟ (TL&AC), ਅਸਿਸਟੈਂਟ (C&W), ਪੁਆਇੰਟਸਮੈਨ ਬੀ ਅਤੇ ਅਸਿਸਟੈਂਟ (S&T)। ਲਗਭਗ 22 ਹਜ਼ਾਰ ਅਹੁਦੇ ਭਰੇ ਜਾਣਗੇ।
ਮਹੱਤਵਪੂਰਨ ਤਾਰੀਖ਼ਾਂ
ਅਪਲਾਈ ਸ਼ੁਰੂ ਹੋਣ ਦੀ ਤਾਰੀਖ਼ 31 ਜਨਵਰੀ 2026 ਹੈ। ਉਮੀਦਵਾਰ 2 ਮਾਰਚ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਬੋਰਡ ਅਪਲਾਈ ਕਰਨ ਦੀ ਤਰੀਕ ਸ਼ੁਰੂ ਹੋਣ ਤੋਂ ਉੱਚਿਤ ਸਮੇਂ ਪਹਿਲਾਂ ਡਿਟੇਲਡ ਨੋਟੀਫਿਕੇਸ਼ਨ ਜਾਰੀ ਕਰੇਗਾ, ਜਿਸ 'ਚ ਸਿੱਖਿਆ ਯੋਗਤਾ ਦੀ ਜਾਣਕਾਰੀ ਮਿਲ ਜਾਵੇਗੀ।
ਉਮਰ
ਉਮੀਦਵਾਰ ਦੀ ਉਮਰ 18 ਤੋਂ 33 ਸਾਲ ਤੈਅ ਕੀਤੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
