ਰਾਹੁਲ ਗਾਂਧੀ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਕੇਂਦਰ ਸਰਕਾਰ ''ਤੇ ਵਿੰਨ੍ਹਿਆ ਨਿਸ਼ਾਨਾ
Saturday, Jul 09, 2022 - 03:37 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ 'ਚ ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧਣ ਦੇ ਨਾਲ ਹੀ 'ਗੱਬਰ ਸਿੰਘ ਟੈਕਸ' ਦੀ ਲੁੱਟ ਅਤੇ ਬੇਰੁਜ਼ਗਾਰੀ ਦੀ ਸੁਨਾਮੀ ਆ ਗਈ ਹੈ।
ਰਾਹੁਲ ਨੇ ਟਵੀਟ ਕੀਤਾ,''ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੇ ਕਿਹਾ-133 ਕਰੋੜ ਭਾਰਤੀ ਹਰ ਰੁਕਾਵਟ ਨੂੰ ਕਹਿ ਰਹੇ ਹਨ, ਦਮ ਹੈ ਤਾਂ ਸਾਨੂੰ ਰੋਕੋ। ਭਾਜਪਾ ਰਾਜ 'ਚ ਐੱਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 157 ਫੀਸਦੀ ਵਧੀਆਂ, ਰਿਕਾਰਡ ਤੋੜ ਮਹਿੰਗਾ ਪੈਟਰੋਲ, 'ਗੱਬਰ ਸਿੰਘ ਟੈਕਸ' ਦੀ ਲੁੱਟ ਅਤੇ ਬੇਰੁਜ਼ਗਾਰੀ ਦੀ ਸੁਨਾਮੀ ਆਈ।'' ਕਾਂਗਰਸ ਨੇਤਾ ਨੇ ਅੱਗੇ ਲਿਖਿਆ,''ਅਸਲ 'ਚ ਜਨਤਾ ਪ੍ਰਧਾਨ ਮੰਤਰੀ ਨੂੰ ਕਹਿ ਰਹੀ ਹੈ- ਤੁਹਾਡੀਆਂ ਬਣਾਈਆਂ ਇਨ੍ਹਾਂ ਰੁਕਾਵਟਾਂ ਨੇ ਦਮ ਕੱਢ ਲਿਆ ਹੈ, ਹੁਣ ਰੁਕ ਜਾਓ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ