ਫ਼ਿਲਮ ''Special 26'' ਦੀ ਤਰਜ਼ ''ਤੇ ਫ਼ਰਜ਼ੀ ਮੁਲਾਜ਼ਮ ਬਣ ਕੇ ਕਰਦੇ ਸੀ ਛਾਪੇਮਾਰੀ, 2 ਆਏ ਪੁਲਸ ਦੇ ਅੜਿੱਕੇ

Wednesday, Dec 20, 2023 - 12:32 AM (IST)

ਫ਼ਿਲਮ ''Special 26'' ਦੀ ਤਰਜ਼ ''ਤੇ ਫ਼ਰਜ਼ੀ ਮੁਲਾਜ਼ਮ ਬਣ ਕੇ ਕਰਦੇ ਸੀ ਛਾਪੇਮਾਰੀ, 2 ਆਏ ਪੁਲਸ ਦੇ ਅੜਿੱਕੇ

ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਬਾਲੀਵੁੱਡ ਫ਼ਿਲਮ ‘ਸਪੈਸ਼ਲ-26’ ਦੀ ਤਰਜ਼ ’ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੇ ਨਾਂ ਜ਼ੁਬੈਰ ਅਤੇ ਸਮੀਰ ਹਨ। ਮੁਲਜ਼ਮ ਨਕਲੀ ਪੁਲਸ ਵਾਲੇ ਬਣ ਕੇ ਸਪਾ ਅਤੇ ਮਸਾਜ ਸੈਂਟਰਾਂ ’ਤੇ ਛਾਪੇਮਾਰੀ ਕਰਦੇ ਸਨ।

ਇਹ ਵੀ ਪੜ੍ਹੋ- ਪਤੀ ਦੇ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿੱਤਾ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ

ਬਾਅਦ ’ਚ ਉਥੇ ਚੱਲ ਰਹੇ ਨਾਜਾਇਜ਼ ਕਾਰੋਬਾਰ ਦੀ ਗੱਲ ਕਰਦੇ ਹੋਏ ਲੁੱਟ-ਖੋਹ ਕਰ ਕੇ ਭੱਜ ਜਾਂਦੇ ਸਨ। ਸ਼ਾਹਦਰਾ ਜ਼ਿਲ੍ਹਾ ਡੀ.ਸੀ.ਪੀ. ਰੋਹਿਤ ਮੀਨਾ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮਾਂ ਕੋਲੋਂ ਅਪਰਾਧ ’ਚ ਵਰਤਿਆ ਗਿਆ ਦਿੱਲੀ ਪੁਲਸ ਦਾ ਜਾਅਲੀ ਪਛਾਣ ਪੱਤਰ, ਅਪਰਾਧ ’ਚ ਵਰਤੀ ਗਈ ਬਾਈਕ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ- 'ਡਾਕਟਰ ਸਾਹਿਬ, ਮੇਰੇ ਢਿੱਡ 'ਚ ਦਰਦ ਹੈ', ਕਹਿ ਕੇ ਡਾਕਟਰ ਦੇ ਕਲੀਨਿਕ ਤੋਂ ਲੁੱਟੇ 45000 ਰੁਪਏ

ਇਨ੍ਹਾਂ ਕੋਲੋਂ ਪੁਲਸ ਦੀ ਵਰਦੀ, ਵਾਇਰਲੈੱਸ ਸੈੱਟ, ਜਾਅਲੀ ਆਈ. ਕਾਰਡ, ਸਾਇਰਨ ਨਾਲ ਫਿੱਟ ਸਾਈਕਲ ਅਤੇ ਹੋਰ ਸਾਮਾਨ ਬਰਾਮਦ ਹੋਇਆ ਸੀ। ਫੜੇ ਗਏ ਦੋਵੇਂ ਮੁਲਜ਼ਮ ਜ਼ੁਬੈਰ ਅਤੇ ਸਮੀਰ ਇਸ ਗਰੋਹ ਦੇ ਮਾਸਟਰਮਾਈਂਡ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News