ਰਾਹੁਲ ਨੇ ਅਜਮੇਰ ਸ਼ਰੀਫ ਲਈ ਪੇਸ਼ ਕੀਤੀ ਚਾਦਰ
Tuesday, Mar 12, 2019 - 02:18 AM (IST)

ਨਵੀਂ ਦਿੱਲੀ, (ਭਾਸ਼ਾ)– ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੇ ਸਾਲਾਨਾ ਉਰਸ ਮੌਕੇ ਅਜਮੇਰ ਸ਼ਰੀਫ ਲਈ ਸੋਮਵਾਰ ਨੂੰ ਚਾਦਰ ਪੇਸ਼ ਕੀਤੀ। ਗਾਂਧੀ ਨੇ ਫੇਸਬੁੱਕ ਪੋਸਟ 'ਚ ਕਿਹਾ, ''ਖਵਾਜ਼ਾ ਗਰੀਬ ਨਵਾਜ਼ ਮੋਇਨੂਦੀਨ ਚਿਸ਼ਤੀ ਦੇ ਸਾਲਾਨਾ ਉਰਸ ਮੌਕੇ 'ਤੇ ਖਿਰਾਜ-ਏ-ਅਕ਼ੀਦਤ ਪੇਸ਼ ਕਰਦੇ ਹੋਏ ਚਾਦਰ ਪੇਸ਼ ਕੀਤੀ।'' ਉਸ ਵਲੋਂ ਚਾਦਰ ਪੇਸ਼ ਕੀਤੇ ਜਾਣ ਦੇ ਮੌਕੇ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਉਪ ਮੁੱਖ ਮੰਤਰੀ ਸਚਿਨ ਪਾਇਲਟ, ਪਾਰਟੀ ਦੇ ਸੀਨੀਅਰ ਨੇਤਾ ਗੁਲਾਬ ਨਬੀ ਆਜ਼ਾਦ, ਸਲਮਾਨ ਖੁਰਸ਼ੀਦ, ਅਵਿਨਾਸ਼ ਪਾਂਡੇ ਤੇ ਕਈ ਹੋਰ ਨੇਤਾ ਮੌਜੂਦ ਸਨ।