ਭਾਰਤੀ ਰਾਸ਼ਟਰਵਾਦ ਕਦੇ ਵੀ ਬੇਰਹਿਮੀ ਅਤੇ ਹਿੰਸਾ ਦਾ ਸਾਥ ਨਹੀਂ ਦੇ ਸਕਦਾ : ਰਾਹੁਲ ਗਾਂਧੀ

Saturday, Sep 19, 2020 - 01:47 PM (IST)

ਭਾਰਤੀ ਰਾਸ਼ਟਰਵਾਦ ਕਦੇ ਵੀ ਬੇਰਹਿਮੀ ਅਤੇ ਹਿੰਸਾ ਦਾ ਸਾਥ ਨਹੀਂ ਦੇ ਸਕਦਾ : ਰਾਹੁਲ ਗਾਂਧੀ

ਨਵੀਂ ਦਿੱਲੀ- ਕੋਰੋਨਾ ਦੇ ਵਧਦੇ ਮਾਮਲੇ, ਦੇਸ਼ 'ਚ ਲਗਾਏ ਗਏ ਤਾਲਾਬੰਦੀ, ਜੀ.ਐੱਸ.ਟੀ. ਅਤੇ ਦੇਸ਼ ਦੀ ਵਿਗੜਦੀ ਅਰਥ ਵਿਵਸਥਾ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਨੇਤਾ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ 'ਤੇ ਹਮਲਾ ਕਰ ਰਹੇ ਹਨ। ਇਸ ਵਾਰ ਵੀ ਉਨ੍ਹਾਂ ਨੇ ਇਕ ਵੀਡੀਓ ਰਾਹੀਂ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਾਰ ਕਾਂਗਰਸ ਨੇਤਾ ਨੇ ਭਾਰਤ ਦੇ ਆਜ਼ਾਦੀ ਸੰਘਰਸ਼ ਦੌਰਾਨ ਅਹਿੰਸਾ ਰਾਹੀਂ ਆਜ਼ਾਦੀ ਹਾਸਲ ਕਰਨ ਅਤੇ ਕਾਂਗਰਸ ਦੀ ਵਿਰਾਸਤ ਬਾਰੇ ਜਾਣਕਾਰੀ ਦਿੱਤੀ ਹੈ। 

 

ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਾਂਗਰਸ ਦੀ ਵਿਰਾਸਤ ਨੂੰ ਲੈ ਕੇ ਧਰੋਹਰ ਨਾਂ ਨਾਲ 11ਵੇਂ ਐਡੀਸ਼ਨ- 'ਸਵਰਾਜ ਅਤੇ ਲੋਕਮਾਨਯ ਜੀ' ਦਾ ਵੀਡੀਓ ਜਾਰੀ ਕੀਤਾ ਹੈ। ਇਸ ਦੇ ਨਾਲ ਰਾਹੁਲ ਨੇ ਟਵੀਟ ਕਰ ਕੇ ਕਿਹਾ,''ਸਵਰਾਜ ਅਤੇ ਰਾਸ਼ਟਰਵਾਦ ਦਾ ਸਿੱਧਾ ਸੰਬੰਧ ਅਹਿੰਸਾ ਨਾਲ ਹੈ। ਭਾਰਤੀ ਰਾਸ਼ਟਰਵਾਦ ਕਦੇ ਵੀ ਬੇਰਹਿਮੀ, ਹਿੰਸਾ ਅਤੇ ਧਾਰਮਿਕ ਫਿਰਕਾਪ੍ਰਸਤੀ ਦਾ ਸਾਥ ਨਹੀਂ ਦੇ ਸਕਦਾ।'' ਰਾਹੁਲ ਵਲੋਂ ਜਾਰੀ ਇਸ ਵੀਡੀਓ 'ਚ ਭਾਰਤੀ ਆਜ਼ਾਦੀ ਸੰਘਰਸ਼ 'ਚ ਕਾਂਗਰਸ ਦੀ ਭੂਮਿਕਾ, ਅਹਿੰਸਾ ਅਤੇ ਰਾਸ਼ਟਰਵਾਦ ਦੀ ਚਰਚਾ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਰਾਹੁਲ ਨੇ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਜਾਰੀ ਵਿਰੋਧ ਦਰਮਿਆਨ ਟਵੀਟ ਕਰ ਕੇ ਕਿਹਾ,''ਕਿਸਾਨ ਦਾ ਮੋਦੀ ਸਰਕਾਰ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ, ਕਿਉਂਕਿ ਸ਼ੁਰੂ ਤੋਂ ਮੋਦੀ ਜੀ ਦੀ ਕਥਨੀ ਅਤੇ ਕਰਨੀ 'ਚ ਫਰਕ ਰਿਹਾ ਹੈ- ਨੋਟਬੰਦੀ, ਗਲਤ ਜੀ.ਐੱਸ.ਟੀ. ਅਤੇ ਡੀਜਲ 'ਤੇ ਭਾਰੀ ਟੈਕਸ। ਜਾਗ੍ਰਿਤ ਕਿਸਾਨ ਜਾਣਦਾ ਹੈ- ਖੇਤੀਬਾੜੀ ਬਿੱਲ ਨਾਲ ਮੋਦੀ ਸਰਕਾਰ ਵਧਾਏਗੀ ਆਪਣੇ ਦੋਸਤਾਂ ਦਾ ਵਪਾਰ ਅਤੇ ਕਰੇਗੀ ਕਿਸਾਨ ਦੀ ਰੋਜ਼ੀ-ਰੋਟੀ 'ਤੇ ਵਾਰ।''


author

DIsha

Content Editor

Related News