ਕੇਰਲ ਹੜ੍ਹ ਪੀੜ੍ਹਤਾਂ ਦੇ ਗੁੰਮ ਦਸਤਾਵੇਜਾਂ ਲਈ ਰਾਹੁਲ ਨੇ ਕੀਤੀ ਇਹ ਮੰਗ

Sunday, Aug 25, 2019 - 05:00 PM (IST)

ਕੇਰਲ ਹੜ੍ਹ ਪੀੜ੍ਹਤਾਂ ਦੇ ਗੁੰਮ ਦਸਤਾਵੇਜਾਂ ਲਈ ਰਾਹੁਲ ਨੇ ਕੀਤੀ ਇਹ ਮੰਗ

ਨਵੀਂ ਦਿੱਲੀ—ਕਾਂਗਰਸ ਨੇਤਾ ਅਤੇ ਵਾਇਨਾਡ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਹਾਲ ਹੀ ਦੌਰਾਨ ਕੇਰਲ 'ਚ ਆਏ ਵਿਨਾਸ਼ਕਾਰੀ ਹੜ੍ਹ 'ਚ ਦਸਤਾਵੇਜ਼ ਗੁਆਉਣ ਵਾਲਿਆਂ ਲੋਕਾਂ ਲਈ ਮੁੱਖ ਮੰਤਰੀ ਪਿਨਰਈ ਵਿਜਯਨ ਤੋਂ 'ਸਿੰਗਲ ਵਿੰਡੋ ਸਿਸਟਮ' ਬਣਾਉਣ ਦੀ ਮੰਗ ਕੀਤੀ ਹੈ। ਵਿਜਯਨ ਨੂੰ ਲਿਖੇ ਪੱਤਰ 'ਚ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਸੰਸਦੀ ਖੇਤਰ 'ਤ ਹੜ੍ਹ ਪ੍ਰਭਾਵਿਤ ਕਈ ਪਰਿਵਾਰਾਂ ਦੇ ਰਾਸ਼ਨ ਕਾਰਡ, ਆਧਾਰ ਕਾਰਡ, ਸਕੂਲ ਜਾਂ ਕਾਲਜ ਸਰਟੀਫਿਕੇਟ, ਜ਼ਮੀਨ ਦੇ ਮਾਲਿਕਾਨਾ ਹੱਕ ਵਾਲੇ ਦਸਤਾਵੇਜ, ਜਨਮ ਸਰਟੀਫਿਕੇਟ ਪੱਤਰ, ਮੌਤ ਸਰਟੀਫਿਕੇਟ, ਪੈਨ ਕਾਰਡ ਵਰਗੇ ਮਹੱਤਵਪੂਰਨ ਦਸਤਾਵੇਜ ਗੁੰਮ ਹੋ ਗਏ। ਉਨ੍ਹਾਂ ਨੇ ਕਿਹਾ ਕਿ ਗੁੰਮ ਜਾਂ ਨਸ਼ਟ ਦਸਤਾਵੇਜਾਂ ਨੂੰ ਫਿਰ ਤੋਂ ਜਾਰੀ ਕਰਨ ਲਈ ਹੜ੍ਹ ਪੀੜਤਾਂ ਨੂੰ ਕਈ ਦਫਤਰਾਂ 'ਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

PunjabKesari

ਰਾਹੁਲ ਗਾਂਧੀ ਨੇ ਸੁਝਾਅ ਦਿੱਤਾ ਹੈ ਕਿ ਹੜ੍ਹ ਪੀੜਤਾਂ ਨੂੰ ਕਈ ਦਫਤਰਾਂ 'ਚ ਭੇਜੇ ਜਾਣ ਦੇ ਬਜਾਏ ਜ਼ਿਲਾ ਕੁਲੈਕਟਰ ਦੇ ਦਫਤਰ 'ਚ ਇੱਕ ਨੋਡਲ ਅਧਿਕਾਰੀ ਬਣਾਇਆ ਜਾਵੇ, ਜੋ ਪ੍ਰਭਾਵਿਤ ਪਰਿਵਾਰਾਂ ਦੇ ਗੁੰਮ ਦਸਤਾਵੇਜ ਲਈ ਐਪਲੀਕੇਸ਼ਨ ਇੱਕ ਜਗ੍ਹਾਂ ਪ੍ਰਾਪਤ ਕਰ ਸਕੇ। ਉਨ੍ਹਾਂ ਨੇ 23 ਅਗਸਤ ਨੂੰ ਲਿਖੇ ਪੱਤਰ 'ਚ ਕਿਹਾ ਹੈ ਕਿ ਨੋਡਲ ਅਧਿਕਾਰੀ ਸੰਬੰਧਿਤ ਵਿਭਾਗਾਂ ਨਾਲ ਤਾਲਮੇਲ ਕਰ ਸਕਦੇ ਹਨ, ਦਸਤਾਵੇਜਾਂ ਦੀ ਕਾਪੀ ਹਾਸਲ ਕਰ ਸਕਦੇ ਹਨ ਅਤੇ ਪਰਿਵਾਰਾਂ ਦੇ ਘਰ ਪਹੁੰਚਾਏ ਜਾ ਸਕਦੇ ਹਨ। ਗਾਂਧੀ ਨੇ ਕਿਹਾ, ''ਮੈਨੂੰ ਉਮੀਦ ਹੈ ਕਿ ਸੂਬਾ ਸਰਕਾਰ ਇਸ ਬਾਰੇ 'ਚ ਪ੍ਰਭਾਵਿਤ ਪਰਿਵਾਰਾਂ ਨੂੰ ਹਰਸੰਭਵ ਸਹਿਯੋਗ ਕਰੇਗੀ।''


author

Iqbalkaur

Content Editor

Related News