‘ਭਾਰਤ ਜੋੜੋ ਯਾਤਰਾ’ ਦੇ 14ਵੇਂ ਦਿਨ ਦੀ ਰਾਹੁਲ ਨੇ ਕੀਤੀ ਸ਼ੁਰੂਆਤ, ਸਚਿਨ ਪਾਇਲਟ ਵੀ ਹੋਏ ਸ਼ਾਮਲ

09/21/2022 2:58:44 PM

ਕੋਚੀ- ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਸਮਾਜ ਸੁਧਾਰਕ ਸ਼੍ਰੀ ਨਾਰਾਇਣ ਗੁਰੂ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਕੇਰਲ ਦੇ ਮਦਵਨਾ ਤੋਂ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਨੂੰ ਅੱਗੇ ਵਧਾਇਆ। ਸੀਨੀਅਰ ਨੇਤਾ ਸਚਿਨ ਪਾਇਲਟ ਵੀ ਉਨ੍ਹਾਂ ਨਾਲ ਇਸ ਦੌਰਾਨ ਮੌਜੂਦ ਰਹੇ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ‘ਭਾਰਤ ਜੋੜੋ ਯਾਤਰਾ’ ਦੇ 14ਵੇਂ ਦਿਨ ਦੀ ਸ਼ੁਰੂਆਤ ਕੀਤੀ।

PunjabKesari

ਰਾਹੁਲ ਨੇ ਟਵੀਟ ਕੀਤਾ ਕਿ ਦਿਨ ਦੀ ਇਕ ਚੰਗੀ ਸ਼ੁਰੂਆਤ। ਮਹਾਨ ਅਧਿਆਤਮਕ ਨੇਤਾ, ਦਾਰਸ਼ਨਿਕ ਅਤੇ ਸਮਾਜ ਸੁਧਾਰਕ ਸ਼੍ਰੀ ਨਰਾਇਣ ਗੁਰੂ ਨੂੰ ਮੇਰੀ ਸ਼ਰਧਾਂਜਲੀ, ਜਿਨ੍ਹਾਂ ਦੀ ਸਮਾਨਤਾ ਨੂੰ ਲੈ ਕੇ ਦਿੱਤੀ ਗਈ ਸਿੱਖਿਆ 'ਭਾਰਤ ਜੋੜੋ ਯਾਤਰਾ' ਦਾ ਮੂਲ ਵਿਚਾਰ ਹੈ। ਕਾਂਗਰਸ ਨੇਤਾ ਨੇ ਇਸ ਬਾਬਤ ਟਵਿੱਟਰ ’ਤੇ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ, ਜਿਸ ’ਚ ਉਹ ਸ਼੍ਰੀ ਨਾਰਾਇਣ ਗੁਰੂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਹ ਪੈਦਲ ਯਾਤਰਾ ਸਵੇਰੇ ਕਰੀਬ ਪੌਣੇ 6 ਵਜੇ ਮਦਵਨਾ ਤੋਂ ਸ਼ੁਰੂ ਕੀਤੀ ਗਈ ਅਤੇ ਯਾਤਰਾ ਏਦਾਪੱਲੀ ਤੱਕ 13 ਕਿਲੋਮੀਟਰ ਲੰਬਾ ਸਫ਼ਰ ਤੈਅ ਕਰਨਗੇ। ਸਚਿਨ ਪਾਇਲਟ ਅੱਜ ਯਾਤਰਾ ’ਚ ਸ਼ਾਮਲ ਹੋਏ ਹਨ।

PunjabKesari

ਦੱਸਣਯੋਗ ਹੈ ਕਿ ਕਾਂਗਰਸ ਦੀ 3,570 ਕਿਲੋਮੀਟਰ ਲੰਬੀ ਅਤੇ 150 ਦਿਨਾ ਤੱਕ ਚੱਲਣ ਵਾਲੀ ਭਾਰਤ ਜੋੜੋ ਯਾਤਰਾ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਅਤੇ ਇਹ ਜੰਮੂ-ਕਸ਼ਮੀਰ ਵਿਚ ਸਮਾਪਤ ਹੋਵੇਗੀ। 'ਭਾਰਤ ਜੋੜੋ ਯਾਤਰਾ' 10 ਸਤੰਬਰ ਦੀ ਸ਼ਾਮ ਨੂੰ ਕੇਰਲ ਪਹੁੰਚੀ ਸੀ। ਇਹ 1 ਅਕਤੂਬਰ ਨੂੰ ਕਰਨਾਟਕ ਪਹੁੰਚਣ ਤੋਂ ਪਹਿਲਾਂ ਕੇਰਲ ਦੇ ਸੱਤ ਜ਼ਿਲ੍ਹਿਆਂ ਵਿਚੋਂ ਲੰਘਦੇ ਹੋਏ 19 ਦਿਨਾਂ ’ਚ 450 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।

PunjabKesari


Tanu

Content Editor

Related News