ਪਹਿਲਗਾਮ ਹਮਲੇ ਦੇ ਪੀੜਤਾਂ ਨੂੰ ਮਿਲੇ ਰਾਹੁਲ, ਕਿਹਾ- ਅੱਤਵਾਦ ਖਿਲਾਫ਼ ਇਕਜੁੱਟ ਹੋਣਾ ਜ਼ਰੂਰੀ

Friday, Apr 25, 2025 - 04:13 PM (IST)

ਪਹਿਲਗਾਮ ਹਮਲੇ ਦੇ ਪੀੜਤਾਂ ਨੂੰ ਮਿਲੇ ਰਾਹੁਲ, ਕਿਹਾ- ਅੱਤਵਾਦ ਖਿਲਾਫ਼ ਇਕਜੁੱਟ ਹੋਣਾ ਜ਼ਰੂਰੀ

ਸ਼੍ਰੀਨਗਰ- ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਕਸ਼ਮੀਰ ਦੌਰੇ 'ਤੇ ਗਏ ਹਨ। ਇਸ ਦੌਰਾਨ ਉਨ੍ਹਾਂ ਪਹਿਲਗਾਮ ਅੱਤਵਾਦੀ ਹਮਲੇ ਵਿਚ ਜ਼ਖ਼ਮੀ ਹੋਏ ਲੋਕਾਂ ਨਾਲ ਮੁਲਾਕਾਤ ਕੀਤੀ। ਰਾਹੁਲ ਨੇ ਹਮਲੇ ਵਿਚ ਜ਼ਖ਼ਮੀ ਲੋਕਾਂ ਦੀ ਸਿਹਤ ਬਾਰੇ ਜਾਣਕਾਰੀ ਲੈਣ ਲਈ ਇੱਥੇ ਬਾਦਾਮੀਬਾਗ ਛਾਉਣੀ ਵਿਚ ਫ਼ੌਜ ਦੇ ਬੇਸ ਹਸਪਤਾਲ ਗਏ। ਉਨ੍ਹਾਂ ਨੇ ਅੱਤਵਾਦੀ ਹਮਲੇ ਦੇ ਪੀੜਤਾਂ ਨਾਲ ਵੀ ਮੁਲਾਕਾਤ ਕੀਤੀ। 

ਇਹ ਵੀ ਪੜ੍ਹੋ- ਧਰਮ ਪੁੱਛ ਚਲਾ'ਤੀਆਂ ਤਾੜ-ਤਾੜ ਗੋਲ਼ੀਆਂ ! ਆਖ਼ਰ ਅੱਤਵਾਦੀਆਂ ਨੇ ਪਹਿਲਗਾਮ ਨੂੰ ਹੀ ਕਿਉਂ ਬਣਾਇਆ ਨਿਸ਼ਾਨਾ?

PunjabKesari

ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਗਾਮ ਵਿਚ ਹੋਇਆ ਅੱਤਵਾਦੀ ਹਮਲਾ ਮਨੁੱਖਤਾ 'ਤੇ ਹਮਲਾ ਹੈ, ਮੁਹੱਬਤ ਅਤੇ ਭਾਈਚਾਰੇ ਨੂੰ ਮਿਟਾਉਣ ਦੀ ਇਕ ਸ਼ਰਮਨਾਕ ਕੋਸ਼ਿਸ਼ ਹੈ। ਅੱਤਵਾਦ ਖਿਲਾਫ਼ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਹੋਵੇਗਾ। ਸਾਨੂੰ ਇਕੱਠੇ ਮਿਲ ਕੇ ਇਨ੍ਹਾਂ ਨਫ਼ਰਤੀ ਤਾਕਤਾਂ ਨੂੰ ਕਰਾਰਾ ਜਵਾਬ ਦੇਣਾ ਹੋਵੇਗਾ। ਰਾਹੁਲ ਨੇ ਅੱਗੇ ਕਿਹਾ ਕਿ ਅੱਤਵਾਦੀਆਂ ਦਾ ਇਰਾਦਾ ਸਮਾਜ ਨੂੰ ਵੰਡਣਾ ਹੈ ਅਤੇ ਸਾਨੂੰ ਅੱਤਵਾਦੀਆਂ ਨੂੰ ਸਫ਼ਲ ਨਹੀਂ ਹੋਣ ਦੇਣਾ ਹੈ।

ਇਹ ਵੀ ਪੜ੍ਹੋ- ਪਹਿਲਗਾਮ ਅੱਤਵਾਦੀ ਹਮਲਾ: ਪਾਕਿ ਖਿਲਾਫ ਭਾਰਤ ਦੀ ਵੱਡੀ ਕਾਰਵਾਈ, ਬੰਦ ਕਰ'ਤੇ ਸਾਰੇ ਰਸਤੇ

ਰਾਹੁਲ ਨੇ ਕਿਹਾ ਕਿ ਪਹਿਲਗਾਮ ਵਿਚ ਜੋ ਕੁਝ ਵੀ ਹੋਇਆ ਉਸ ਦੇ ਪਿੱਛੇ ਸਮਾਜ ਨੂੰ ਵੰਡਣ ਦੀ ਮੰਸ਼ਾ ਹੈ। ਪੂਰਾ ਦੇਸ਼ ਪੀੜਤਾਂ ਨਾਲ ਹੈ। ਇਹ ਜ਼ਰੂਰੀ ਹੈ ਕਿ ਸਾਰੇ ਭਾਰਤੀ ਇਕਜੁੱਟ ਹੋਣ, ਤਾਂ ਕਿ ਅਸੀਂ ਅੱਤਵਾਦੀਆਂ ਅਤੇ ਉਨ੍ਹਾਂ ਦੇ ਇਰਾਦਿਆਂ ਨੂੰ ਹਾਰ ਸਕੀਏ। ਰਾਹੁਲ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਅਤੇ ਉੱਪ ਰਾਜਪਾਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੈਨੂੰ ਘਟਨਾ ਬਾਰੇ ਪੂਰੀ ਜਾਣਕਾਰੀ ਦਿੱਤੀ। ਮੈਂ ਉਨ੍ਹਾਂ ਨੂੰ ਸਾਡੀ ਪਾਰਟੀ ਦੇ ਪੂਰਨ ਸਮਰਥਨ ਦਾ ਭਰੋਸਾ ਦਿੱਤਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News