ਰਾਹੁਲ ਤਾਂ ਕੀ, ਉਨ੍ਹਾਂ ਦੇ ਪੂਰਵਜ ਵੀ ਆਰਟੀਕਲ-370 ਨੂੰ ਬਹਾਲ ਨਹੀਂ ਕਰ ਸਕਣਗੇ : ਸ਼ਾਹ

Saturday, Nov 09, 2024 - 11:32 AM (IST)

ਸਾਂਗਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਹਾਰਾਸ਼ਟਰ ਦੇ ਸਾਂਗਲੀ ’ਚ ਸ਼ੁੱਕਰਵਾਰ ਨੂੰ ਇਕ ਚੋਣ ਰੈਲੀ ’ਚ ਵਿਰੋਧੀ ਧਿਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਤਾਂ ਕੀ, ਉਨ੍ਹਾਂ ਦੇ ਪੂਰਵਜ ਵੀ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਆਰਟੀਕਲ-370 ਨੂੰ ਵਾਪਸ ਨਹੀਂ ਲਿਆ ਸਕਣਗੇ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਨੇ ਪੁਰਾਣੇ ਰਾਜ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਲਈ ਕੇਂਦਰ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਦੀ ਮੰਗ ਵਾਲਾ ਮਤਾ ਬੁੱਧਵਾਰ ਨੂੰ ਪਾਸ ਕੀਤਾ ਸੀ। 5 ਅਗਸਤ 2019 ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਵਿਵਸਥਾ ਖ਼ਤਮ ਕਰ ਕੇ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਵੰਡਿਆ ਗਿਆ ਸੀ।

ਇਹ ਵੀ ਪੜ੍ਹੋ-  ਜਾਣੋ ਕੀ ਹੈ ਧਾਰਾ-370, ਮੁੜ ਬਹਾਲ ਕਰਨ ਦੀ ਜੰਮੂ-ਕਸ਼ਮੀਰ ''ਚ ਛਿੜੀ ਚਰਚਾ

ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਇਸ ਕੋਸ਼ਿਸ਼ ’ਚ ਜੰਮੂ-ਕਸ਼ਮੀਰ ’ਚ ਸੱਤਾ ਧਿਰ ਨੈਕਾਂ ਦਾ ਸਮਰਥਨ ਕਰ ਰਹੀ ਹੈ। ਸ਼ਾਹ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਟੀਕਲ-370 ਨੂੰ ਹਟਾਉਣ ਦਾ ਫੈਸਲਾ ਲਿਆ ਸੀ, ਉਦੋਂ ਮੈਂ (ਸੰਸਦ ’ਚ) ਬਿੱਲ ਲੈ ਕੇ ਆਇਆ ਸੀ ਪਰ ਰਾਹੁਲ ਗਾਂਧੀ, ਸ਼ਰਦ ਪਵਾਰ, ਮਮਤਾ ਬੈਨਰਜੀ, ਅਖਿਲੇਸ਼ ਯਾਦਵ ਅਤੇ (ਐੱਮ. ਕੇ.) ਸਟਾਲਿਨ ਨੇ ਇਸ ਕਦਮ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਆਰਟੀਕਲ-370 ਨੂੰ ਨਾ ਹਟਾਓ, ਕਿਉਂਕਿ ਇਸ ਨਾਲ ਘਾਟੀ ’ਚ ਖੂਨ-ਖਰਾਬਾ ਹੋਵੇਗਾ। ਖੂਨ ਦੀਆਂ ਨਦੀਆਂ ਵਹਿਣੀਆਂ ਤਾਂ ਦੂਰ, ਕਿਸੇ ਨੇ ਪੱਥਰ ਸੁੱਟਣ ਤੱਕ ਦੀ ਹਿੰਮਤ ਨਹੀਂ ਕੀਤੀ।


Tanu

Content Editor

Related News